ਇਸ ਸੂਬੇ 'ਚ ਕੋਰੋਨਾ ਕਾਰਨ ਮਚੀ ਹਾਹਾਕਾਰ, ਲੱਗ ਸਕਦੈ ਵੀਕੈਂਡ ਕਰਫਿਊ!

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਦਿੱਲੀ ਦੇ ਹਸਪਤਾਲਾਂ ਵਿਚ ਬੈੱਡਾਂ ਦੀ ਕ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਦਿੱਲੀ ਦੇ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਹੈ, ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਹਨ ਓਥੇ ਹੀ ਸ਼ਮਸ਼ਾਨ ਘਾਟ ਦੇ ਬਾਹਰ ਅੰਤਿਮ ਸੰਸਕਾਰ ਦੇ ਲਈ ਕਤਾਰ ਹੈ। ਇਸ ਮਹਾਸੰਕਟ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਰਾਜਪਾਲ ਅਨਿਲ ਬੈਜਲ ਦੇ ਵਿਚਾਲੇ ਅਹਿਮ ਬੈਠਕ ਹੋਈ।

ਸੂਤਰਾਂ ਦੀ ਮੰਨੀਏ ਤਾਂ ਦਿੱਲੀ ਵਿਚ ਵੀਕੈਂਡ ਕਰਫਿਊ ਲਗਾਇਆ ਜਾ ਸਕਦਾ ਹੈ। ਕੋਰੋਨਾ ਦੇ ਵਿਗੜਦੇ ਹਾਲਾਤਾਂ ਦੇ ਵਿਚਾਲੇ ਦਿੱਲੀ ਸਰਕਾਰ ਇਹ ਫੈਸਲਾ ਲੈ ਸਕਦੀ ਹੈ। ਯਾਨੀ ਦਿੱਲੀ ਵਿਚ ਵੀਕੈਂਡ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਉੱਤੇ ਮਨਾਹੀ ਹੋਵੇਗੀ। LG ਦੇ ਨਾਲ ਬੈਠਕ ਦੇ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਜੇ ਪ੍ਰੈੱਸ ਕਾਨਫਰੰਸ ਕਰਨਗੇ।

ਕਿਉਂਕਿ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਦਿੱਲੀ ਵਿਚ ਇਕ ਵਾਰ ਫਿਰ ਪਾਬੰਦੀਆਂ ਲੱਗਣ ਜਾ ਰਹੀਆਂ ਹਨ। ਜੇਕਰ ਤਾਲਾਬੰਦੀ ਨਹੀਂ ਲੱਗਦੀ ਹੈ ਤਾਂ ਕੀ ਦਿੱਲੀ ਵਿਚ ਮਹਾਰਾਸ਼ਟਰ ਵਾਂਗ ਮਿੰਨੀ ਤਾਲਾਬੰਦੀ ਲੱਗ ਸਕਦੀ ਹੈ। ਮਹਾਰਾਸ਼ਟਰ ਨੇ ਕੋਰੋਨਾ ਸੰਕਟ ਦੇ ਬਾਅਦ 15 ਦਿਨਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਵਿਚ ਇਸ ਵੇਲੇ ਪਹਿਲਾਂ ਤੋਂ ਹੀ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ, ਓਥੇ ਜਿਥੇ ਕੇਸ ਵਧੇਰੇ ਹੈ ਇਥੇ ਕੰਟੇਨਮੈਂਟ ਜ਼ੋਨ ਉੱਤੇ ਫੋਕਸ ਕੀਤਾ ਜਾ ਰਿਹਾ ਹੈ। ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਘੱਟ ਨਹੀਂ ਹੋ ਰਹੇ ਹਨ।

ਦਿੱਲੀ ਵਿਚ ਕੋਰੋਨਾ ਦਾ ਹਾਲ
ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿਚ ਕੋਰੋਨਾ ਦੇ 17,282 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸੇ ਸਮੇਂ ਦੌਰਾਨ 104 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਨਵੇਂ ਮਾਮਲਿਆਂ ਤੋਂ ਬਾਅਦ ਦਿੱਲੀ ਵਿਚ ਕੁੱਲ ਕੇਸਾਂ ਦੀ ਗਿਣਤੀ 7,67,438 ਹੋ ਗਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵਧੇਰੇ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਹੁਣ ਤੱਕ ਕੋਰੋਨਾ ਕਾਰਨ 11,540 ਮੌਤਾਂ ਹੋ ਚੁੱਕੀਆਂ ਹਨ। 

Get the latest update about imposed, check out more about Truescoop News, coronavirus, Pandemic & Covid19 Truescoop

Like us on Facebook or follow us on Twitter for more updates.