ਸਿਹਤ ਲਈ ਵਰਦਾਨ ਹੈ ਅਖਰੋਟ, ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਬਦਾਮ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।ਤੁਸੀਂ ਇਸ ਨੂੰ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰਕੇ ...

ਨਵੀਂ ਦਿੱਲੀ —  ਬਦਾਮ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।ਤੁਸੀਂ ਇਸ ਨੂੰ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰਕੇ ਸਿਹਤਮੰਦ ਰਹਿ ਸਕਦੇ ਹੋ।ਅਖਰੋਟ 'ਚ ਪ੍ਰੋਟੀਨ ਤੇ ਫੈਟ ਹੁੰਦੀ ਹੈ ਜੋ ਸਰੀਰ ਨੂੰ ਕੈਲਸ਼ੀਅਮ ਤੇ ਆਇਰਨ ਦੇਣ ਦਾ ਕੰਮ ਕਰਦੀ ਹੈ।ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਖਰੋਟ ਅਨੇਕਾਂ ਵੱਡੀਆਂ ਸਿਹਤ ਸਮੱਸਿਆਵਾਂ ਨੂੰ ਖ਼ਤਮ ਕਰ ਸਕਦਾ ਹੈ।ਦੱਸ ਦੱਈਏ ਕਿ 2019 'ਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਬਾਰੇ ਇੱਕ ਖੋਜ ਕੀਤੀ।ਇਸ ਖੋਜ 'ਚ ਖੋਜਕਰਤਾਵਾਂ ਨੇ ਅਨਸੈਚੂਰਿਟਡ ਫੈਟ ਦੀ ਬਜਾਏ ਅਖਰੋਟ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਬਿਹਤਰ ਸਿਹਤ ਵੇਖੀ। ਅਖਰੋਟ 'ਚ ਮੌਜੂਦ ਅਨਸੈਚੂਰਿਟਡ ਫੈਟ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਕੇ ਦਿਲ ਸਬੰਧੀ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਰੱਖਦੀ ਹੈ। ਰੋਜ਼ਾਨਾ 60-80 ਗ੍ਰਾਮ ਅਖਰੋਟ ਖਾਣ ਨਾਲ ਸਿਹਤ 'ਚ ਸੁਧਾਰ ਆ ਸਕਦਾ ਹੈ।

ਮਹਿਲਾਵਾਂ ਲਈ ਵਰਦਾਨ ਹੈ ਇਹ ਫੁੱਲ, ਇਕ ਵਾਰ ਜ਼ਰੂਰ ਕਰੋ ਟ੍ਰਾਈ

ਅਖਰੋਟ 'ਚ ਅਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਇੱਕ ਕਿਸਮ ਦਾ ਓਮੇਗਾ-3 ਫੈਟੀ ਐਸਿਡ ਹੁੰਦਾ ਹੈ।ਇਹ ਆਮ ਤੌਰ 'ਤੇ ਪੌਦਿਆਂ 'ਚ ਪਾਇਆ ਜਾਂਦਾ ਹੈ। ਕ੍ਰਿਸਟੀਆਨਾ ਦੀ ਖੋਜ ਵਿੱਚ ਅਖਰੋਟ ਨੂੰ ਸਿਹਤ ਲਈ ਵੀ ਬਹੁਤ ਫਾਇਦੇਮੰਦ ਦੱਸਿਆ ਗਿਆ ਸੀ।ਕ੍ਰਿਸਟੀਆਨਾ ਪੀਟਰਸਨ ਨੇ ਕਿਹਾ ਕਿ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ ਅਖਰੋਟ ਨਾਲ ਅੰਤੜੀਆਂ ਦੇ ਸੁਧਾਰ ਦਾ ਦਿਲ ਦੀਆਂ ਬਿਮਾਰੀਆਂ 'ਤੇ ਕੋਈ ਅਸਰ ਪੈਂਦਾ ਹੈ। ਜਰਨਲ ਆਫ਼ ਪੋਸ਼ਣ 'ਚ ਪ੍ਰਕਾਸ਼ਤ ਨਵੀਂ ਰਿਪੋਰਟ 'ਚ ਅਖਰੋਟ ਨੂੰ ਸਿਹਤਮੰਦ ਖੁਰਾਕ ਦੱਸਿਆ ਗਿਆ ਹੈ, ਜੋ ਦਿਲ ਤੇ ਅੰਤੜੀਆਂ ਲਈ ਬਹੁਤ ਵਧੀਆ ਹੈ।

Get the latest update about Walnut Health Care, check out more about Benefits Health, Reduce, Health News & Blood Pressure

Like us on Facebook or follow us on Twitter for more updates.