Ukraine-Russia War : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀਡੀਓ ਜਾਰੀ ਕਰਦੇ ਕਿਹਾ- ‘''ਜਲਦ ਹੀ ਆਪਣੇ ਲੋਕਾਂ ਨੂੰ ਕਹਾਂਗੇ ਵਾਪਿਸ ਆ ਜਾਓ’''

ਯੂਕਰੇਨ ‘ਤੇ ਰੂਸੀ ਵਲੋਂ ਲਗਾਤਾਰ ਹਮਲੇ ਦਾ ਅੱਜ 10ਵਾਂ ਦਿਨ ਜਾਰੀ ਹੈ | ਯੂਕਰੇਨ ਦੇ ਰਾਸ਼ਟਰਪਤੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ ਹੈ

ਕੀਵ— ਯੂਕਰੇਨ ‘ਤੇ ਰੂਸੀ ਵਲੋਂ ਲਗਾਤਾਰ ਹਮਲੇ ਦਾ ਅੱਜ 10ਵਾਂ ਦਿਨ ਜਾਰੀ ਹੈ | ਯੂਕਰੇਨ ਦੇ ਰਾਸ਼ਟਰਪਤੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ ਹੈ ਮਿਲਿਆ ਹੈ, ਜਿਸ ਨੂੰ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ‘ਤੇ ਕੀਤਾ ਗਿਆ ਹਮਲਾ ਦੱਸਿਆ ਜਾ ਰਿਹਾ ਹੈ। ਉਥੇ ਹੀ ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਮੀਡਆ ਵਲੋਂ ਝੂਠਾ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਜ਼ੇਲੇਨਸਕੀ ਯੂਕਰੇਨ ਛੱਡ ਕੇ ਪੈਲੈਂਡ ਚਲੇ ਗਏ ਹਨ |

ਦੱਸ ਦੇਈਏ ਕਿ ਇਸੇ ਅਫਵਾਹ ਦਾ ਖੰਡਨ ਕਰਦੇ ਹੋਏ ਖੁਦ ਰਾਸ਼ਟਰਪਤੀ ਵੋਲੋਡੀਮੀਰ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਆਏ ਤੇ ਉਨ੍ਹਾਂ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਜਾਰੀ ਕਰਦੇ ਕਿਹਾ- ''ਮੈਂ ਕਿਤੇ ਨਹੀਂ ਗਿਆ, ਮੈਂ ਅਜੇ ਵੀ ਆਪਣੇ ਘਰ ਹੀ ਹਾਂ |''  ਇਸ ਵੀਡੀਓ ਵਿੱਚ ਉਹ ਆਪਣੇ ਦਫਤਰ ਵਿੱਚ ਦਿਖਾਈ ਦੇ ਰਹੇ ਹਨ, ਉਨ੍ਹਾਂ ਕਿਹਾ-  ''ਮੈਂ ਕੀਵ ਵਿੱਚ ਹੀ ਹਾਂ। ਮੈਂ ਇਥੋਂ ਕੰਮ ਕਰ ਰਿਹਾ ਹਾਂ। ਕੋਈ ਵੀ ਨਹੀਂ ਲੁਕਿਆ ਹੈ।''

ਯੂਕਰੇਨ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ- ''ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਛੇਤੀ ਹੀ ਕਹਿ ਸਕਾਂਗੇ ਕਿ ਵਾਪਿਸ ਆ ਜਾਓ।''ਪੋਲੈਂਡ, ਰੋਾਨੀਆ, ਸਲੋਵਾਕੀਆ ਤੇ ਹੋਰ ਸਾਰੇ ਦੇਸ਼ਾਂ ਤੋਂ ਵਾਪਸੀ ਹੋਵੇਗੀ। ਅਸੀਂ ਕਹਿ ਸਕਾਂਗੇ ਵਾਪਿਸ ਆ ਜਾਓ, ਕਿਉਂਕਿ ਹੁਣ ਕੋਈ ਖਤਰਾ ਨਹੀਂ ਹੈ।

ਇਸ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਨੂੰ ਲੈ ਕੇ ਅਫਵਾਹ ਸੀ ਕਿ ਅਮਰੀਕਾ ਨੇ ਉਨ੍ਹਾਂ ਨੂੰ ਯੂਕਰੇਨ ਤੋਂ ਸੁਰੱਖਿਅਤ ਕੱਢਣ ਦਾ ਪ੍ਰਸਤਾਵ ਦਿੱਤਾ ਹੈ ਤੇ ਜ਼ੇਲੇਨਸਕੀ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ, ਉਸ ਸਮੇਂ ਵੀ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀਡੀਓ ਜਾਰੀ ਕਰਕੇ ਸਬੂਤ ਦਿੱਤਾ ਸੀ ਕਿ ਉਹ ਯੂਕਰੇਨ ਵਿੱਚ ਹੀ ਹਨ।''

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਥੇ ਇਕ ਪਾਸੇ ਰੂਸ ਬਿਨ੍ਹਾਂ ਉਕਸਾਏ ਯੂਕਰੇਨ 'ਤੇ ਲਗਾਤਾਰ ਮਿਜ਼ਾਈਲ ਹਮਲੇ ਕਰ ਰਿਹਾ ਹੈ, ਉਥੇ ਦੂਜੇ ਪਾਸੇ ਹੀ ਰੂਸੀ ਮੀਡੀਆ ਵੀ ਯੂਕਰੇਨ ਤੇ ਉਥੇ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ  ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ |


Get the latest update about video, check out more about President of Ukraine, Volodymyr Zelenskyy, Truescoopnews & Ukraine Russia War

Like us on Facebook or follow us on Twitter for more updates.