ਵਿਵੇਕ ਓਬਰਾਏ ਨੂੰ ਫਿਲਮੀ ਅੰਦਾਜ਼ 'ਚ ਬਾਈਕ ਚਲਾਉਣਾ ਪਿਆ ਮਹਿੰਗਾ, ਪੁਲਸ ਨੇ ਮਾਮਲਾ ਕੀਤਾ ਦਰਜ ਤੇ ਕੱਟਿਆ ਚਲਾਣ(ਵੀਡੀਓ)

ਐਕਟਰ ਵਿਵੇਕ ਓਬਰਾਏ ਹਾਲ ਹੀ ਵਿਚ ਆਪਣੇ ਇਕ ਵੀਡੀਓ ਕਾਰਨ ਮੁਸੀਬਤ ਵਿਚ ਫਸ ਗਏ ਹਨ। ਜਿ...

ਐਕਟਰ ਵਿਵੇਕ ਓਬਰਾਏ ਹਾਲ ਹੀ ਵਿਚ ਆਪਣੇ ਇਕ ਵੀਡੀਓ ਕਾਰਨ ਮੁਸੀਬਤ ਵਿਚ ਫਸ ਗਏ ਹਨ। ਜਿਸ ਵਿਚ ਉਹ ਟਰੈਫਿਕ ਦੇ ਨਿਯਮ ਤੋੜਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਖਿਲਾਫ ਟਰੈਫਿਕ ਪੁਲਸ ਨੇ ਕਾਰਵਾਈ ਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਖਿਲਾਫ ਕੋਰੋਨਾ ਨਿਯਮਾਂ ਦੇ ਉਲੰਘਣ ਦਾ ਪਰਚਾ ਦਰਜ ਹੋਣ ਦੀਆਂ ਵੀ ਖਬਰਾਂ ਹਨ। ਵੀਡੀਓ ਵਿਚ ਵਿਵੇਕ ਫਿਲਮੀ ਅੰਦਾਜ਼ ਵਿਚ ਸੜਕਾਂ ਉੱਤੇ ਬਾਈਕ ਦੌੜਾਉਂਦੇ ਵਿਖਾਈ ਦੇ ਰਹੇ ਹੈ ਪਰ ਉਨ੍ਹਾਂ ਨੇ ਸੁਰੱਖਿਆ ਲਈ ਹੈਲਮਟ ਨਹੀਂ ਪਹਿਨ ਰੱਖਿਆ ਸੀ, ਜਿਸ ਦੇ ਕਾਰਨ ਪੁਲਸ ਨੇ ਉਨ੍ਹਾਂ ਦਾ ਚਲਾਣ ਕੱਟ ਦਿੱਤਾ। ਵਿਵੇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੁੰਦਾ ਵਿਖਾਈ ਦੇ ਰਿਹੇ ਹੈ।
ਦਰਅਸਲ ਵਿਵੇਕ ਨੇ 14 ਫਰਵਰੀ ਨੂੰ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਰਾਤ ਵਿਚ ਮੁੰਬਈ ਦੀਆਂ ਸੜਕਾਂ ਉੱਤੇ ਬਾਈਕ ਚਲਾਉਂਦੇ ਵਿਖਾਈ ਦੇ ਰਹੇ ਸਨ। ਇਸ ਵੀਡੀਓ ਵਿਚ ਨਾ ਤਾਂ ਵਿਵੇਕ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਹੈਲਮਟ ਲਗਾਇਆ ਸੀ। ਉਥੇ ਹੀ ਇਸ ਵੀਡੀਓ ਦੇ ਪਿੱਛੇ ਉਨ੍ਹਾਂ ਦੀ ਫਿਲਮ ਸਾਥੀਆ ਦਾ ਮਿਊਜ਼ਿਕ ਚੱਲ ਰਿਹਾ ਸੀ ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਬੈਠੀ ਨਜ਼ਰ ਆ ਰਹੀ ਸੀ। ਸਾਥੀਆ ਦੇ ਅੰਦਾਜ਼ ਵਿਚ ਬਾਈਕ ਚਲਾਉਣਾ ਇਸ ਦੌਰਾਨ ਵਿਵੇਕ ਨੂੰ ਭਾਰੀ ਪੈ ਗਿਆ। 

ਐਕਟਰ ਵਿਵੇਕ ਓਬਰਾਏ ਖਿਲਾਫ ਟਰੈਫਿਕ ਪੁਲਸ ਨੇ ਟਰੈਫਿਕ ਨਿਯਮਾਂ ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਬਿਨਾਂ ਹੈਲਮਟ ਬਾਈਕ ਚਲਾਉਣ ਨੂੰ ਲੈ ਕੇ 500 ਰੁਪਏ ਚਲਾਣ ਕੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਨੇ ਵਿਵੇਕ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 188, 269 ਮੋਟਰ ਵ੍ਹੀਕਲ ਐਕਟ ਦੀ ਧਾਰਾ 129, 177 ਤੇ ਐਪੇਡਮਿਕ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵਿਵੇਕ ਦੀ ਸ਼ਿਕਾਇਤ ਸੋਸ਼ਲ ਐਕਟਿਵਿਸਟ ਡਾ ਬੀਨੂ ਵਰਗੀਸ ਦੁਆਰਾ ਟਵਿੱਟਰ ਉੱਤੇ ਕੀਤੀ ਗਈ ਸੀ, ਜਿਸ ਦੇ ਬਾਅਦ ਇਹ ਕਾਰਵਾਈ ਹੋਈ ਹੈ।

Get the latest update about bike ride, check out more about vivek oberoi, mumbai police, challan traffic rules & helmet

Like us on Facebook or follow us on Twitter for more updates.