ਇੰਟਰਨੇਟ ਤੇ ਵਿਰਾਟ ਦੀ ਸ਼ਰਟਲੈੱਸ ਤਸਵੀਰ ਹੋਈ ਵਾਇਰਲ 

ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਵੈਸੇ ਤਾਂ ਹਮੇਸ਼ਾ ਹੀ ਆਪਣੇ...

ਮੁੰਬਈ:- ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਵੈਸੇ ਤਾਂ ਹਮੇਸ਼ਾ ਹੀ ਆਪਣੇ ਫੈਨਜ਼ 'ਚ ਚਰਚਾ 'ਚ ਰਹਿੰਦਾ ਹਨ ਪਰ ਇਸ ਵਾਰ ਕਾਰਨ ਕੋਈ ਹੋਰ ਹੈ। ਦਰਅਸਲ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਟਵਿਟਰ ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਤੋਂ ਬਾਅਦ ਯੂਜਰਜ਼ ਨੇ ਇਸ ਤਸਵੀਰ ਦਾ ਕਾਫੀ ਮਜ਼ਾਕ ਵੀ ਉਡਾਇਆ। ਕੋਹਲੀ ਨੇ ਇਕ ਸ਼ਰਟਲੈੱਸ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ- ਜਦੋਂ ਅਸੀਂ ਆਪਣੇ ਅੰਦਰ ਝਾਂਕਦੇ ਹਾਂ ਤਾਂ ਬਾਹਰ ਤਲਾਸ਼ ਕਰਨ ਦੀ ਜਰੂਰਤ ਨਹੀਂ ਹੁੰਦੀ। ਇਸ ਤੇ ਰੀਟਵੀਟ ਕਰਦਿਆਂ ਇਕ ਯੂਜਰ ਨੇ ਲਿਖਿਆ ਕਿ ਇਹ ਵਿਰਾਟ ਦਾ ਕੋਈ ਫੋਟੋਸ਼ੂਟ ਨਹੀਂ ਹੈ ਬਲਕਿ ਚੀਕੂ ਨੇ ਟ੍ਰੈਫਿਕ ਚਲਾਨ ਭਰਿਆ ਹੈ। ਇਕ ਯੂਜਰ ਨੇ ਲਿਖਿਆ ਕਿ ਵਿਰਾਟ ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਤੋਂ ਬਾਅਦ ਚਾਲਾਨ ਭਰਿਆ ਹੈ।

ਉਰਵਸ਼ੀ-ਈਸ਼ਾ ਤੋਂ ਬਾਅਦ ਹੁਣ ਇਸ ਹੌਟ ਮਾਡਲ ਲਈ ਧੜਕ ਰਿਹੈ ਪੰਡਿਆ ਦਾ ਦਿਲ

ਦਸ ਦਈਏ ਕਿ ਵਿਰਾਟ ਕੋਹਲੀ ਦੀ ਇਸ ਤਸਵੀਰ ਨੂੰ ਯੂਜਰ ਨੇ ਅਲਗ ਨਜ਼ਰੀਏ ਨਾਲ ਦੇਖਦਿਆਂ ਇਸ ਨੂੰ ਟ੍ਰੈਫਿਕ ਨਿਯਮਾਂ ਦੇ ਨਵੇਂ ਕਾਨੂੰਨ ਨਾਲ ਜੋੜ ਦਿੱਤਾ। ਜਿਥੇ ਦੇਸ਼ 'ਚ ਇਸ ਸਮੇ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਰਿਹਾ ਹੈ। ਓਥੇ ਇਸ 'ਚ ਹੋਰ ਵੀ ਸਖਤੀ ਹੋਣ ਦੀ ਗੱਲ ਵੀ ਕਹਿ ਜਾ ਰਹੀ ਹੈ ਤਾਂ ਕਿ ਲੋਕ ਇਸ ਪ੍ਰਤੀ ਜਿਆਦਾ ਜਾਗਰੂਕ ਹੋਣ ਤੇ ਟ੍ਰੇਫ਼ਿਨ ਨਿਯਮਾਂ ਦਾ ਉਲੰਘਣ ਨਾ ਕਰਨ।  

Get the latest update about Indian Cricketers, check out more about Cricket News, Online Punjabi News, Virat Kohli & Punjabi News

Like us on Facebook or follow us on Twitter for more updates.