ਵਾਸ਼ਿੰਗਟਨ ਡੀਸੀ: ਮਿਊਜ਼ਿਕ ਕੋਂਸਰਟ ਦੌਰਾਨ ਹਮਲਾਵਰਾਂ ਨੇ ਲੋਕਾਂ ਤੇ ਚਲਾਈਆਂ ਗੋਲੀਆਂ

ਇਹ ਘਟਨਾ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਵਾਪਰੀ ਹੈ ਜਿਥੇ ਇੱਕ ਹਫਤੇ ਦੇ ਦੌਰਾਨ ਦੂਜੀਵਾਰੀ ਹਮਲਾਵਰਾਂ ਵਲੋਂ ਗੋਲਾਬਾਰੀ ਕੀਤੀ ਗਈ। ਇਸ ਵਾਰ ਇਕ ਮਿਉਜ਼ਿਕ ਕੋਂਸਰਟ ਦੌਰਾਨ ਇਹ ਗੋਲੀਬਾਰੀ ਹੋਈ ਹੈ...

ਇਹ ਘਟਨਾ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਵਾਪਰੀ ਹੈ ਜਿਥੇ ਇੱਕ ਹਫਤੇ ਦੇ ਦੌਰਾਨ ਦੂਜੀਵਾਰੀ ਹਮਲਾਵਰਾਂ ਵਲੋਂ ਗੋਲਾਬਾਰੀ ਕੀਤੀ ਗਈ। ਇਸ ਵਾਰ ਇਕ ਮਿਉਜ਼ਿਕ ਕੋਂਸਰਟ ਦੌਰਾਨ ਇਹ ਗੋਲੀਬਾਰੀ ਹੋਈ ਹੈ। ਐਤਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ 'ਚ ਵਾਪਰੀ ਇਸ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਾਣਕਾਰੀ ਹੈ ਕਿ ਜੂਨਟੀਨਥ ਮਿਊਜ਼ਿਕ ਕੰਸਰਟ ਦੌਰਾਨ ਹਮਲਾਵਰ ਨੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਬਾਰੇ ਜਾਣਕਾਰੀ ਦੇਂਦਿਆਂ ਵਾਸ਼ਿੰਗਟਨ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਤੋਂ ਇਲਾਵਾ ਦੋ ਹੋਰ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਵਾਲੀ ਥਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


ਦਸ ਦਈਏ ਕਿ ਅਮਰੀਕਾ 'ਚ ਵਾਸ਼ਿੰਗਟਨ ਡੀਸੀ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ 'ਚ ਕਰੀਬ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਹਾਲ ਹੀ ਵਿੱਚ ਸ਼ਿਕਾਗੋ ਵਿੱਚ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਲਾਸ ਏਂਜਲਸ ਵਿਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। 

Get the latest update about washington dc, check out more about attack in music concert, usa, world news & mucis concert firing shot

Like us on Facebook or follow us on Twitter for more updates.