Viral Video: ਜਿਮ 'ਚ ਵੇਟ ਮਸ਼ੀਨ ਨੂੰ ਲੈਕੇ ਭੀੜੀਆਂ ਔਰਤਾਂ, ਇੱਕ ਦੂਜੇ ਦੇ ਖਿੱਚੇ ਵਾਲ

ਹਮੇਸ਼ਾ ਹੀ ਜਿਮ 'ਚ ਕਸਰਤ ਕਰਦੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਪਰ ਹਾਲ੍ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਔਰਤਾਂ ਜਿਮ ਦੀਆਂ ਮਸ਼ੀਨਾਂ ਦੇ ਬਜਾਏ ਇੱਕ ਦੂਜੇ ਤੇ ਜ਼ੋਰ ਅਜਮਾਇਸ਼ ਕਰ ਰਹੀਆਂ ਹਨ...

ਹਮੇਸ਼ਾ ਹੀ ਜਿਮ 'ਚ ਕਸਰਤ ਕਰਦੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਪਰ ਹਾਲ੍ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਔਰਤਾਂ ਜਿਮ ਦੀਆਂ ਮਸ਼ੀਨਾਂ ਦੇ ਬਜਾਏ ਇੱਕ ਦੂਜੇ ਤੇ ਜ਼ੋਰ  ਅਜਮਾਇਸ਼ ਕਰ ਰਹੀਆਂ ਹਨ। ਇੱਕ ਵੀਡੀਓ ਔਰਤਾਂ ਦੀ ਲੜਾਈ ਦਾ ਹੈ ਜੋ ਇੱਕ ਜਿਮ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਜ਼ਬਰਦਸਤ ਲੜਾਈ ਇੱਕ ਵਜ਼ਨ ਮਸ਼ੀਨ ਨੂੰ ਲੈ ਕੇ ਹੋਈ ਹੈ। 
ਵੀਡੀਓ ਵਿੱਚ, ਗੁਲਾਬੀ ਟਾਈਟਸ ਵਿੱਚ ਇੱਕ ਔਰਤ ਇੱਕ ਵੇਟ ਮਸ਼ੀਨ ਦੀ ਵਰਤੋਂ ਕਰਨ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ। ਉਦੋਂ ਹੀ, ਹਰੇ ਰੰਗ ਦੀ ਟੀ-ਸ਼ਰਟ ਵਾਲੀ ਇਕ ਹੋਰ ਔਰਤ ਉਸ ਮਸ਼ੀਨ ਵੱਲ ਵਧਦੀ ਹੈ ਅਤੇ ਉਸ ਨੂੰ ਧੱਕਾ ਦਿੰਦੀ ਹੈ। ਦੋਵੇਂ ਔਰਤਾਂ ਫਿਰ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਜਲਦ ਹੀ ਬਹਿਸ ਹਾਥਪਾਈ 'ਚ ਬਦਲ ਜਾਂਦੀ ਹੈ। ਇਹ ਔਰਤਾਂ ਇੱਕ ਦੂਜੇ ਨੂੰ ਥੱਪੜ ਮਾਰਦੀਆਂ, ਵਾਲ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਥੋੜ੍ਹੀ ਦੇਰ ਬਾਅਦ, ਦੂਜੀਆਂ ਔਰਤਾਂ ਇਸ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਔਰਤਾਂ ਇੱਕ-ਦੂਜੇ ਦੇ ਵਾਲ ਖਿੱਚਦੀਆਂ ਰਹਿੰਦੀਆਂ ਹਨ।

ਇਹ ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਪਰ ਵੀਡੀਓ ਸੋਸ਼ਲ ਮੀਡੀਆ ਤੇ ਜਰੂਰ ਵਾਇਰਲ ਹੋ ਗਈ ਹੈ, ਅਤੇ ਲੋਕ ਇਸ ਝਗੜੇ ਦੇ ਪਿੱਛੇ ਦਾ ਕਾਰਨ ਜਾਣਨ ਲਈ ਉਤਸੁਕ ਹਨ। ਕਈ ਉਪਭੋਗਤਾ ਵੀਡਿਓ ਨੂੰ ਦੇਖ ਕੇ ਔਰਤਾਂ ਦਾ ਮਜ਼ਾਕ ਉਡਾ ਰਹੇ ਹਨ ਅਤੇ ਕਈ ਔਰਤਾਂ ਦੇ ਜਿਮ ਵਿਚ ਆਉਣ ਦੇ ਕਾਰਨ ਬਾਰੇ ਟਿੱਪਣੀ ਕਰ ਰਹੇ ਹਨ।  

Get the latest update about viral video gym, check out more about gym viral video, women fight video, gym video & gym fight video

Like us on Facebook or follow us on Twitter for more updates.