ਜਦੋਂ ਇਸ ਸਖਸ਼ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਕੀਤਾ ਅਜਿਹਾ ਕਾਰਾ, ਜਿਸ ਨੂੰ ਦੇਖ ਪੁਲਿਸ ਵੀ ਹੋਈ ਹੈਰਾਨ

ਭਾਰਤੀ ਮੂਲ ਦੇ ਸ਼ੰਕਰ ਨਾਗੱਪਾ ਹਾਂਗੁਡ ਨੂੰ ਪੁਲਿਸ ਦੇ ਚਾਰ ਲੋਕਾਂ ਦੀ ਹੱਤਿਆ ਦੇ ਆਰੋਪ 'ਚ ਗਿਰਫ਼ਤਾਰ...

ਵਾਸ਼ਿੰਗਟਨ:- ਭਾਰਤੀ ਮੂਲ ਦੇ ਸ਼ੰਕਰ ਨਾਗੱਪਾ ਹਾਂਗੁਡ ਨੂੰ ਪੁਲਿਸ ਦੇ ਚਾਰ ਲੋਕਾਂ ਦੀ ਹੱਤਿਆ ਦੇ ਆਰੋਪ 'ਚ ਗਿਰਫ਼ਤਾਰ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਿਅਕਤੀ ਆਪ ਇਨ੍ਹਾਂ ਚਾਰ ਲੋਕਾਂ ਦੀ ਹੱਤਿਆਵਾਂ ਕਰਨ ਤੋਂ ਬਾਅਦ ਇਕ ਦੀ ਲਾਸ਼ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਪੁੱਜਾ ਤੇ ਇਨ੍ਹਾਂ ਹਤਿਆਵਾਂ ਬਾਰੇ ਜਾਣਕਾਰੀ ਦਿੱਤੀ। ਇਹ ਚਾਰੇ ਮੈਂਬਰ ਸ਼ੰਕਰ ਦੇ ਪਰਿਵਾਰਕ ਮੈਂਬਰ ਸਨ।

ਦੁਬਈ 'ਚ ਫਸੇ 13 ਕੈਦੀਆਂ ਲਈ ਇਹ ਭਾਰਤੀ ਕਾਰੋਬਾਰੀ ਬਣਿਆ 'ਮਸੀਹਾ', ਚਾਰੇ ਪਾਸੇ ਹੋ ਰਹੀ ਸ਼ਲਾਘਾ

ਪੁਲਿਸ ਅਧਿਕਾਰੀਆਂ ਨੇ ਸ਼ੰਕਰ ਦੁਆਰਾ ਦਿੱਤੀ ਇਸ ਜਾਣਕਾਰੀ ਦੇ ਅਧਾਰ ਤੇ ਉਸ ਦੇ ਰੋਜ਼ਵੀਲ ਸਥਿਤ ਘਰ 'ਚੋਂ ਇਕ ਨੌਜਵਾਨ ਅਤੇ 2 ਬੱਚਿਆਂ ਦੀਆਂ ਲਾਸ਼ਾ ਬਰਾਮਦ ਕੀਤੀਆਂ। ਜਾਣਕਾਰੀ ਮੁਤਾਬਕ, ਸ਼ੰਕਰ ਦੁਪਹਿਰ 12 ਵਜੇ ਦੇ ਨੇੜੇ ਪੁਲਿਸ ਸਟੇਸ਼ਨ ਪਹੁੰਚਿਆ ਤੇ ਇਨ੍ਹਾਂ ਹਤਿਆਵਾਂ ਨੂੰ ਕਬੂਲਣ ਲਈ ਕਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾ ਉਨ੍ਹਾਂ ਨੂੰ ਸ਼ੰਕਰ ਦੀ ਗੱਲ ਦਾ ਯਕੀਨ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਉਸ ਦੀ ਕਾਰ ਦੀ ਤਲਾਸ਼ੀ ਕੀਤੀ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਪਹਿਲਾਂ ਕੋਈ ਵੀ ਵਿਅਕਤੀ ਇਸ ਤਰੀਕੇ ਨਾਲ ਪੁਲਿਸ ਸਟੇਸ਼ਨ ਇਹਨਾਂ ਹਾਲਾਤਾਂ 'ਚ ਨਹੀਂ ਪੁਜਿਆ।   

Get the latest update about Online Punjabi News, check out more about Washington Murder News, True Scoop Punjabi, Shankar Nagappa Hangud & Washington News

Like us on Facebook or follow us on Twitter for more updates.