ਇਸ ਮਹਿਲਾ ਨੇ ਦਿੱਤੀ ਮੌਤ ਨੂੰ ਮਾਤ, 9ਵੀਂ ਮੰਜ਼ਿਲ ਤੋਂ ਡਿੱਗਦੇ ਹੀ ਲੱਗੀ ਤੁਰਨ, ਵੀਡੀਓ ਵਾਇਰਲ

ਰੂਸ ਦੇ ਪੱਛਮੀ ਸਾਈਬੇਰੀਆ ਪ੍ਰਾਂਤ ਦੇ ਇਜ਼ਲੁਚਿੰਸਕ ਸ਼ਹਿਰ ਦੀ ਇਕ ਵੀਡੀਓ ਵਾਇਰਲ ਹੋ ...

ਇਜ਼ਲੁਚਿੰਸਕ — ਰੂਸ ਦੇ ਪੱਛਮੀ ਸਾਈਬੇਰੀਆ ਪ੍ਰਾਂਤ ਦੇ ਇਜ਼ਲੁਚਿੰਸਕ ਸ਼ਹਿਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਇਕ ਮਹਿਲਾ ਇਮਾਰਤ ਦੀ 9ਵੀਂ ਮੰਜ਼ਿਲ ਤੋਂ 3 ਸੈਕਿੰਡ 'ਚ ਹੇਠਾਂ ਡਿੱਗਦੀ ਹੈ। ਕੁਝ ਦੇਰ ਨਿਢਾਲ ਪਈ ਰਹਿਣ ਤੋਂ ਬਾਅਦ ਉੱਠ ਕੇ ਤੁਰਨ ਲੱਗਦੀ ਹੈ। ਉਸ ਦੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਕਿਉਂਕਿ ਹੇਠਾਂ ਬਰਫ ਰਹਿੰਦੀ ਹੈ। ਇਸ ਦੀ ਵੀਡੀਓ ਇਕ ਸਰਵਿਲਾਂਸ ਕੈਮਰੇ 'ਚ ਕੈਦ ਹੋਈ। ਇਹ ਘਟਨਾ 22 ਜਨਵਰੀ ਦੀ ਹੈ। ਮਹਿਲਾ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਪਰ ਉਹ ਹੁਣ ਹਸਪਤਾਲ 'ਚ ਭਰਤੀ ਹੈ।

Быстрый спуск с 9го этажа на первый через окно и ни одного перелома. Женщина приземлилась в сугроб, отряхнулась и пошла по своим делам. Сейчас правда она в реанимации с ушибами внутренних органов pic.twitter.com/9dPFjUYFQp

— Лента.ру (@lentaruofficial) January 24, 2020

 

ਸਥਾਨਕ ਲੋਕਾਂ ਅਨੁਸਾਰ ਬਰਫ ਤੋਂ ਉੱਠ ਕੇ ਕੁਝ ਦੇਰ ਚੱਲਣ ਤੋਂ ਬਾਅਦ ਮਹਿਲਾ ਨੇ ਆਪਣੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ ਅਤੇ ਐਂਬੁਲੈਂਸ ਬੁਲਾਉਣ ਲਈ ਕਿਹਾ। ਡਾਕਟਰਸ ਨੇ ਕਿਹਾ ਕਿ ਜਾਂਚ 'ਚ ਪਤਾ ਚੱਲਿਆ ਹੈ ਕਿ ਮਹਿਲਾ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਦੀ ਇਕ ਵੀ ਹੱਡੀ ਨਹੀਂ ਟੁੱਟੀ। ਇਸ ਮਾਮਲੇ ਦੀ ਪੁਲਸ ਵੀ ਜਾਂਚ ਕਰ ਰਹੀ ਹੈ। ਮੰਨਿਆਂ ਜਾ ਰਿਹਾ ਹੈ ਕਿ ਜਦੋਂ ਮਹਿਲਾ ਡਿੱਗੀ ਉਦੋਂ ਉਹ ਘਰ 'ਚ ਇਕੱਲੀ ਸੀ, ਜਦਕਿ ਮਹਿਲਾ ਦੇ ਡਿੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਤੁਰਕੀ 'ਚ ਕੰਬ ਉੱਠੀ ਧਰਤੀ, 18 ਲੋਕਾਂ ਦੀ ਮੌਤ, ਤਬਾਹੀ ਦੇਖ ਰਹਿ ਜਾਓਗੇ ਹੈਰਾਨ

ਯੂਜ਼ਰਸ ਬੋਲੇ-ਮਹਿਲਾ ਨੇ ਜਲਦੀ ਨਾਲ ਹੇਠਾਂ ਜਾਣਾ ਸੀ —
ਇਕ ਯੂਜ਼ਰ ਨੇ ਲਿਖਿਆ ਹੈ ਕਿ ਮਹਿਲਾ ਕਿਸਮਤ ਵਾਲੀ ਸੀ, ਈਸ਼ਵਰ ਦੀ ਦਇਆ ਨਾਲ ਬਚ ਗਈ। ਇਕ ਹੋਰ ਨੇ ਲਿਖਿਆ ਕਿ ਮਹਿਲਾ ਨੂੰ ਜਲਦੀ ਹੋਵੇਗੀ ਅਤੇ ਲਿਫਟ ਕੰਮ ਨਹੀਂ ਕਰ ਰਹੀ ਹੋਵੇਗੀ। ਇਸ ਲਈ ਮਹਿਲਾ ਨੇ ਇਹ ਤਰੀਕਾ ਚੁਣਿਆ ਹੋਵੇਂਗਾ।

'ਕੋਰੋਨਾ ਵਾਇਰਸ' ਨੇ 25 ਲੋਕਾਂ ਨੂੰ ਚਾੜ੍ਹਿਆ ਮੌਤ ਦੇ ਘਾਟ, 800 ਤੋਂ ਵੱਧ 'ਤੇ ਮੰਡਰਾ ਰਿਹੈ ਮੌਤ ਦਾ ਸਾਇਆ

Get the latest update about True Scoop News, check out more about Building, 9th Floor, International News & Started Walking

Like us on Facebook or follow us on Twitter for more updates.