ਪੰਜਾਬ ਦੀ ਵੇਟਲਿਫਟਰ ਸਰਬਜੀਤ 'ਤੇ ਜਾਣੋ ਕਿਉਂ ਲੱਗਾ 4 ਸਾਲ ਦਾ ਬੈਨ, ਜਿੱਤ ਚੁੱਕੀ ਹੈ ਚਾਂਦੀ ਦਾ ਤਗਮਾ

ਨਾਡਾ ਨੇ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਨੇ ਬੁੱਧਵਾਰ ਨੂੰ ਭਾਰਤੀ ਵੇਟਲਿਫਟਰ ਸਰਬਜੀਤ ਕੌਰ ਨੂੰ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਡੋਪਿੰਗ ਟੈਸਟ 'ਚ ਸਰਬਜੀਤ ਦੇ ਅਸਫਲ ਹੋਣ ਕਾਰਨ ਉਸ 'ਤੇ 4 ਸਾਲ ਲਈ...

ਨਵੀਂ ਦਿੱਲੀ— ਨਾਡਾ ਨੇ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਨੇ ਬੁੱਧਵਾਰ ਨੂੰ ਭਾਰਤੀ ਵੇਟਲਿਫਟਰ ਸਰਬਜੀਤ ਕੌਰ ਨੂੰ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਡੋਪਿੰਗ ਟੈਸਟ 'ਚ ਸਰਬਜੀਤ ਦੇ ਅਸਫਲ ਹੋਣ ਕਾਰਨ ਉਸ 'ਤੇ 4 ਸਾਲ ਲਈ ਪਾਬੰਦੀ ਲਗਾਈ ਗਈ ਹੈ।

ਪਿਛਲੇ 3 ਸਾਲਾਂ ਤੋਂ ਕੈਪਟਨ ਨਾਲ ਰਹਿ ਰਹੀ ਅਰੂਸਾ 'ਤੇ 'ਆਪ' ਨੇ ਖੜ੍ਹੇ ਕੀਤੇ ਸਵਾਲ

ਬੀਤੀ 28 ਦਸੰਬਰ ਨੂੰ ਰਾਸ਼ਟਰ ਮੰਡਲ ਖੇਡਾਂ 2017 'ਚ ਚਾਂਦੀ ਦਾ ਤਗਮਾ ਜਿੱਤਿਆ ਵਾਲੀ ਵੇਟਲਿਫਟਰ ਸੀਮਾ ਵੀ ਡੋਪ ਟੈਸਟ 'ਚ ਫੇਲ ਅਸਫਲ ਰਹੀ ਸੀ। ਉਸ 'ਤੇ ਵੀ 4 ਸਾਲ ਦੀ ਪਾਬੰਦੀ ਲਗਾਈ ਗਈ ਹੈ। ਪੰਜਾਬ ਦੀ ਸਰਬਜੀਤ ਨੇ ਫਰਵਰੀ 2019 'ਚ ਔਰਤਾਂ ਦੇ 71 ਕਿੱਲੋ ਵਰਗ 'ਚ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ ਸੀ।

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਪਿਲ ਦੇਵ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀਆਂ ਦਿਲਚਸਪ ਗੱਲ੍ਹਾਂ

ਉਸ ਦੇ ਖੂਨ ਦਾ ਸੈਂਪਲ ਇਸ ਸਾਲ ਵਿਸ਼ਾਖਾਪਟਨਮ 'ਚ 34ਵੀਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਨਾਡਾ ਵੱਲੋਂ ਲਿਆ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਓਲੰਪੀਅਨ ਮੁੱਕੇਬਾਜ਼ ਸੁਮਿਤ ਸਾਂਗਵਾਨ ਵੀ ਡੋਪ ਟੈਸਟ 'ਚ ਅਸਫਲ ਰਹੇ। ਨਾਡਾ ਨੇ ਉਸ 'ਤੇ 27 ਦਸੰਬਰ ਨੂੰ ਇਕ ਸਾਲ ਲਈ ਪਾਬੰਦੀ ਲਗਾਈ ਸੀ। ਸਾਲ 2012 ਦੇ ਲੰਡਨ ਓਲੰਪਿਕ 'ਚ ਉਤਰਨ ਵਾਲੇ ਸੁਮਿਤ ਦਾ ਅਕਤੂਬਰ 'ਚ ਨਾਡਾ ਨੇ ਸੈਂਪਲ ਲਈ ਸੀ। ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਸੁਮਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਖੇਡਿਆ ਸੀ।

Get the latest update about Punjab News, check out more about Weightlifter Sarbjeet Kaur, True Scoop News, Sports News & News In Punjabi

Like us on Facebook or follow us on Twitter for more updates.