ਟਾਈਟ ਜੀਨਸ ਪਾਉਣ ਦੇ ਸ਼ੌਕੀਨਾਂ ਲਈ ਇਹ ਖ਼ਬਰ ਹੈ ਬੇਹੱਦ ਖਾਸ

ਅੱਜ-ਕਲ ਫੈਸ਼ਨ ਦੇ ਦੌਰ 'ਚ ਵੀ ਆਪਣੀ ਸਿਹਤ ਦੀ ਚਿੰਤਾ ਕਰਨਾ ਬਹੁਤ ਹੀ ਜ਼ਰੂਰੀ ...

ਨਵੀਂ ਦਿੱਲੀ — ਅੱਜ-ਕਲ ਫੈਸ਼ਨ ਦੇ ਦੌਰ 'ਚ ਵੀ ਆਪਣੀ ਸਿਹਤ ਦੀ ਚਿੰਤਾ ਕਰਨਾ ਬਹੁਤ ਹੀ ਜ਼ਰੂਰੀ ਹੈ। ਜ਼ਿਆਦਾਤਰ ਲੋਕ ਤੰਗ ਕੱਪੜੇ ਪਾਉਂਦੇ ਹਨ। ਤੁਹਾਡੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਜਾਣਕਾਰੀ ਦਿੰਦੇ ਹਾਂ ਕਿ ਇਸ ਫੈਸ਼ਨ ਨੇ ਚੰਗੇ-ਭਲੇ ਇਕ ਇਨਸਾਨ ਨੂੰ ਮੌਤ ਦੇ ਮੁੰਹ ਤੱਕ ਪਹੁੰਚਾ ਦਿੱਤਾ ਸੀ। ਇਹ ਮਾਮਲਾ ਦਿੱਲੀ ਦਾ ਹੈ, ਇੱਥੇ 30 ਸਾਲ ਦੇ ਸੋਰਵ ਸ਼ਰਮਾ ਨਾਮ ਦੇ ਇਕ ਸਿਹਤਮੰਦ ਵਿਅਕਤੀ ਨੂੰ ਟਾਈਟ ਜੀਨਸ ਪਹਿਨਣ ਕੇ ਕਾਰਨ ਦਿਲ ਦਾ ਦੌਰਾ ਪਿਆ ਹੈ। ਟਾਈਟ ਫਿਟਿੰਗ ਵਾਲੀ ਜੀਨਸ ਪਹਿਨ ਕੇ ਲਗਾਤਾਰ 8 ਘੰਟੇ ਡ੍ਰਾਈਵਿੰਗ ਕਰਨਾ ਸੌਰਭ ਨੂੰ ਇੰਨਾ ਭਾਰੀ ਪਿਆ ਕਿ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ।

