Viral Video: ਦੀਵੇ ਵੇਚਣ ਵਾਲਿਆਂ ਤੇ ਮਹਿਲਾਂ ਦੀ ਗੁੰਡਾਗਰਦੀ, ਜਮੀਨ ਤੇ ਲਗੇ ਸਟਾਲਾਂ ਦੀ ਕੀਤੀ ਭੰਨਤੋੜ

ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਔਰਤ ਸੜਕ ਦੇ ਕਿਨਾਰੇ ਲੱਗੇ ਮਿੱਟੀ ਦੇ ਬਰਤਨਾਂ ਦੀ ਤੋੜਭੰਨ ਕਰਦੀ ਨਜ਼ਰ ਆਈ। ਜਾਣਕਾਰੀ ਮੁਤਾਬਿਕ ਇਹ ਔਰਤ ਇੱਕ ਡਾਕਟਰ ਹੈ...

ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਔਰਤ ਸੜਕ ਦੇ ਕਿਨਾਰੇ ਲੱਗੇ ਮਿੱਟੀ ਦੇ ਬਰਤਨਾਂ ਦੀ ਤੋੜਭੰਨ ਕਰਦੀ ਨਜ਼ਰ ਆਈ। ਜਾਣਕਾਰੀ ਮੁਤਾਬਿਕ ਇਹ ਔਰਤ ਇੱਕ ਡਾਕਟਰ ਹੈ ਅਤੇ ਇੱਕ ਰਿਟਾਇਰ ਆਈਏਐਸ ਅਧਿਕਾਰੀ ਸ਼ੰਕਰ ਲਾਲ ਦੀ ਬੇਟੀ ਹੈ। ਅਜਿਹਾ ਇਸ ਔਰਤ ਨੇ ਇਸ ਕਰਕੇ ਕੀਤਾ ਕਿਉਂਕਿ ਗੋਮਤੀਨਗਰ ਦੇ ਪੱਤਰਾਕਾਰਪੁਰਮ ਇਲਾਕੇ 'ਚ ਵਿੱਚ ਇਨ੍ਹਾਂ ਵਿਕਰੇਤਾਵਾਂ ਨੇ ਆਪਣੇ ਸਟਾਲ ਲਗਾਏ ਹੋਏ ਸਨ। 
ਜਾਣਕਾਰੀ ਦੇਂਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਔਰਤ ਵਲੋਂ ਪਹਿਲਾਂ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਹਟਾਉਣ ਲਈ ਕਿਹਾ ਗਿਆ ਸੀ, ਪਰ ਇਨਕਾਰ ਕਰਨ ਤੇ ਉਸ ਨੇ ਪਹਿਲਾਂ ਉਨ੍ਹਾਂ 'ਤੇ ਦੀਵਿਆਂ 'ਤੇ ਪਾਣੀ ਪਾ ਦਿੱਤਾ ਅਤੇ ਬਾਅਦ ਵਿੱਚ ਫਰਸ਼ ਵਾਈਪਰ ਨਾਲ ਉਨ੍ਹਾਂ ਨੂੰ ਤੋੜ ਦਿੱਤਾ। ਦੀਵੇ ਵੇਚਣ ਵਾਲਿਆਂ ਮੁਤਾਬਿਕ ਉਨ੍ਹਾਂ ਉਸ ਔਰਤ ਤੋਂ ਸਮਾਂ ਮੰਗਿਆ ਸੀ ਪਰ ਉਸਨੇ ਨਹੀਂ ਸੁਣੀ। 

ਇਸ ਮਸਲੇ ਬਾਰੇ ਜਾਣਕਾਰੀ ਦੇਂਦਿਆਂ ਲਖਨਊ ਪੁਲਿਸ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਮਾਮਲਾ ਸ਼ਾਂਤ ਹੋ ਗਿਆ ਹੈ ਅਤੇ ਔਰਤ ਦੇ ਖਿਲਾਫ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Get the latest update about Diwali 2022, check out more about woman vandalizing potteries of road, Lucknow viral video & Lucknow viral video

Like us on Facebook or follow us on Twitter for more updates.