Viral Video: ਕੈਮਰੇ 'ਚ ਕੈਦ ਹੋਈ ਨੌਜਵਾਨ ਦੀ ਬੇਵਕੂਫੀ, ਪੀਲੀਭੀਤ 'ਚ ਹਾਈ ਵੋਲਟੇਜ ਤਾਰਾਂ ਨਾਲ ਸਟੰਟਬਾਜੀ

ਇਹ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਵਾਪਰੀ ਹੈ ਜਿਥੇ ਅਮਰੀਆ ਕਸਬੇ ਦੇ ਮੁੱਖ ਬਾਜ਼ਾਰ 'ਚ ਇਹ ਨੌਜਵਾਨ ਦੀ ਬੇਵਕੂਫੀ ਵਾਲੀ ਹਰਕਤ ਕੈਮਰੇ 'ਚ ਕੈਦ ਹੋ ਗਈ...

ਇਹ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਵਾਪਰੀ ਹੈ ਜਿਥੇ ਅਮਰੀਆ ਕਸਬੇ ਦੇ ਮੁੱਖ ਬਾਜ਼ਾਰ 'ਚ ਇਹ ਨੌਜਵਾਨ ਦੀ ਬੇਵਕੂਫੀ ਵਾਲੀ ਹਰਕਤ ਕੈਮਰੇ 'ਚ ਕੈਦ ਹੋ ਗਈ। ਇਸ ਦੌਰਾਨ ਸੜਕ ਤੇ ਮੌਜੂਦ ਲੋਕਾਂ ਵਲੋਂ ਇਸ ਨੌਜਵਾਨਾਂ ਦੀਆਂ ਹਰਕਤਾਂ ਕੈਮਰੇ 'ਚ ਕੈਦ ਕਰ ਲਾਈਆਂ। ਵਾਇਰਲ ਵੀਡੀਓ 'ਚ ਹਾਈ ਵੋਲਟੇਜ ਤਾਰਾਂ 'ਤੇ ਇਕ ਨੌਜਵਾਨ ਨੂੰ ਝੂਲਦਾ ਦੇਖਿਆ ਗਿਆ। ਜਦੋਂ ਲੋਕਾਂ ਨੇ ਵਿਅਕਤੀ ਨੂੰ ਜਾਨਲੇਵਾ ਸਟੰਟ ਕਰਦੇ ਦੇਖਿਆ ਤਾਂ ਉਨ੍ਹਾਂ ਤੁਰੰਤ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਕਾਫੀ ਮੁਸ਼ੱਕਤ ਤੋਂ ਬਾਅਦ ਵਿਅਕਤੀ ਨੂੰ ਹੇਠਾਂ ਲਿਆਂਦਾ ਗਿਆ। ਇਸ ਦੌਰਾਨ ਇਹ ਸੜਕ ਤੇ ਮੌਜੂਦ ਲੋਕਾਂ ਵਲੋਂ ਉਸ ਨੌਜਵਾਨ ਦੀ ਵੀਡੀਓ ਬਣਾ ਲਈ ਗਈ। 
ਜਾਣਕਾਰੀ ਮੁਤਾਬਿਕ ਇਹ ਜਾਨਲੇਵਾ ਕਾਰਨਾਮਾ ਕਰਨ ਵਾਲੇ ਨੌਜਵਾਨ ਦਾ ਨਾਂ ਨੌਸ਼ਾਦ ਹੈ, ਜੋ ਬਾਜ਼ਾਰ 'ਚ ਹੀ ਸੜਕ ਕਿਨਾਰੇ ਚੂੜੀਆਂ ਵੇਚਦਾ ਹੈ। ਪਰ ਸ਼ਨੀਵਾਰ ਨੂੰ ਅਚਾਨਕ ਉਹ ਆਪਣੀ ਦੁਕਾਨ ਛੱਡ ਕੇ  ਓਥੇ ਲਗੀਆਂ ਹਾਈ ਵਾਲਟੇਜ਼ ਲਾਈਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ 'ਤੇ ਅਜੀਬ ਸਟੰਟ ਕਰਨ ਲੱਗਾ। ਖੁਸ਼ਕਿਸਮਤੀ ਨਾਲ ਜਦੋਂ ਉਹ ਇਹ ਸਟੰਟ ਕਰ ਰਿਹਾ ਸੀ ਤਾਂ ਓਦੋ ਬਰਸਾਤ ਦੇ ਕਾਰਨ ਕਿਸੇ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਨੌਜਵਾਨ ਦੀ ਇਸ ਹਰਕਤ 'ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਕਈ ਵਾਰ ਉਲਟਾ ਹਰਕਤਾਂ ਕਰਨ ਲੱਗ ਜਾਂਦਾ ਹੈ, ਜਦਕਿ ਬਾਜ਼ਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼  ਚੂੜੀਆਂ ਵੇਚਦਾ ਹੈ ਪਰ ਉਨ੍ਹਾਂ ਨੇ ਕਦੇ ਵੀ ਉਸ ਨੂੰ ਇਦਾ ਦੀ ਹਰਕਤ ਕਰਦੇ ਨਹੀਂ ਦੇਖਿਆ। ਫਿਲਹਾਲ ਨੌਜਵਾਨ ਆਪਣੇ ਘਰ ਹੀ ਹੈ। ਉਸ ਨੇ ਇਸ ਬਾਰੇ ਕਿਸੇ ਨਾਲ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। Get the latest update about young man stunt with high voltage lines, check out more about up pilibhit, video pilibhit up & viral video

Like us on Facebook or follow us on Twitter for more updates.