Viral Video: ਕੁੱਤੇ ਦੇ ਡਰ ਨਾਲ ਔਰਤ ਨੇ ਰੋਕੀ ਲਿਫ਼ਟ, ਕਿਹਾ- 'ਮੈਂ ਆਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਵਾਂਗੀ'

ਇਹ ਘਟਨਾ ਗ੍ਰੇਟਰ ਨੋਇਡਾ ਦੀ ਏਸ ਐਸਪਾਇਰ ਸੋਸਾਇਟੀ ਵਿੱਚ ਵਾਪਰੀ ਜਿਸ ਵਿੱਚ ਦੋ ਔਰਤਾਂ ਇੱਕ ਪਾਲਤੂ ਕੁੱਤੇ ਨੂੰ ਲਿਫਟ ਦੇ ਅੰਦਰ ਲਿਜਾਣ ਨੂੰ ਲੈ ਕੇ ਜ਼ੁਬਾਨੀ ਬਹਿਸ ਵਿੱਚ ਉਲਝ ਗਈਆਂ

ਹਾਲ੍ਹੀ 'ਚ ਦਿੱਲੀ 'ਚ ਵਾਪਰੀ ਲਿਫਟ ਦੀ ਘਟਨਾ ਨੇ ਲੋਕਾਂ ਨੂੰ ਹੋਰ ਵੀ ਸੁਚੇਤ ਕਰ ਦਿੱਤਾ ਹੈ। ਕੁਝ ਦਿੰਨ ਪਹਿਲਾ ਇੱਕ ਲਿਫਟ 'ਚ ਪਾਲਤੂ ਕੁੱਤੇ ਵਲੋਂ ਮਾਲਕਣ ਦੀ ਮੌਜੂਦਗੀ 'ਚ ਹੀ ਬੱਚੇ ਨੂੰ ਕੱਟ ਲਿਆ ਗਿਆ ਸੀ ਜਿਸ ਤੋਂ ਬਾਅਦ ਕਈ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸੇ ਦੇ ਚਲਦਿਆਂ ਹੁਣ ਗ੍ਰੇਟਰ ਨੋਇਡਾ ਵਿੱਚ ਇੱਕ ਕੁੱਤੇ ਅਤੇ ਉਸ ਦੇ ਮਾਲਕ ਨੂੰ ਲਿਫਟ 'ਚ ਵਾੜਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਮਹਿਲਾ ਦੇ ਵਿਰੋਧ 'ਚ ਇੱਕ ਦੂਜੀ ਮਹਿਲਾ ਨੇ ਲਿਫਟ ਦਾ ਦਰਵਾਜਾ ਬਲੌਕ ਕਰ ਲਿਆ ਤੇ ਦੋਨਾਂ ਔਰਤਾਂ ਨੇ ਇੱਕ ਦੂਜੇ ਨੂੰ ਫ਼ਿਲਮਾਉਣ ਸ਼ੁਰੂ ਕਰ ਦਿੱਤਾ। 
  
ਇਹ ਘਟਨਾ ਗ੍ਰੇਟਰ ਨੋਇਡਾ ਦੀ ਏਸ ਐਸਪਾਇਰ ਸੋਸਾਇਟੀ ਵਿੱਚ ਵਾਪਰੀ ਜਿਸ ਵਿੱਚ ਦੋ ਔਰਤਾਂ ਇੱਕ ਪਾਲਤੂ ਕੁੱਤੇ ਨੂੰ ਲਿਫਟ ਦੇ ਅੰਦਰ ਲਿਜਾਣ ਨੂੰ ਲੈ ਕੇ ਜ਼ੁਬਾਨੀ ਬਹਿਸ ਵਿੱਚ ਉਲਝ ਗਈਆਂ। ਔਰਤ ਨੂੰ ਆਪਣੇ ਪਾਲਤੂ ਕੁੱਤੇ ਨੂੰ ਲਿਫਟ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ, ਲਿਫਟ ਬੰਦ ਕਰ ਦਿੱਤੀ ਗਈ ਅਤੇ ਕਿਸੇ ਹੋਰ ਨੂੰ ਵਰਤਣ ਨਹੀਂ ਦਿੱਤੀ ਗਈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਔਰਤ ਨੇ ਇਕ-ਦੂਜੇ ਨੂੰ ਕੈਮਰੇ 'ਚ ਰਿਕਾਰਡ ਕਰਨਾ ਸ਼ੁਰੂ ਕਰ ਦਿਤਾ ਅਤੇ ਉਦੋਂ ਤੋਂ ਹੀ ਇਹ ਸਾਰੀ ਘਟਨਾ ਵਾਇਰਲ ਹੋ ਗਈ ਹੈ।

ਗ੍ਰੇਟਰ ਨੋਇਡਾ ਦੇ ਵਾਇਰਲ ਵੀਡੀਓ 'ਚ ਇਕ ਔਰਤ ਨੂੰ ਦੂਜੀ ਔਰਤ ਨਾਲ ਫਿਲਮਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਦੂਜੀ ਔਰਤ ਵੀ ਅਜਿਹਾ ਹੀ ਕਰ ਰਹੀ ਹੈ। ਵੀਡੀਓ 'ਚ ਔਰਤ ਨੂੰ ਲਿਫਟ ਦਾ ਦਰਵਾਜੇ ਨੂੰ ਬਲੌਕ ਕੀਤਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਔਰਤ ਕਹਿੰਦੀ ਹੈ, "ਮੈਡਮ ਆਪਣੇ ਗੰਦੇ ਕੁੱਤੇ ਨੂੰ ਲਿਫਟ ਦੇ ਅੰਦਰ ਲੈ ਕੇ ਆ ਰਹੀ ਹੈ। ਮੈਂ ਕੁੱਤੇ ਨੂੰ ਲਿਫਟ 'ਚ ਦਾਖਲ ਨਹੀਂ ਹੋਣ ਦੇਵਾਂਗੀ। ਮੈਂ ਆਪਣੀ ਜਾਨ ਨੂੰ ਖਤਰੇ 'ਚ ਨਹੀਂ ਪਾਵਾਂਗੀ। ਇਹ ਮੈਡਮ ਲਿਫਟ ਨੂੰ ਰੋਕ ਰਹੀ ਹੈ ਅਤੇ ਕਿਸੇ ਨੂੰ ਇਸਦੀ ਵਰਤੋਂ ਨਹੀਂ ਕਰਨ ਦੇ ਰਹੀ ਹੈ।"

ਜਿਕਰਯੋਗ ਹੈ ਕਿ ਹਾਲ੍ਹੀ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਹੀ ਲੋਕ ਪਾਲਤੂ ਜਾਨਵਰਾਂ ਦੇ ਪ੍ਰਤੀ ਹੋਰ ਵੀ ਸੁਚੇਤ ਹੋ ਗਏ ਹਨ। ਇਨ੍ਹਾਂ ਪਾਲਤੂ ਜਾਨਵਰਾਂ ਦੇ ਲੋਕਾਂ ਦੇ ਹਮਲਿਆਂ ਦੀਆਂ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਹਨ।  

Get the latest update about GREATER NOIDA DOG LIFT, check out more about INDIA LIVE UPDATES, VIRAL VIDEO, GREATER NOIDA ACE ASPIRE DOG LIFT & INDIA NEWS TODAY

Like us on Facebook or follow us on Twitter for more updates.