ਅਮਰੀਕੀ ਪੁਲਿਸ ਆਪਣੇ ਮੁਜ਼ਰਮਾਂ ਪ੍ਰਤੀ ਵਰਤਾਅ ਦੇ ਕਰਕੇ ਇੱਕ ਵਾਰ ਫਿਰ ਚਰਚਾ 'ਚ ਆ ਗਈ ਹੈ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਪੁਲਿਸ ਨੇ ਗ੍ਰਿਫਤਾਰੀ ਦੇ ਦੌਰਾਨ ਇੱਕ ਦਲ ਨੂੰ ਬੇਰਹਮੀ ਨਾਲ ਕੁੱਟਿਆ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ 3 ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਇਹ ਘਟਨਾ ਆਰਕਾਂਸਸ ਪ੍ਰਾਂਤ ਦੇ ਕ੍ਰਾਫਡ ਕਾਉਂਟੀ 'ਚ 21 ਅਗਸਤ ਨੂੰ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਅਣਜਾਣ ਵਿਅਕਤੀ ਕਿਸੇ ਦੁਕਾਨਦਾਰ ਨੂੰ ਡਰਾ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ। ਇਸੇ ਲਈ 3 ਪੁਲਿਸਵਾਲੇ ਇੱਥੇ ਸੰਦਿਗਧ ਨੂੰ ਫੜਨ ਆਏ ਸਨ ਪਰ ਜਦੋਂ ਉਨ੍ਹਾਂ ਵਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਲੱਤਾ ਮੁੱਕੇ ਮਾਰੇ। ਇੱਕ ਮਹਿਲਾ ਨੇ ਆਰਕਾਂਸਸ ਦੇ ਕ੍ਰਾਫਰਡ ਕਾਉਂਟੀ ਵਿੱਚ ਦਿਨ-ਦਹਾੜੇ ਵਾਪਰੀ ਇਸ ਘਟਨਾ ਦੀ ਵੀਡੀਓ ਬਣਾਓ। ਉਸਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਹੈ।
Get the latest update about viral, check out more about america grabbed, true scoop, american police & latest news
Like us on Facebook or follow us on Twitter for more updates.