ਵਿਟਾਮਿਨ, ਮਿਨਰਲਸ, ਫਾਈਬਰ ਆਦਿ ਸਭ ਚੀਜ਼ਾਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਹੀ B12 ਵੀ ਸਾਡੇ ਲਈ ਕਾਫੀ ਲਾਭਦਾਇਕ ਹੈ। ਵਿਟਾਮਿਨ B12 ਕਈ ਸਰੀਰਕ ਕੰਮਾਂ ਜਿਵੇਂ DNA synthesis, ਐਨਰਜੀ ਪ੍ਰੋਡਕਸ਼ਨ, ਸੈਂਟਰਲ ਨਰਵਸ ਸਿਸਟਮ ਆਦਿ ਨੂੰ ਚਲਾਉਣ ਲਈ ਜ਼ਰੂਰੀ ਪੋਸ਼ਟਿਕ ਤੱਤ ਹੈ। ਇਸਦੀ ਕਮੀ ਦੇ ਨਾਲ ਅਸੀਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਕਈ ਲੱਛਣ ਹਨ ਜੋ ਚਿੰਤਾ ਦਾ ਕਾਰਨ ਬਣ ਸਕਦੇ ਹਨ। B12 ਦੀ ਕਮੀ ਦੇ ਲੱਛਣਾਂ ਨੂੰ ਪਹਿਚਾਨਣਾ ਥੋੜਾ ਔਖਾ ਹੁੰਦਾ ਹੈ। ਇਸਦੀ ਕਮੀ ਦੇ ਲੱਛਣਾ ਦੀ ਪਹਿਚਾਣ ਕਰਨ ਦਾ ਸਭ ਤੋਂ ਵਧੀਆ ਤਰੀਕਾ ਟੈਸਟ ਕਰਾਉਣਾ ਹੈ।
B12 ਦੀ ਘਾਟ ਕਾਰਨ ਹੋਣ ਵਾਲੀ ਸਮੱਸਿਆ
ਵਿਟਾਮਿਨ B12 ਸਰੀਰ 'ਚ ਲਾਲ ਬਲੱਡ ਸੈੱਲ ਜੋਕਿ ਸਾਡੇ ਸਰੀਰ 'ਚ ਆਕਸੀਜਨ ਪਹੁੰਚਾਉਂਣ ਦਾ ਕੰਮ ਕਰਦਾ ਹੈ ਨੂੰ ਬਣਾਉਂਦਾ ਹੈ। ਪਰ B12 ਦੀ ਘਾਟ ਨਾਲ ਲਾਲ ਬਲੱਡ ਸੈੱਲ ਨਹੀਂ ਬਣ ਪਾਉਣਗੇ। ਅਜਿਹੀ ਸਥਿਤੀ 'ਚ, ਸਰੀਰ 'ਚ ਲਾਲ ਬਲੱਡ ਸੈੱਲ ਦੀ ਘਾਟ ਨੂੰ ਪੂਰਾ ਕਰਨ ਲਈ ਸਾਡਾ ਦਿਲ ਤੇਜ਼ੀ ਨਾਲ ਧੜਕਣਾ ਸ਼ੁਰੂ ਕਰ ਦੇਂਦਾ ਹੈ। B12 ਦੀ ਘਾਟ ਕਾਰਨ ਅਨੀਮੀਆ ਹੋ ਸਕਦਾ ਹੈ ਜਿਸ ਦੇ ਲੱਛਣਾਂ ਵਜੋਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਹੱਥ ਅਤੇ ਪੈਰਾ ਸੁੰਨ ਹੋਣਾ, ਘਬਰਾਹਟ ਹੋਣਾ ਅਤੇ ਊਰਜਾ ਦੀ ਕਮੀ, ਥਕਾਵਟ ਹੋਣਾ, ਚੱਲਣ 'ਚ ਦਿੱਕਤ, ਚਿੜਚਿੜਾਪਨ, ਉਲਟੀ, ਭੁੱਖ ਘਟਣਾ, ਦਸਤ ਅਤੇ ਭਾਰ ਘਟਣਾ ਆਦਿ ਸਭ ਨਜ਼ਰ ਆਉਂਦੇ ਹਨ। ਇਹ B12 ਦੀ ਕਮੀ ਦੇਕਾਰਨ ਹੋਣ ਵਾਲੇ ਅਨੀਮੀਆ ਦੇ ਕੁਝ ਆਮ ਲੱਛਣ ਹਨ।
