ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ED ਨੇ ਕੀਤਾ ਗ੍ਰਿਫ਼ਤਾਰ, ਭਰਤੀ ਘੁਟਾਲੇ ਦੇ ਮਾਮਲੇ 'ਚ ਕੱਲ੍ਹ ਹੋਈ ਸੀ ਰੇਡ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਮਤਾ ਸਰਕਾਰ ਦੇ ਕੈਬਨਿਟ ਮੰਤਰੀ ਪਾਰਥਾ ਚੈਟਰਜੀ ਨੂੰ ਸਿੱਖਿਆ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕੋਲਕਾਤਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ...

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਮਤਾ ਸਰਕਾਰ ਦੇ ਕੈਬਨਿਟ ਮੰਤਰੀ ਪਾਰਥਾ ਚੈਟਰਜੀ ਨੂੰ ਸਿੱਖਿਆ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕੋਲਕਾਤਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। SSC ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਈਡੀ ਦੀ ਟੀਮ ਕੱਲ੍ਹ ਤੋਂ ਇੱਥੇ ਰੁਕੀ ਹੋਈ ਸੀ। 26 ਘੰਟੇ ਪੁੱਛਗਿੱਛ ਬਾਅਦ ਈਡੀ ਨੇ ਪਾਰਥ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ। ਪਾਰਥਾ ਚੈਟਰਜੀ ਤੋਂ ਇਲਾਵ ਉਨ੍ਹਾਂ ਦੀ ਕਰੀਬੀ ਅਰਪਿਤਾ ਮੁਖਰਜੀ ਵੀ ਹਿਰਾਸਤ 'ਚ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਕੱਲ ਸਵੇਰੇ 8 ਵਜੇ ਤੋਂ ਚੈਟਰਜੀ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ। ਈਡੀ ਨੂੰ ਦੱਖਣੀ ਕੋਲਕਾਤਾ ਵਿੱਚ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੀ ਜਾਇਦਾਦ ਤੋਂ 20 ਕਰੋੜ ਰੁਪਏ ਨਕਦ ਮਿਲੇ ਹਨ। ਜਦੋਂ ਕਥਿਤ ਘੁਟਾਲਾ ਹੋਇਆ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਕਥਿਤ ਤੌਰ 'ਤੇ ਘੁਟਾਲੇ ਵਿਚ ਸ਼ਾਮਲ ਲੋਕਾਂ ਦੇ ਖਿਲਾਫ ਮਨੀ ਲਾਂਡਰਿੰਗ ਪਹਿਲੂ ਦੀ ਜਾਂਚ ਕਰ ਰਿਹਾ ਹੈ।

Get the latest update about ed raid partha, check out more about ed raid, breaking news, ed 20 crores & ed

Like us on Facebook or follow us on Twitter for more updates.