Viral Video: ਪੱਛਮੀ ਬੰਗਾਲ 'ਚ ਚੱਲਦੀ ਟਰੇਨ 'ਚ ਹੱਥੋਪਾਈ, ਯਾਤਰੀ ਨੇ ਧੱਕਾ ਮੁੱਕੀ 'ਚ ਨੌਜਵਾਨ ਨੂੰ ਸੁੱਟਿਆ ਹੇਠਾਂ

ਪੱਛਮੀ ਬੰਗਾਲ ਦੇ ਬੀਰਭੂਮ 'ਚ ਇਹ ਘਟਨਾ ਵਾਪਰੀ ਹੈ ਜਿਥੇ ਇਕ ਨੌਜਵਾਨ ਨੂੰ ਚਲਦੀ ਟਰੇਨ 'ਚੋਂ ਹੇਠਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਗੱਡੀ 'ਚ ਸਫਰ ਕਰ ਰਹੇ ਦੋ ਯਾਤਰੀਆਂ 'ਚ ਬਹਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ...

ਪੱਛਮੀ ਬੰਗਾਲ ਦੇ ਬੀਰਭੂਮ 'ਚ ਇਹ ਘਟਨਾ ਵਾਪਰੀ ਹੈ ਜਿਥੇ ਇਕ ਨੌਜਵਾਨ ਨੂੰ ਚਲਦੀ ਟਰੇਨ 'ਚੋਂ ਹੇਠਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਗੱਡੀ 'ਚ ਸਫਰ ਕਰ ਰਹੇ ਦੋ ਯਾਤਰੀਆਂ 'ਚ ਬਹਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਨੌਜਵਾਨ ਨੂੰ ਚੱਲਦੀ ਟ੍ਰੇਨ ਤੋਂ ਧੱਕਾ ਦੇ ਦਿੱਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

 
ਜਾਣਕਾਰੀ ਮੁਤਾਬਿਕ ਇਹ ਘਟਨਾ ਸ਼ਨੀਵਾਰ ਨੂੰ ਬੀਰਭੂਮ ਜ਼ਿਲ੍ਹੇ ਦੇ ਤਾਰਾਪੀਠ ਰੋਡ ਅਤੇ ਰਾਮਪੁਰਹਾਟ ਰੇਲਵੇ ਸਟੇਸ਼ਨ ਦੇ ਵਿਚਕਾਰ ਵਾਪਰੀ। ਲੋਕ ਹਾਵੜਾ ਤੋਂ ਮਾਲਦਾ ਜਾ ਰਹੀ ਇੰਟਰਸਿਟੀ ਐਕਸਪ੍ਰੈਸ ਵਿੱਚ ਸਫਰ ਕਰ ਰਹੇ ਸਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੋ ਯਾਤਰੀ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਹਨ। ਇਸ ਤੋਂ ਬਾਅਦ ਦੋਵੇਂ ਬਹਿਸ ਕਰਦੇ ਹੋਏ ਟਰੇਨ ਦੇ ਦਰਵਾਜ਼ੇ ਕੋਲ ਚਲੇ ਗਏ। ਇੰਨੇ 'ਚ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਦੋਹਾਂ 'ਚੋਂ ਇਕ ਨੇ ਗੁੱਸੇ 'ਚ ਆ ਕੇ ਦੂਜੇ ਵਿਅਕਤੀ ਨੂੰ ਚੱਲਦੀ ਟਰੇਨ 'ਚੋਂ ਧੱਕਾ ਦੇ ਦਿੱਤਾ ਅਤੇ ਉਹ ਆਪਣੀ ਸੀਟ 'ਤੇ ਆ ਕੇ ਬੈਠ ਗਿਆ। ਇਸ ਦੌਰਾਨ ਹੋਰ ਯਾਤਰੀ ਵੀਡੀਓ ਬਣਾਉਂਦੇ ਰਹੇ, ਪਰ ਕਿਸੇ ਨੇ ਵੀ ਝਗੜਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।  
ਇਸ ਘਟਨਾ 'ਚ ਜ਼ਖਮੀ ਨੌਜਵਾਨ ਦੀ ਪਛਾਣ ਬੀਰਭੂਮ ਦੇ ਰਾਮਪੁਰਹਾਟ ਨਿਵਾਸੀ ਸਜਲ ਸ਼ੇਖ ਵਜੋਂ ਹੋਈ ਹੈ। ਰੇਲਵੇ ਪੁਲਿਸ ਨੇ ਸਜਲ ਨੂੰ ਲਹੂ-ਲੁਹਾਨ ਹਾਲਤ 'ਚ ਟਰੈਕ 'ਤੇ ਪਾਇਆ। ਉਸ ਨੂੰ ਰਾਮਪੁਰਹਾਟ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Get the latest update about west bengal, check out more about viral video, train accident viral video, west bengal train accident & viral video

Like us on Facebook or follow us on Twitter for more updates.