ਟਰੂ ਸਕੂਪ Exclusive : ਐਕਸਾਈਜ਼ ਵਿਭਾਗ ਦੀ ਹੋਈ ਵੰਡ, GST ਬਣਿਆ ਵੱਖਰਾ ਡਿਪਾਰਟਮੈਂਟ

ਐਕਸਾਈਜ਼ ਅਤੇ ਜੀ. ਐੱਸ. ਟੀ ਹੋਣਗੇ ਵੱਖ...

ਜਲੰਧਰ(ਬਿਊਰੋ)— ਪੰਜਾਬ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਐਕਸਾਈਜ਼ ਅਤੇ ਜੀ. ਐੱਸ. ਟੀ ਨੂੰ ਵੱਖ-ਵੱਖ ਕਰਨ ਦਾ ਫੈਸਲਾ ਲਿਆ ਹੈ। ਹੁਣ ਤੱਕ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ (ਆਬਕਾਰੀ ਅਤੇ ਕਰ ਵਿਭਾਗ) ਇਕ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਸਰਕਾਰ ਨੇ ਇਸ ਵਿਭਾਗ ’ਚ ਵੰਡ ਕਰਦੇ ਹੋਏ ਐਕਸਾਈਜ਼ ਅਤੇ ਜੀ. ਐੱਸ. ਟੀ ਨੂੰ ਵੱਖ-ਵੱਖ ਕਰ ਦਿੱਤਾ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਛੱਡ ਕੇ ਪੂਰੇ ਦੇਸ਼ ’ਚ ਜੀ. ਐੱਸ. ਟੀ ਲਾਗੂ ਹੋਣ ਤੋਂ ਬਾਅਦ ਜੀ. ਐੱਸ. ਟੀ ਨੂੰ ਐਕਸਾਈਜ਼ ਤੋਂ ਵੱਖ ਕਰ ਦਿੱਤਾ ਗਿਆ ਸੀ ਭਾਵ ਵੈਟ (ਵੈਲਿਊ ਐਡੇਡ ਟੈਕਸ) ਅਤੇ ਦੂਜੇ ਟੈਕਸ ਵੀ ਜੀ. ਐੱਸ. ਟੀ ਵਿਭਾਗ ਕੋਲ ਚਲੇ ਗਏ ਸਨ ਪਰ ਇਨ੍ਹਾਂ ਰਾਜਾਂ ’ਚ ਅਜਿਹਾ ਨਹੀਂ ਕੀਤਾ ਗਿਆ। ਹੁਣ ਪੰਜਾਬ ਨੇ ਇਕ ਵੱਡਾ ਫੈਸਲਾ ਲਿਆ ਹੈ ਜਿਸ ਦਾ ਲਾਭ ਇਹ ਹੋਵੇਗਾ ਕਿ ਦੋਵੇਂ ਵਿਭਾਗ ਵੰਡੇ ਜਾਣ ਤੋਂ ਬਾਅਦ ਸਰਕਾਰ ਦੀ ਇਨਕਮ ਵਧੇਗੀ ਅਤੇ ਟੈਕਸ ਦੀ ਚੋਰੀ ’ਤੇ ਵੀ ਨਕੇਲ ਕੱਸੀ ਜਾ ਸਕੇਗੀ।

FDA ਅਤੇ CID ਦੀ ਟੀਮ ਨੇ ਕੀਤੀ ਵੱਡੀ ਰੇਡ, 90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਇਸ ਨਾਲ ਅਧਿਕਾਰੀ ਆਪਣੇ ਕੰਮ ’ਤੇ ਫੋਕਸ ਕਰ ਸਕਣਗੇ। ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵਿਵੇਕ ਪ੍ਰਤਾਪ ਨੇ ਟਰੂ ਸਕੂਪ ਨਾਲ ਖਾਸ ਗੱਲਬਾਤ ਕਰਦੇ ਹੋਏ ਇਹ ਦੱਸਿਆ ਕਿ ਸਰਕਾਰ ਨੇ ਇਹ ਫੈਸਲਾ ਕਾਫੀ ਸਮੇਂ ਪਹਿਲਾਂ ਲੈ ਲਿਆ ਸੀ ਅਤੇ ਕੁਝ ਤਾਇਨਾਤੀਆਂ ਵੀ ਵੱਖ ਕਰ ਦਿੱਤੀਆਂ ਗਈਆਂ ਸਨ। ਹੁਣ ਕੁਝ ਦਿਨਾਂ ’ਚ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਤਹਿਤ ਹੁਣ ਪੰਜਾਬ ’ਚ 1 ਐਕਸਾਈਜ਼ ਕਮਿਸ਼ਨਰ ਅਤੇ ਇਕ ਟੈਕਸੇਸ਼ਨ ਕਮਿਸ਼ਨਰ ਹੋਵੇਗਾ ਪਰ ਇਹ ਦੋਵੇਂ ਐੱਫ. ਸੀ. ਆਰ ਨੂੰ ਰਿਪੋਰਟ ਕਰਨਗੇ ਪਰ ਹੇਠਲੇ ਪੱਧਰ ’ਤੇ ਜੀ. ਐੱਸ. ਟੀ ਦੇ 26 ਜ਼ਿਲਿਆਂ ’ਚ 7 ਡੀ. ਈ. ਟੀ. ਸੀ ਹੋਣਗੇ ਅਤੇ ਐਕਸਾਈਜ਼ ਦੇ 7 ਜਿਲਿਆਂ ’ਚ 3 ਡੀ. ਈ. ਟੀ. ਸੀ ਹੋਣਗੇ। ਉਦਾਹਰਨ ਵਜੋਂ ਜਲੰਧਰ ’ਚ ਜੁਆਇੰਟ ਡਾਇਰੈਕਟਰ, ਮੋਬਾਈਲ ਵਿੰਗ ਦੇ ਨਾਲ-ਨਾਲ ਹੁਣ ਜੀ. ਐੱਸ. ਟੀ ਤੋਂ ਵੱਖ ਡੀ. ਈ. ਟੀ. ਸੀ ਵੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਜੀ. ਐਂਸ. ਟੀ ਵਿਭਾਗ ’ਚ ਹੋਰ ਵੀ ਅਫਸਰ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਕੰਮ ਹੋਰ ਸੁਚਾਰੂ ਢੰਗ ਨਾਲ ਚੱਲ ਸਕੇ। ਉਨ੍ਹਾਂ ਹੋਰ ਦੱਸਿਆ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਕੰਮ ਹੋਰ ਵੀ ਬਿਹਤਰ ਹੋਵੇਗਾ। ਉਨ੍ਹਾਂ ਨੇ ਇਹ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਟੈਕਸੇਸ਼ਨ ਕਮਿਸ਼ਨਰ ਲਗਾ ਦਿੱਤਾ ਗਿਆ ਸੀ ਇਸ ਸਮੇਂ ਉਨ੍ਹਾਂ ਕੋਲ ਐਕਸਾਈਜ਼ ਕਮਿਸ਼ਨਰ ਦਾ ਵਾਧੂ ਚਾਰਜ ਹੈ।

Get the latest update about True Scoop News, check out more about Vivek Pratap Singh, Punjabi News, News In Punjabi & Department Of Excise And Taxation

Like us on Facebook or follow us on Twitter for more updates.