ਪੰਜਾਬ 'ਚ ਲੱਗ ਸਕਦੈ ਵੀਕੈਂਡ ਕਰਫਿਊ! ਆਉਣ ਵਾਲੀ ਰੀਵਿਊ ਮੀਟਿੰਗ 'ਚ ਹੋਵੇਗਾ ਵਿਚਾਰ

ਪੰਜਾਬ ਵਿਚ ਲਗਾਏ ਗਏ ਨਾਈਟ ਕਰਫਿਊ ਦਾ ਕੋਈ ਅਸਰ ਦਿਖਦਾ ਨਜ਼ਰੀ ਨਹੀਂ ਆ ਰਿਹਾ ਹੈ, ਜਿਸ ਦੇ ਚੱਲ...

ਚੰਡੀਗੜ੍ਹ: ਪੰਜਾਬ ਵਿਚ ਲਗਾਏ ਗਏ ਨਾਈਟ ਕਰਫਿਊ ਦਾ ਕੋਈ ਅਸਰ ਦਿਖਦਾ ਨਜ਼ਰੀ ਨਹੀਂ ਆ ਰਿਹਾ ਹੈ, ਜਿਸ ਦੇ ਚੱਲਦੇ ਸੂਬੇ ਵਿਚ ਕੋਵਿਡ ਵੀਕੈਂਡ ਕਰਫਿਊ ਲਗਾਇਆ ਜਾ ਸਕਦਾ ਹੈ। ਇਸ ਵਾਰ ਇਹ ਬੈਠਕ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਸੋਸ਼ਲ ਡਿਸਟੈਂਸਿੰਗ ਦੇ ਪ੍ਰਤੀ ਲੋਕਾਂ ਦੀ ਵਧਦੀ ਲਾਪਰਵਾਹੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਇਸੇ ਹਫਤੇ ਤੋਂ ਵੀਕੈਂਡ ਕਰਫਿਊ ਲਾਊਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਇਸ ਸਮੇਂ ਪੂਰੇ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਾਗੂ ਹੈ ਪਰ ਇਹ ਅਸਰਦਾਰ ਸਾਬਿਤ ਨਹੀਂ ਹੋ ਰਿਹਾ ਹੈ।

ਸਿਹਤ ਵਿਭਾਗ ਦੇ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸੂਬੇ ਵਿਚ ਲਾਕਡਾਊਨ ਲਾਗੂ ਕਰਨ ਤੋਂ ਬਚਿਆ ਜਾਵੇਗਾ। ਇਸ ਕਾਰਨ ਕੋਰੋਨਾ ਉੱਤੇ ਕੰਟਰੋਲ ਕਰਨ ਲਈ ਵੀਕੈਂਡ ਕਰਫਿਊ ਹੀ ਕਾਰਗਰ ਹਥਿਆਰ ਹੈ। ਹਾਲਾਂਕਿ ਸੂਬੇ ਵਿਚ ਜਾਰੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਚੱਲਦੀ ਰਹੇਗੀ। ਇਸ ਉੱਤੇ ਕੋਈ ਬੰਦਿਸ਼ ਨਹੀਂ ਲਗਾਈ ਜਾਵੇਗੀ।

ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਰਾਤ ਦੇ ਕਰਫਿਊ ਦੇ ਦੌਰਾਨ ਵੀ ਲੋਕਾਂ ਨੂੰ ਸੜਕ ਉੱਤੇ ਘੁੰਮਦੇ ਦੇਖੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਬੰਧ ਵਿਚ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਰਾਤ ਦੇ ਕਰਫਿਊ ਦੌਰਾਨ ਕੰਮਕਾਜੀ ਲੋਕਾਂ ਨੂੰ ਆਉਣ-ਜਾਣ ਦੀ ਛੋਟ ਦਿੱਤੀ ਗਈ ਹੈ ਪਰ ਬਿਨਾਂ ਕੰਮ ਦੇ ਘੁੰਮਣ-ਫਿਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਸੂਬੇ ਵਿਚ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਨਾ ਸਿਰਫ ਚਲਾਣ ਕੱਟੇ ਜਾਣਗੇ ਬਲਕਿ ਉਨ੍ਹਾਂ ਦੇ ਕੋਵਿਡ ਟੈਸਟ ਵੀ ਕਰਵਾਏ ਜਾਣਗੇ।

Get the latest update about Pandemic, check out more about Truescoop News, imposed, Coronavirus & Punjab

Like us on Facebook or follow us on Twitter for more updates.