Viral Video: ਟੀਚਰ ਨੂੰ ਦਿਲ ਦੀ ਗੱਲ ਦੱਸਦਾ ਬੱਚਾ, ਵੀਡੀਓ ਦੇਖ ਜਾਣੋ ਡਾਂਟ ਤੋਂ ਬਚਨ ਦਾ ਇਹ ਤਰੀਕਾ

ਇਸ ਛੋਟੀ ਕਲਿੱਪ ਨੂੰ ਟਵਿੱਟਰ 'ਤੇ 'ਹੋਮਵਰਕ ਤੋਂ ਬਚਣ ਲਈ ਟਿਪਸ' ਕੈਪਸ਼ਨ ਲਿਖ ਕੇ ਸ਼ੇਅਰ ਕੀਤਾ ਗਿਆ। ਇਸ ਵੀਡੀਓ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ

ਸੋਸ਼ਲ ਮੀਡੀਆ 'ਤੇ ਅਕਸਰ ਹੀ ਬੱਚਿਆਂ  ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ 'ਚ ਬੱਚੇ ਦੇ ਮਾਸੂਮੀਅਤ ਹਰ ਵਾਰ ਦਿਲ ਜਿੱਤ ਲੈਂਦੀ ਹੈ। ਅਜਿਹਾ ਹੀ ਇੱਕ ਵੀਡੀਓ  ਫਿਰ ਵਾਇਰਲ ਹੋ ਗਿਆ ਹੈ ਜਿਸ 'ਚ ਬੱਚੇ ਦੀ ਮਾਸੂਮੀਅਤ ਅਤੇ ਵੱਖਰੇ ਗੱਲਬਾਤ ਦੇ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਜਦੋਂ ਬੱਚਾ ਆਪਣੀ ਟੀਚਰ ਨੂੰ ਆਪਣੇ ਮਨ ਦੀ ਗੱਲ ਦੱਸਦਾ ਹੈ, ਤਾਂ ਅਧਿਆਪਕ ਬਹੁਤ ਖੁਸ਼ ਹੋ ਜਾਂਦੀ ਹੈ ਅਤੇ ਉਸ ਨੂੰ ਆਪਣੇ ਬਾਰੇ ਸਵਾਲ ਪੁੱਛਦੀ ਹੈ, ਜਿਨ੍ਹਾਂ ਦੇ ਜਵਾਬ ਬੱਚਾ ਏਨੀ ਮਾਸੂਮੀਅਤ ਨਾਲ ਦਿੰਦਾ ਹੈ ਕਿ ਸਭ ਦਾ ਮਨ ਖੁਸ਼ ਹੋ ਜਾਵੇਗਾ।  
ਇਹ ਵੀਡੀਓ ਕਲਾਸ ਰੂਮ ਵਿੱਚ ਸ਼ੂਟ ਕੀਤਾ ਗਿਆ ਸੀ। ਬੱਚਾ ਸਕੂਲ 'ਚ ਆਪਣੀ ਟੀਚਰ ਨਾਲ ਗੱਲ ਕਰ ਰਿਹਾ ਹੈ। ਮੈਡਮ ਉਸ ਦੀ ਵੀਡੀਓ ਸ਼ੂਟ ਕਰ ਰਹੀ ਹੈ। ਬੱਚਾ ਟੀਚਰ ਨੂੰ ਕਹਿੰਦਾ ਹੈ ਕਿ ਜਦੋਂ ਤੁਸੀਂ ਸਾੜ੍ਹੀ ਪਾ ਕੇ ਆਏ ਸੀ ਤਾਂ ਤੁਸੀਂ ਬਹੁਤ ਵਧੀਆ ਲੱਗ ਰਹੇ ਸੀ। ਫਿਰ ਅਧਿਆਪਕ ਕਹਿੰਦੀ ਹੈ ਕਿ ਉਹ ਚੰਗੀ ਕਿਉਂ ਲੱਗ ਰਹੀ ਸੀ? ਬੱਚਾ ਜਵਾਬ ਵਿੱਚ ਕਹਿੰਦਾ ਹੈ ਕਿ ਕਿਉਂਕਿ ਉਹ ਸਾੜੀ ਬਹੁਤ ਵਧੀਆ ਸੀ…. ਇੰਨਾ ਹੀ ਨਹੀਂ, ਬੱਚਾ ਕਹਿੰਦਾ ਹੈ ਕਿ ਤੁਸੀਂ ਮੇਰੀ ਪਸੰਦੀਦਾ ਮੈਡਮ ਹੋ।

ਇਸ ਛੋਟੀ ਕਲਿੱਪ ਨੂੰ ਟਵਿੱਟਰ 'ਤੇ 'ਹੋਮਵਰਕ ਤੋਂ ਬਚਣ ਲਈ ਟਿਪਸ' ਕੈਪਸ਼ਨ ਲਿਖ ਕੇ ਸ਼ੇਅਰ ਕੀਤਾ ਗਿਆ। ਇਸ ਵੀਡੀਓ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਅਤੇ ਬੱਚੇ ਦੇ ਗੱਲਬਾਤ ਦੇ ਅੰਦਾਜ਼ ਤੇ ਵੀ ਖੁਸ਼ ਹੋ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਿਓਜ਼ ਅਤੇ ਕਮੈਂਟ ਮਿਲ ਚੁਕੇ ਹਨ।   

Get the latest update about child mann ki baat, check out more about viral video, viral video child & cute child viral video

Like us on Facebook or follow us on Twitter for more updates.