ਜੇਕਰ ਤੁਸੀਂ ਵੀ ਹੋ ਕੈਂਸਰ ਦੇ ਸ਼ਿਕਾਰ ਤਾਂ ਆਪਣਾਓ ਇਹ ਘਰੇਲੂ ਨੁਸਖ਼ੇ

ਜਾਣਕਾਰੀ ਅਨੁਸਾਰ ਸੌਰਭ 10 ਅਕਤੂਬਰ ਨੂੰ ਦਿੱਲੀ ਤੋਂ ਰਿਸ਼ੀਕੇਸ਼ ਘੁੰਮਣ ਲਈ ਨਿਕਲੇ ਸਨ। 6 ਘੰਟੇ ਲਗਾਤਾਰ ਡ੍ਰਾਈਵਿੰਗ ਕਰਨ ਤੋਂ ਬਾਅਦ ਸੋਰਭ ਨੂੰ ਲੱਤਾਂ 'ਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਦਰਦ ਅਤੇ ਸੋਜ ਹੋਣ 'ਤੇ ਸੌਰਭ ਨੇ ਪੇਨਕਿਲਰ ਦਵਾਈ ਖਾਦੀ ਅਤੇ ਫਿਜ਼ੀਓਥੇਰੇਪਿਸਟ ਨੂੰ ਦਿਖਾਇਆ ਪਰ 2 ਦਿਨ ਬਾਅਦ 12 ਅਕਤੂਬਰ ਨੂੰ ਆਫਿਸ ਪਹੁੰਚਦੇ ਹੀ ਸੋਰਭ ਦੇ ਸਾਹ ਅਚਾਨਕ ਰੁਕਣ ਲੱਗੇ। ਸੋਰਭ ਨੂੰ 20 ਮਿੰਟ 'ਚ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚਾਉਣ 'ਤੇ ਸੋਰਭ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਸੀ। ਡਾਕਟਰ ਛਾਬੜਾ ਨੇ ਦੱਸਿਆ ਕਿ ਸੋਰਭ ਦੇ ਦਿਲ ਦੀ ਧੜਕਣ ਕੰਮ ਨਹੀਂ ਕਰ ਰਹੀ ਸੀ, ਉਹ ਲਗਭਗ ਹਾਰਟ ਫੇਲੀਅਰ ਦੀ ਹਾਲਤ 'ਚ ਪਹੁੰਚ ਚੁੱਕੇ ਸਨ। ਥੋੜੀ ਜਿਹੀ ਦੇਰੀ ਹੁੰਦੀ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਸੀ। ਉਨ੍ਹਾਂ ਨੂੰ ਜਲਦ ਹੀ (ਬਲੱਡ ਕਲਾਟ)  ਖੂਨ ਦਾ ਜੰਮਿਆ ਹੋਣ 'ਤੇ ਘੱਟ ਕਰਨ ਲਈ ਦਵਾਈ ਦਿੱਤੀ। ਡਾਕਟਰ ਛਾਬੜਾ ਨੇ ਕਿਹਾ ਕਿ 3 ਦਿਨ ਬਾਅਦ ਜਦੋਂ ਸੋਰਭ ਨੂੰ ਹੋਸ਼ ਆਇਆ ਅਤੇ ਡਾਕਟਰ ਸੋਰਭ ਨਾਲ ਗੱਲ ਕਰਨ ਲੱਗੇ ਤਾਂ ਡਾਕਟਰ ਨੂੰ ਅਸਲੀ ਕਾਰਨ ਪਤਾ ਚੱਲਿਆ, ਦੇਰ ਤੱਕ ਟਾਈਟ ਕੱਪੜਿਆ 'ਚ ਇਕ ਹੀ ਹਾਲਤ 'ਚ ਬੈਠੇ ਰਹਿਣ ਨਾਲ ਸੋਰਭ ਦੀਆਂ ਲੱਤਾਂ 'ਚ ਖੂਨ ਜੰਮ ਗਿਆ ਸੀ, ਅਜਿਹੀ ਹੀ ਇਕ (ਬਲੱਡ ਕਲਾਟ)  ਖੂਨ ਦੀ ਗੰਠ, ਸੋਰਭ ਦੇ ਹਾਰਟ ਤੱਕ ਪਹੁੰਚ ਗਈ ਸੀ। ਡਾਕਟਰ ਦਾ ਮੰਨਣਾ ਹੈ ਕਿ ਟਾਈਟ ਜੀਨਸ ਪਹਿਨ ਕੇ ਜੇਕਰ ਦੇਰ ਤੱਕ ਸਫਰ ਕੀਤਾ ਜਾਵੇ ਜਾਂ ਇਕ ਹੀ ਜਗ੍ਹਾ ਘੰਟਿਆਂ ਬੈਠ ਕੇ ਕੰਮ ਕੀਤਾ ਜਾਵੇ ਤਾਂ ਇਹ ਹਾਲਾਤ ਹੋ ਸਕਦੇ ਹਨ।

ਕੀ ਕਹਿੰਦੇ ਹਨ ਡਾਕਟਰ —
ਇਸ ਪੂਰੇ ਮਾਮਲੇ 'ਤੇ ਡਾਕਟਰ ਨਵੀਨ ਭਾਂਭਰੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਵਜ਼ਨ ਜ਼ਿਆਦਾ ਹੈ ਜਾਂ ਸਿਗਰੇਟ ਬਹੁਤ ਪੀਂਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਖੂਨ ਜੰਮਣ ਨਾਲ ਹੋਣ ਵਾਲੀ ਇਸ ਬਿਮਾਰੀ ਨੂੰ ਪਲਮਰੀ ਐਂਬੋਲਿਜ਼ਮ ਕਿਹਾ ਜਾਂਦਾ ਹੈ। ਬਹੁਤ ਜ਼ਿਆਦਾ ਤੰਗ ਕਪੜੇ ਸਰੀਰ 'ਚ ਖੂਨ ਦੇ ਪ੍ਰਵਾਹ 'ਚ ਰੁਕਾਵਟ ਪਾ ਸਕਦੇ ਹਨ। ਲੰਬੇ ਸਮੇਂ ਤੱਕ ਟਾਈਟ ਜੀਨਸ ਪਹਿਨਣ ਨਾਲ ਲੱਕ 'ਚ ਦਰਦ ਰਹਿ ਸਕਦਾ ਹੈ। ਐੱਸ. ਡੀ. ਟੀ. ਹੋ ਸਕਦੀ ਹੈ ਅਤੇ ਬਲੱਡ ਕਲਾਟ ਹੋ ਸਕਦਾ ਹੈ।

Get the latest update about Punjabi News, check out more about Heart Attack, Wearing Tight Jeans Death, Tight Jeans Heart Attack & True Scoop News

Like us on Facebook or follow us on Twitter for more updates.