OMG!! ਹੁਣ ਇਸ ਨਿਯਮ ਨੂੰ ਨਾ ਮੰਨ ਕੇ ਵਿਦੇਸ਼ ਜਾਣ ਦਾ ਤੁਹਾਡਾ ਸੁਪਨਾ ਬਣ ਸਕਦੈ ਹਮੇਸ਼ਾ ਲਈ 'ਸੁਪਨਾ'

ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਇਛੁੱਕ ਹੋ ਤਾਂ ਤੁਹਾਨੂੰ ਟ੍ਰੈਫਿਕ ਰੂਲਸ ਨੂੰ ਫਾਲੋਅ ਕਰਨਾ ਹੀ ਪਵੇਗਾ। ਜੇਕਰ ਕਿਤੇ ਗਲਤੀ ਨਾਲ ਵੀ ਨਿਯਮ ਟੁੱਟਿਆ ਤਾਂ ਤੁਹਾਡਾ ਸੁਪਨਾ 'ਸੁਪਨਾ' ਹੀ ਰਹਿ ਜਾਵੇਗਾ। ਕਿਉਂਕਿ ਲੁਧਿਆਣਾ ਪੁਲਸ ਨਿਯਮ ਤੋੜਣ...

ਲੁਧਿਆਣਾ— ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਇਛੁੱਕ ਹੋ ਤਾਂ ਤੁਹਾਨੂੰ ਟ੍ਰੈਫਿਕ ਰੂਲਸ ਨੂੰ ਫਾਲੋਅ ਕਰਨਾ ਹੀ ਪਵੇਗਾ। ਜੇਕਰ ਕਿਤੇ ਗਲਤੀ ਨਾਲ ਵੀ ਨਿਯਮ ਟੁੱਟਿਆ ਤਾਂ ਤੁਹਾਡਾ ਸੁਪਨਾ 'ਸੁਪਨਾ' ਹੀ ਰਹਿ ਜਾਵੇਗਾ। ਕਿਉਂਕਿ ਲੁਧਿਆਣਾ ਪੁਲਸ ਨਿਯਮ ਤੋੜਣ ਵਾਲਿਆਂ ਦਾ ਰਿਕਾਰਡ ਜਮਾ ਕਰ ਰਹੀ ਹੈ, ਜੋ ਕਿ ਅੰਬੈਸੀ ਤੋਂ ਕਾਲ ਆਉਣ 'ਤੇ ਦੱਸਿਆ ਜਾਵੇਗਾ। ਫਿਲਹਾਲ ਪੁਲਸ ਨੇ ਇਸ ਪੈਟਰਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਮਕਸਦ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਸੰਜੀਦਾ ਕਰਨਾ ਹੈ।

ਆਖਿਰ ਕਿਉਂ ਦੁਬਈ 'ਚ ਫੁੱਟ-ਫੁੱਟ ਕੇ ਰੋ ਰਿਹੈ ਗੁਰਦਾਸਪੁਰ ਦਾ ਇਹ ਨੌਜਵਾਨ, ਵੀਡੀਓ ਵਾਇਰਲ

ਪਿਛਲੇ 6 ਮਹੀਨਿਆਂ ਦੀ ਹੀ ਗੱਲ ਕਰੀਏ ਤਾਂ ਕੈਨੇਡਾ, ਆਸਟ੍ਰੇਲੀਆ ਅਤੇ ਬਾਕੀ ਦੇਸ਼ਾਂ 'ਚ ਦੁਰਘਟਨਾਵਾਂ 'ਚ ਭਾਰਤੀਆਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ 'ਚ ਪੰਜਾਬੀ ਵਿਦਿਆਰਥੀ-ਵਿਦਿਆਰਥਣਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਦੀ ਵਜ੍ਹਾ ਟ੍ਰੈਫਿਕ ਨਿਯਮਾਂ ਅਤੇ ਸਾਈਨ ਦੀ ਨਾਲੇਜ ਨਾ ਹੋਣਾ। ਜਿਸ ਨੂੰ ਦੇਖਦੇ ਹੋਏ ਅੰਬੈਸੀ ਵਲੋਂ ਲੋਕਾਂ ਦੇ ਟ੍ਰੈਫਿਕ ਨਿਯਮਾਂ ਨੂੰ ਫਾਲੋਅ ਕਰਨ ਦੇ ਸਟੇਟਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨੂੰ ਪੁਲਸ ਵਲੋਂ ਲੁਧਿਆਣਾ 'ਚ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਹਰ ਚਾਲਾਨ ਅਤੇ ਆਫੇਂਸ ਦਾ ਡਾਟਾ ਅਧਿਕਾਰੀਆਂ ਦੇ ਕੋਲ੍ਹ ਰਹੇ।

ਕੈਨੇਡਾ ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਿਸ 'ਚ ਹੁਣ ਪੰਜਾਬੀ ਨਹੀਂ ਬੁਲਾ ਸਕਣਗੇ ਆਪੇ ਮਾਪਿਆਂ ਨੂੰ

ਰਿਕਾਰਡ ਜੁਟਾਉਣ 'ਚ ਲੱਗੇ ਮੁਲਾਜ਼ਮ
ਸਿਸਟਮ ਦੇ ਹੋਣ ਤੋਂ ਬਾਅਦ ਪੁਲਸ ਨੇ ਆਪਣਾ ਰਿਕਾਰਡ ਜਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਪਤਾ ਚੱਲ ਸਕੇ ਕਿ ਕਿਸ ਸ਼ਖਸ ਨੇ ਕਿੰਨੀ ਵਾਰ ਰੂਲ ਤੋੜਿਆ। ਇਸ 'ਚ ਜੇਕਰ ਉਸ ਦਾ ਲਾਇਸੈਂਸ ਕੈਂਸਲ ਹੁੰਦਾ ਹੈ ਤਾਂ ਇਸ ਦੇ ਨਾਲ ਪਾਸਪੋਰਟ ਅਤੇ ਅਸਲਾ ਲਾਇਸੰਸ ਵੀ ਰੱਦ ਹੋਣਗੇ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਉਕਤ ਨਿਯਮ ਤੋੜਣ ਵਾਲਿਆਂ ਦੀ ਲਿਸਟ ਕਾਫੀ ਲੰਬੀ ਹੈ, ਜਿਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

Get the latest update about Traffic Rules Breaking, check out more about Visa Permission Embassy, News In Punjabi, Immigration News & Traffic Rules News

Like us on Facebook or follow us on Twitter for more updates.