ਇਨ੍ਹਾਂ ਸੂਬਿਆਂ 'ਚ ਜ਼ਬਰਦਸਤ ਹਨ੍ਹੇਰੀ, ਬਾਰਿਸ਼ ਤੇ ਜ਼ਬਰਦਸਤ ਬਰਫ਼ਬਾਰੀ ਦਾ ਖਦਸ਼ਾ, ਅਲਰਟ ਜਾਰੀ

ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਤੇ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ। 22 ਨਵੰਬਰ ਨੂੰ...

ਨਵੀਂ ਦਿੱਲੀ— ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਤੇ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ। 22 ਨਵੰਬਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਜ਼ਬਰਦਸਤ ਹਨ੍ਹੇਰੀ-ਝੱਖੜ, ਬਾਰਿਸ਼ ਤੇ ਕਿਤੇ-ਕਿਤੇ ਜ਼ਬਰਦਸਤ ਬਰਫ਼ਬਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਤੱਕ ਕਈ ਹਿੱਸਿਆਂ 'ਚ ਹਨ੍ਹੇਰੀ ਤੂਫ਼ਾਨ ਦੇ ਪੂਰੇ ਆਸਾਰ ਹਨ, ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਸਕਦਾ ਹੈ।

ਨਾਬਾਲਗ ਲੜਕੇ-ਲੜਕੀਆਂ ਨੂੰ ਬੰਧਕ ਬਣਾਉਣ ਦੇ ਦੋਸ਼ੀ ਨਿੱਤਿਆਨੰਦ ਹੋਇਆ ਫਰਾਰ

ਇਹੀ ਨਹੀਂ ਤਾਮਿਲਨਾਡੂ, ਕਰਾਈਕਲ ਤੇ ਪੁੱਡੂਚੇਰੀ ਦੇ ਨੇੜਲੇ ਇਲਾਕਿਆਂ 'ਚ ਜ਼ਬਰਦਸਤ ਬਾਰਿਸ਼ ਵੀ ਹੋ ਸਕਦੀ ਹੈ। ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ 'ਚ ਕੋਹਰੇ ਦੀ ਸੰਘਣੀ ਚਾਦਰ ਛਾਉਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ 'ਚ ਹਲਕੇ ਤੋਂ ਲੈ ਕੇ ਸੰਘਣੀ ਧੁੰਦ ਛਾਈ ਰਹੇਗੀ।

Get the latest update about Shimla News, check out more about Heavy Snowfall In Himachal, News In Punjabi, Weather Alert In Himachal & Weather News

Like us on Facebook or follow us on Twitter for more updates.