ਪੰਜਾਬ ਸਰਕਾਰ ਦਾ ਕੈਦੀਆਂ ਨੂੰ ਤੋਹਫ਼ਾ, ਚੰਗਾ ਵਿਵਹਾਰ ਕਰਨ ਤੇ ਜੀਵਨਸਾਥੀ ਨਾਲ ਬਿਤਾ ਸਕਣਗੇ ਸਮਾਂ

ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਾਲ 15 ਸਿਤੰਬਰ ਨੂੰ ਲੁਧਿਆਣਾ ਦੇ ਕੇਂਦਰੀ ਜੇਲ੍ਹ ਤੋਂ 'ਪਰਿਵਾਰ ਮੁਲਾਕਾਤ' ਸਕੀਮ ਦਾ ਉਦਘਾਟਨ ਕੀਤਾ ਸੀ...

ਪੰਜਾਬ ਜੇਲ੍ਹ ਵਿਭਾਗ ਇਕ ਪਹਿਲ-ਕਦਮੀ ਕਰ ਰਿਹਾ ਹੈ। ਜਿਸ ਵਿੱਚ ਹੁਣ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਆਪਣੇ ਜੀਵਨਸਾਥੀਆਂ ਨਾਲ ਕੁੱਝ ਸਮਾਂ ਬਿਤਾਉਣ ਦੀ ਇਜਾਜਤ ਦਿੱਤੀ ਜਾਵੇਗੀ। ਜਿਸਦੀ ਸ਼ੁਰੂਆਤ ਮੰਗਲਵਾਰ ਨੂੰ ਪੰਜਾਬ ਦੀਆ ਤਿੰਨ ਜੇਲ੍ਹਾਂ - ਤਰਨਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ ਤੋਂ ਹੋ ਰਹੀ ਹੈ। ਸੂਬੇ ਦੇ ਜੇਲ੍ਹ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਕੈਦੀਆਂ ਨੂੰ ਅਜਿਹੀ ਸਹੂਲਤ ਦੇਣ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ। ਆਮ ਤੌਰ ’ਤੇ ਇਹ ਸਹੂਲਤ ਪੱਛਮੀ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਹੀ ਦਿੱਤੀ ਜਾਂਦੀ ਹੈ।


ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਾਲ 15 ਸਿਤੰਬਰ ਨੂੰ ਲੁਧਿਆਣਾ ਦੇ ਕੇਂਦਰੀ ਜੇਲ੍ਹ ਤੋਂ 'ਪਰਿਵਾਰ ਮੁਲਾਕਾਤ' ਸਕੀਮ ਦਾ ਉਦਘਾਟਨ ਕੀਤਾ ਸੀ। ਜਿਥੇ ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਚੰਗੇ ਆਚਰਣ ਵਾਲੇ ਕੈਦੀ ਹੀ ਆਪਣੇ ਜੀਵਨਸਾਥੀਆਂ ਨਾਲ 2 ਘੰਟੇ ਤੱਕ ਦਾ ਸਮਾਂ ਬਿਤਾ ਸਕਦੇ ਹਨ, ਜਿਥੇ ਉਹਨਾਂ ਨੂੰ ਵਿਸ਼ੇਸ਼ ਤੌਰ ’ਤੇ ਇੱਕ ਕਮਰਾ ਅਤੇ  ਅਟੈਚਡ ਬਾਥਰੂਮ ਦੀ ਸਹੂਲਤ ਦਿੱਤੀ ਗਈ ਹੈ। ਪਰ ਸੰਗੀਨ ਅਪਰਾਧਾਂ ਕਰਨ ਵਾਲੇ ਕੈਦੀਆਂ, ਗੈਂਗਸਟਰਾਂ ਨੂੰ ਜਾਂ ਖਤਰਨਾਕ ਕੈਦੀਆਂ ਨੂੰ ਇਹ ਸਹੂਲਤ ਨਹੀਂ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਇੱਕ ਕੈਦੀ ਤਿੰਨ ਮਹੀਨਿਆਂ 'ਚ ਸਿਰਫ ਇੱਕ ਵਾਰ ਹੀ ਆਪਣੇ ਜੀਵਨਸਾਥੀ ਨਾਲ ਮਿਲ ਸਕੇਗਾ। ਹਰਜੋਤ ਸਿੰਘ ਬੈਂਸ ਨੇ ਇਸ ਸਹੂਲਤ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਕਿ ਇਸ ਨਾਲ ਕੈਦੀਆਂ ਦਾ ਵਿਵਹਾਰ ਬਿਹਤਰ ਹੋਏਗਾ ਅਤੇ ਪਰਿਵਾਰਿਕ ਰਿਸ਼ਤੇ ਮਜਬੂਤ ਹੋਣਗੇ। ਨਾਲ ਹੀ ਜੇਲ੍ਹ ਦਾ ਈਕੋ-ਸਿਸਟਮ ਵੀ ਸੁਧਰਨ ਵਿੱਚ ਮਦਦ ਮਿਲੇਗੀ।

Get the latest update about harjot bains, check out more about punjab govt, tarn taran central jail, Punjab jails prisoners will get more time with spouse & Punjab jails

Like us on Facebook or follow us on Twitter for more updates.