ਜਲੰਧਰ ਕੈਂਟ ਦੀ ਇੰਦਰਾ ਕਾਲੋਨੀ 'ਚ ਤੇਜ਼ ਹਨੇਰੀ ਤੂਫ਼ਾਨ ਨਾਲ ਡਿੱਗੀ ਕੰਧ, ਮਲਬੇ 'ਚ ਦੱਬਣ ਨਾਲ ਨਨਾਣ ਭਰਜਾਈ ਦੀ ਹੋਈ ਮੌਤ

ਜਲੰਧਰ ਛਾਉਣੀ ਦੀ ਇੰਦਰਾ ਕਲੋਨੀ (ਧੀਨਾ) ਵਿੱਚ ਤੇਜ਼ ਹਨੇਰੀ ਕਾਰਨ ਇੱਕ ਮਕਾਨ ਦੀ ਕੰਧ ਡਿੱਗ ਗਈ, ਜਿਸ ਨਾਲ ਕੰਧ ਦੇ ਨੇੜੇ ਸੁੱਟੇ ਪਰਿਵਾਰ ਦੇ ਪੰਜ ਜੀਆਂ ਤੇ ਮਲਵਾ ਡਿੱਗ ਪਿਆ। ਮਲਬੇ ਹੇਠ ਦੱਬ ਕਰਕੇ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ...

ਪੰਜਾਬ ਦੇ ਜਲੰਧਰ ਜ਼ਿਲੇ 'ਚ ਕੱਲ੍ਹ ਦੇਰ ਰਾਤ ਆਏ ਤੂਫਾਨ ਅਤੇ ਮੀਂਹ ਨੇ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਪਰ ਇਕ ਪਰਿਵਾਰ 'ਤੇ ਮੀਂਹ ਪਿਆ। ਜਲੰਧਰ ਛਾਉਣੀ ਦੀ ਇੰਦਰਾ ਕਲੋਨੀ (ਧੀਨਾ) ਵਿੱਚ ਤੇਜ਼ ਹਨੇਰੀ ਕਾਰਨ ਇੱਕ ਮਕਾਨ ਦੀ ਕੰਧ ਡਿੱਗ ਗਈ, ਜਿਸ ਨਾਲ ਕੰਧ ਦੇ ਨੇੜੇ ਸੁੱਟੇ ਪਰਿਵਾਰ ਦੇ ਪੰਜ ਜੀਆਂ ਤੇ ਮਲਵਾ ਡਿੱਗ ਪਿਆ। ਮਲਬੇ ਹੇਠ ਦੱਬ ਕਰਕੇ  ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਤਿੰਨ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚ ਮਰਨ ਵਾਲੀਆਂ ਔਰਤਾਂ ਆਪਸੀ ਰਿਸ਼ਤੇ ਵਿੱਚ ਨੰਦ ਭਾਬੀ ਸਨ। ਮਰਨ ਵਾਲੀਆਂ ਦੋ ਔਰਤਾਂ ਦੀ ਪਛਾਣ ਵੰਦਨਾ ਅਤੇ ਮਨਪ੍ਰੀਤ ਵਜੋਂ ਹੋਈ ਹੈ। 


ਮੌਕੇ ਤੇ ਜਖਮੀ ਹੋਏ  ਰਾਜਕੁਮਾਰ ਅਤੇ ਮੋਹਿਤ ਦੋਵੇਂ ਜ਼ਖ਼ਮੀਆਂ ਨੂੰ ਐਸਜੀਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਸ ਬਾਬਤ ਪਿੰਡ ਦੇ ਲੋਕਾਂ ਨੇ ਦੱਸਿਆ ਕਿ  ਘਰ ਦੀ ਦੀਵਾਰ ਨਵੀਂ ਬਣਾਈ ਜਾ ਰਹੀ ਸੀ ਜੋ ਕਿ ਦੇਰ ਰਾਤ ਤਕ ਬਣਦੀ ਰਹੀ। ਉਸ ਤੋਂ ਬਾਅਦ ਜਦੋਂ ਘਰ ਦੇ ਸਾਰੇ ਜੀਅ ਉੱਥੇ ਸੌਂ ਗਏ  ਤਾਂ ਨ੍ਹੇਰੀ ਤੂਫ਼ਾਨ ਦੇ ਨਾਲ ਦੀਵਾਰ ਸਾਰੇ ਘਰ ਦੇ ਜੀਆਂ ਦੇ ਉੱਤੇ ਡਿੱਗ ਗਈ  ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ।

ਉਥੇ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਏਸੀਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਧੀਣਾ ਪਿੰਡ ਵਿੱਚ ਦੀਵਾਰ ਡਿੱਗਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।Get the latest update about indra colony dheena, check out more about heavy rain in jalandhar, punjab news, jalandhar cantt & jalandhar news

Like us on Facebook or follow us on Twitter for more updates.