Viral Video: ਤਾਮਿਲਨਾਡੂ 'ਚ ਭੀੜ ਭਰੀ ਮਾਰਕੀਟ 'ਚ ਫੱਟਿਆ ਹੀਲੀਅਮ ਟੈਂਕ, ਇੱਕ ਦੀ ਮੌਤ

ਜਾਣਕਾਰੀ ਮੁਤਾਬਿਕ ਇਹ ਧਮਾਕਾ ਸ਼ਹਿਰ ਦੇ ਫੋਰਟ ਇਲਾਕੇ ਵਿੱਚ ਟੈਕਸਟਾਈਲ ਦੇ ਇੱਕ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ...

ਤਾਮਿਲਨਾਡੂ ਦੇ ਤ੍ਰਿਚੀ ਵਿੱਚ ਐਤਵਾਰ ਸ਼ਾਮ ਨੂੰ ਇਹ ਹਾਦਸਾ ਵਾਪਰਿਆ ਜਦੋਂ ਇੱਕ ਭੀੜ ਭਰੇ ਬਾਜ਼ਾਰ 'ਚ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇਨਾ ਜ਼ੋਰਦਾਰ ਅਤੇ ਡਰਾਵਣਾ ਸੀ ਕਿ ਉਸ ਸਮੇਂ ਸਭ ਲੋਕ ਅਫਰਾ ਤਫਰੀ 'ਚ ਭੱਜਦੇ ਨਜ਼ਰ ਆਏ। ਜਾਣਕਰੀ ਮੁਤਾਬਿਕ ਇਹ ਧਮਾਕਾ ਉਸ ਵੇਲੇ ਬਾਜ਼ਾਰ ਦੀ ਇੱਕ ਸੜਕ ਕਿਨਾਰੇ ਗੁਬਾਰੇ ਵੇਚਣ ਵਾਲੇ ਵਿਅਕਤੀ ਦੇ  ਹੀਲੀਅਮ ਟੈਂਕ 'ਚ ਹੋਇਆ। ਇਸ ਧਮਾਕੇ  ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਦੀ ਪਛਾਣ 35 ਸਾਲ ਦੇ ਰਵੀ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਇਹ ਧਮਾਕਾ ਸ਼ਹਿਰ ਦੇ ਫੋਰਟ ਇਲਾਕੇ ਵਿੱਚ ਟੈਕਸਟਾਈਲ ਦੇ ਇੱਕ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ, ਜਿਸ ਦੇ ਬਾਹਰ ਵਿਕਰੇਤਾ ਗੁਬਾਰੇ ਵੇਚ ਰਿਹਾ ਸੀ। ਵੀਡੀਓ ਵਿੱਚ ਵਿਸਫੋਟ ਤੋਂ ਬਾਅਦ ਲੋਕ ਚਾਰੇ ਪਾਸੇ ਭੱਜਦੇ ਦਿਖ ਰਹੇ ਹਨ। ਧਮਾਕੇ 'ਚ ਇਕ ਆਟੋਰਿਕਸ਼ਾ ਅਤੇ ਕੁਝ ਦੋਪਹੀਆ ਵਾਹਨ ਵੀ ਨੁਕਸਾਨੇ ਗਏ। 
ਜਾਣਕਰੀ ਹੈ ਕਿ ਪੁਲਿਸ ਵਲੋਂ ਗੁਬਾਰੇ ਵੇਚਣ ਵਾਲੇ ਨਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ 'ਲਾਪਰਵਾਹੀ ਕਾਰਨ ਮੌਤ ਦਾ ਕਾਰਨ ਬਣਨ' ਦਾ ਦੋਸ਼ ਲਗਾਇਆ ਹੈ।

Get the latest update about helium Cylinder Fire, check out more about helium tank blast cctv, CCTV Video Balloon, Trichy & helium blast in tamil nadu

Like us on Facebook or follow us on Twitter for more updates.