Ukraine-Russia War : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸੀ ਸੈਨਿਕਾਂ ਨੂੰ ਚੇਤਾਵਨੀ ਦਿੰਦੇ ਕਿਹਾ- ''ਅਸੀਂ ਤੁਹਾਡੀ ਲਾਸ਼ਾਂ ਨਾਲ ਆਪਣੀ ਧਰਤੀ ਨਹੀਂ ਢੱਕਣਾ ਚਾਹੁੰਦੇ''

ਰੂਸ ਤੇ ਯੂਕਰੇਨ ਵਿਚਕਾਰ ਜੰਗ ਦਾ ਅੱਜ ਅੱਠਵਾਂ ਦਿਨ ਹੈ। ਰੂਸੀ ਪਾਸਿਓਂ ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਕ ਪ੍ਰਸਤਾਵ ਪਾਸ ਕਰ ਕੇ ਰੂਸੀ ਫੌਜ ਨੂੰ ਯੂਕਰੇਨ ਤੋਂ ਹਟਣ ਲਈ ਕਿਹਾ ਹੈ

ਕੀਵ— ਰੂਸ ਤੇ ਯੂਕਰੇਨ ਵਿਚਕਾਰ ਜੰਗ ਦਾ ਅੱਜ ਅੱਠਵਾਂ ਦਿਨ ਹੈ। ਰੂਸੀ ਪਾਸਿਓਂ ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਕ ਪ੍ਰਸਤਾਵ ਪਾਸ ਕਰ ਕੇ ਰੂਸੀ ਫੌਜ ਨੂੰ ਯੂਕਰੇਨ ਤੋਂ ਹਟਣ ਲਈ ਕਿਹਾ ਹੈ। ਇਸ ਤੋਂ ਇਲਾਵਾ ਯੂਕਰੇਨ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ।


ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਰੂਸੀ ਸੈਨਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਚੇਤਾਵਨੀ ਦਿੱਤੀ ਹੈ। ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, ''ਮੈਂ ਆਪਣੀ ਧਰਤੀ ਨੂੰ ਤੁਹਾਡੀਆਂ ਲਾਸ਼ਾਂ ਨਾਲ ਨਹੀਂ ਢੱਕਣਾ ਚਾਹੁੰਦਾ।''

ਲਗਾਤਾਰ ਹਮਲਿਆਂ ਦੌਰਾਨ ਰੂਸ ਨੇ ਹੁਣ ਯੂਕਰੇਨ ਨੂੰ ਆਰਥਿਕ ਤੌਰ 'ਤੇ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਚੇਰਨੀਹਾਈਵ ਤੇਲ ਡਿਪੂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। 
ਇਸ ਦੇ ਨਾਲ ਹੀ ਉਨ੍ਹਾਂ ਖਾਰਕਿਵ ਵਿੱਚ ਰੂਸ ਦੀ ਭਾਰੀ ਬੰਬਾਰੀ ਕੀਤੀ , ਜਿਸ 'ਚ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ | 

ਜਰਮਨੀ ਯੂਕਰੇਨ ਨੂੰ 2,700 ਹੋਰ ਐਂਟੀ-ਏਅਰ ਮਿਜ਼ਾਈਲਾਂ ਦੇਵੇਗਾ
- ਰੂਸ ਦੇ ਹਮਲਾਵਰ ਹਮਲੇ ਦਰਮਿਆਨ ਯੂਕਰੇਨ ਨੂੰ ਜਰਮਨੀ ਦਾ ਸਮਰਥਨ ਹਾਸਲ ਹੈ। ਦੱਸ ਦੇਈਏ ਕਿ ਜਰਮਨੀ ਯੂਕਰੇਨ ਨੂੰ 2700 ਹੋਰ ਐਂਟੀ-ਏਅਰ ਮਿਜ਼ਾਈਲਾਂ ਦੇਵੇਗਾ।

ਰੂਸੀ ਤੇ ਬੇਲਾਰੂਸੀ ਐਥਲੀਟਾਂ 'ਤੇ ਲੱਗੀ ਪਾਬੰਦੀ
- ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈ.ਪੀ.ਸੀ.) ਨੇ ਰੂਸ ਖਿਲਾਫ ਸਖਤ ਫੈਸਲਾ ਲਿਆ ਹੈ। ਇਸ ਦੇ ਤਹਿਤ ਰੂਸੀ ਅਤੇ ਬੇਲਾਰੂਸ ਦੇ ਐਥਲੀਟਾਂ 'ਤੇ ਵਿੰਟਰ ਪੈਰਾਲੰਪਿਕ ਤੋਂ ਪਾਬੰਦੀ ਲਗਾਈ ਗਈ ਹੈ।

Get the latest update about Truescoopnews, check out more about Russian Army, Warning, Ukraine Russia War & Chernihive oil depot

Like us on Facebook or follow us on Twitter for more updates.