Viral Video: ਐਕਸਪ੍ਰੈੱਸ ਵੇਅ 'ਤੇ ਜਨਮਦਿਨ ਦੀ ਪਾਰਟੀ, ਨਿਯਮਾਂ ਦੀਆਂ ਧੱਜੀਆਂ ਉੱਡਾ ਨੌਜਵਾਨਾਂ ਨੇ ਛੱਡੇ ਸਕਾਈਸ਼ੌਟਸ ਕੀਤੀ ਹੁਲੜਬਾਜ਼ੀ

ਗਾਜ਼ੀਆਬਾਦ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਐਲੀਵੇਟਿਡ ਰੋਡ ਤੋਂ ਬਾਅਦ ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਨੌਜਵਾਨ ਖੁੱਲ੍ਹੇਆਮ ਹੁਲੜਬਾਜ਼ੀ ਕਰਦੇ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ...

ਗਾਜ਼ੀਆਬਾਦ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਐਲੀਵੇਟਿਡ ਰੋਡ ਤੋਂ ਬਾਅਦ ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਨੌਜਵਾਨ ਖੁੱਲ੍ਹੇਆਮ ਹੁਲੜਬਾਜ਼ੀ ਕਰਦੇ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਇਨ੍ਹਾਂ ਨੌਜਵਾਨਾ ਵਲੋਂ ਵਰਬ੍ਰਿਜ 'ਤੇ ਗੱਡੀ ਖੜ੍ਹੀ ਕਰਕੇ ਸਕਾਈਸ਼ੌਟਸ ਛੱਡੇ ਗਏ। ਇਨ੍ਹਾਂ ਮੁੰਡਿਆਂ ਨੇ ਕਾਰਾਂ ਨੂੰ ਗਲਤ ਢੰਗ ਨਾਲ ਪਾਰਕ ਕੀਤਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਦੀ ਇਸ ਹਰਕਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਦੀ ਗੱਲ ਕਹੀ ਹੈ।


ਜਾਣਕਾਰੀ ਮੁਤਾਬਿਕ ਗਾਜ਼ੀਆਬਾਦ ਦੇ ਲਾਲਕੁਆਂ ਨੇੜੇ ਚਿਪੀਆਨਾ ਬੁਜ਼ੁਰਗ ਪਿੰਡ ਦਾ ਰੇਲਵੇ ਓਵਰਬ੍ਰਿਜ ਜੋਕਿ ਪਿਛਲੇ ਮਹੀਨੇ ਹੀ ਪੂਰਾ ਹੋਇਆ ਹੈ। ਇਹ ਦਿੱਲੀ ਤੋਂ ਗਾਜ਼ੀਆਬਾਦ ਆਉਣ ਵਾਲੇ ਲੱਖਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਰ ਹੁਣ ਇਥੋਂ ਦੀ ਵਾਇਰਲ ਹੋਈ ਇੱਕ ਵੀਡੀਓ ਜਿਸ 'ਚ ਕੁਝ ਨੌਜਵਾਨ ਇਸ ਐਕਸਪ੍ਰੈੱਸ ਵੇਅ ਤੇ ਨਿਯਮਾਂ ਦੀਆਂ ਧਜੀਆਂ ਉਡਾਉਂਦੇ ਨਜ਼ਰ ਆਏ ਜਿਸ ਨਾਲ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗਾਜ਼ੀਆਬਾਦ ਦੇ ਐਲੀਵੇਟਿਡ ਰੋਡ 'ਤੇ ਹੀ ਕੁਝ ਮੁੰਡਿਆਂ ਵਲੋਂ ਇਥੇ ਸਕਾਈਸ਼ੌਟਸ ਛੱਡੇ ਗਏ ਅਤੇ ਹੁਲੜਬਾਜ਼ੀ ਕੀਤੀ ਗਈ। 
ਵਾਇਰਲ ਵੀਡੀਓ 'ਚ ਇਕ ਲੜਕਾ ਕਾਰ ਦੇ ਬੋਨਟ 'ਤੇ ਖੜ੍ਹਾ ਹੈ। ਨਾਲ ਦੂਜਿਆਂ ਗੱਡੀਆਂ ਵੀ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਵਿਚੋਂ ਇੱਕ ਗੱਡੀ ਦੀ ਛੱਤ 'ਤੇ ਸਕਾਈਸ਼ੌਟਸ ਛੱਡੇ ਜਾ ਰਹੇ ਹਨ। ਗੱਡੀਆਂ ਵਿੱਚ ਵੀ ਉੱਚੀ-ਉੱਚੀ ਸੰਗੀਤ ਵੱਜ ਰਿਹਾ ਹੈ। ਇਨ੍ਹਾਂ ਨੌਜਵਾਨਾਂ ਵਲੋਂ ਜਨਮਦਿਨ ਪਾਰਟੀ ਦੇ ਨਾਂ 'ਤੇ ਕਾਫੀ ਹੰਗਾਮਾ ਹੁੰਦਾ ਦੇਖਿਆ ਜਾ ਸਕਦਾ ਹੈ।  ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਗਾਜ਼ੀਆਬਾਦ ਪੁਲਿਸ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ ਕਿ ਵਿਜੇਨਗਰ ਪੁਲਿਸ ਸਟੇਸ਼ਨ ਨੂੰ ਇਸ ਸਬੰਧ ਵਿੱਚ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Get the latest update about ghaziabad, check out more about ghaziabad expressway & ghaziabad viral video

Like us on Facebook or follow us on Twitter for more updates.