ਅਨੀਮੀਆ ਦੇ ਲੱਛਣ ਮਹਿਸੂਸ ਹੋਣ ਤੇ ਟੈਸਟ ਕਰਵਾਓ - ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਅਨੁਭਵ ਹੋਣ 'ਤੇ ਡਾਕਟਰ ਤੋਂ ਰੂਟੀਨ ਬਲੱਡ ਟੈਸਟ ਕਰਵਾਓ। ਬਲੱਡ ਟੈਸਟ ਦੇ ਰਿਜ਼ਲਟ ਦੇ ਮੁਤਾਬਿਕ ਡਾਕਟਰ ਹੋਰ ਬਲੱਡ ਟੈਸਟ ਅਤੇ ਬੋਨ ਮੈਰੋ ਬਾਇਓਪਸੀ ਵਰਗੇ ਟੈਸਟ ਵੀ ਕਰਵਾਓਣ ਬਾਰੇ ਵੀ ਕਹਿ ਸਕਦਾ ਹੈ।
B12 ਨਾਲ ਭਰਪੂਰ ਖਾਣਾ
ਸਾਡੇ ਖਾਣੇ ਤੋਂ ਸਾਨੂੰ ਕਾਫੀ ਮਾਤਰਾ ਵਿੱਚ ਵਿਟਾਮਿਨ B12 ਮਿਲਦਾ ਹੈ। ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ B12 ਯੁਕਤ ਚੀਜਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜਿਵੇ ਮੱਛੀ, ਮੀਟ, ਦੁੱਧ, ਅੰਡੇ, ਚੀਜ਼ ਅਤੇ Fortified breakfast cereals ਆਦਿ।
ਪ੍ਰੋਪਰ ਟ੍ਰੀਟਮੈਂਟ
ਜੇਕਰ ਸਾਡੇ ਸਰੀਰ 'ਚ ਅਨੀਮੀਆ ਦੀ ਘਾਟ ਕਾਫੀ ਜ਼ਿਆਦਾ ਹੋਏ ਤਾਂ ਇਸ ਨੂੰ ਦੂਰ ਕਰਨ ਲਈ ਸਿਰਫ ਬੀ12 ਯੁਕਤ ਖਾਣਾ ਕਾਫੀ ਨਹੀਂ ਹੋਏਗਾ। ਅਜਿਹੀ ਸਥਿਤੀ ਵਿੱਚ ਸਾਨੂੰ ਪ੍ਰੋਪਰ ਟ੍ਰੀਟਮੈਂਟਕਰਵਾਉਣਾ ਚਾਹੀਦਾ ਹੈ। ਇਸ ਟ੍ਰੀਟਮੈਂਟ ਦੇ ਦੌਰਾਨ ਸਪਲੀਮੈਂਟਸ ਅਤੇ ਇੰਜੈਕਸ਼ਨਸ ਦੀ ਲੋੜ ਪੈ ਸਕਦੀ ਹੈ। ਸਹੀ ਸਮੇਂ ਤੇ ਕੀਤੇ ਗਏ ਇਲਾਜ ਨਾਲ ਬਹੁਤ ਸਾਰੇ ਲੱਛਣਾ ਤੋਂ ਅਰਾਮ ਮਿਲ ਸਕਦਾ ਹੈ। ਲੱਛਣਾ ਨੂੰ ਨਜ਼ਰਅੰਦਾਜ਼ ਕਰਨ ਅਤੇ ਸੰਪੂਰਨ ਇਲਾਜ ਨਾ ਕਰਵਾਉਣ ਦੀ ਹਾਲਤ ਵਿੱਚ ਕਾਫੀ ਗੰਭੀਰ ਨੁਕਸਾਨ ਹੋ ਸਕਦਾ ਹੈ।
Get the latest update about health news, check out more about healthy life, b12 deficiency, health news & news
Like us on Facebook or follow us on Twitter for more updates.