Android ਤੋਂ iOS 'ਚ WhatsApp ਡਾਟਾ ਟ੍ਰਾਂਸਫਰ: ਨਵੇਂ ਫੀਚਰ ਦੀ ਮਦਦ ਨਾਲ 7 ਸਟੈਪਸ 'ਚ ਡਾਟਾ ਟ੍ਰਾਂਸਫਰ ਕਰਨਾ ਹੋਇਆ ਸੰਭਵ

ਵਟਸਅੱਪ ਲਗਾਤਾਰ ਆਪਣੇ ਯੂਜਰਸ ਦੇ ਲਈ ਨਵੇਂ ਬਦਲਾਅ ਕਰ ਰਿਹਾ ਹੈ। ਜਿਸ ਕਰਕੇ ਨਵੇਂ ਫ਼ੀਚਰ ਵੀ ਅੱਡ ਕੀਤੇ ਜਾ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਐਂਡਰਾਇਡ ਤੋਂ iOS ਫੋਨ 'ਤੇ ਸਵਿਚ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ WhatsApp ਡਾਟਾ ਟ੍ਰਾਂਸਫਰ ਕਰ ਸਕੋਗੇ...

ਵਟਸਅੱਪ ਲਗਾਤਾਰ ਆਪਣੇ ਯੂਜਰਸ ਦੇ ਲਈ ਨਵੇਂ ਬਦਲਾਅ ਕਰ ਰਿਹਾ ਹੈ। ਜਿਸ ਕਰਕੇ ਨਵੇਂ ਫ਼ੀਚਰ ਵੀ add ਕੀਤੇ ਜਾ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਐਂਡਰਾਇਡ ਤੋਂ  iOS ਫੋਨ 'ਤੇ ਸਵਿਚ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ WhatsApp ਡਾਟਾ ਟ੍ਰਾਂਸਫਰ ਕਰ ਸਕੋਗੇ। ਵਟਸਐਪ ਇੱਕ ਨਵਾਂ ਫੀਚਰ ਲਿਆਉਣ ਵਾਲਾ ਹੈ, ਇਸ ਦਾ ਐਲਾਨ ਖੁਦ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੀਤਾ ਹੈ। ਇਸ ਤੋਂ ਪਹਿਲਾਂ ਅਜਿਹਾ ਕਰਨਾ ਸੰਭਵ ਨਹੀਂ ਸੀ। ਆਈਫੋਨ ਮਿਲਣ ਤੋਂ ਬਾਅਦ, ਲੋਕ ਪੁਰਾਣੇ ਐਂਡਰਾਇਡ ਫੋਨਾਂ ਤੋਂ ਵਟਸਐਪ ਚੈਟ, ਫੋਟੋਆਂ, ਵੀਡੀਓ ਵਰਗੀਆਂ ਚੀਜ਼ਾਂ ਨੂੰ ਟ੍ਰਾਂਸਫਰ ਨਹੀਂ ਕਰ ਪਾਉਂਦੇ ਸਨ। ਪਰ ਇਸ ਫੀਚਰ ਤੋਂ ਬਾਅਦ ਹੁਣ ਡਾਟਾ ਟ੍ਰਾਂਸਫਰ ਕਰਨਾ ਸੰਭਵ ਹੋਵੇਗਾ।

ਡੇਟਾ ਟ੍ਰਾਂਸਫਰ ਕਰਨ ਦੇ 7 ਆਸਾਨ ਕਦਮ
*ਨਵੀਂ iOS ਡਿਵਾਈਸ 'ਤੇ, 'Apps and DATA ' ਸਕ੍ਰੀਨ 'ਤੇ ਜਾਓ। ਫਿਰ 'Move ਡਾਟਾ from Android ' 'ਤੇ ਜਾਓ।
*ਆਪਣੇ Android ਡਿਵਾਈਸ 'ਤੇ 'Move to iOS' ਐਪ ਨੂੰ install ਕਰੋ। ਐਪ ਖੋਲ੍ਹਣ ਤੋਂ ਬਾਅਦ, ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ ਅਤੇ next 'ਤੇ ਕਲਿੱਕ ਕਰੋ।
*ਤੁਹਾਡੇ iOS ਡਿਵਾਈਸ 'ਤੇ ' Move from Android ' ਸਕ੍ਰੀਨ 'ਤੇ, 'continue' 'ਤੇ ਕਲਿੱਕ ਕਰੋ। ਫਿਰ ਤੁਹਾਨੂੰ 6-10 ਅੰਕਾਂ ਦਾ ਕੋਡ ਦਿਖਾਈ ਦੇਵੇਗਾ।
*ਆਪਣੇ Android ਡਿਵਾਈਸ 'ਤੇ ਉਹ ਕੋਡ ਦਰਜ ਕਰੋ।
*ਤੁਹਾਡੀ iOS ਡਿਵਾਈਸ ਇੱਕ ਅਸਥਾਈ Wi-Fi ਨੈੱਟਵਰਕ ਸ਼ੁਰੂ ਕਰੇਗੀ, ਤੁਹਾਡੀ Android ਡਿਵਾਈਸ ਤੋਂ ਉਸ ਨੈੱਟਵਰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਟ੍ਰਾਂਸਫਰ ਡੇਟਾ ਸਕ੍ਰੀਨ ਦਿਖਾਈ ਦੇਵੇਗੀ।
*ਉਹ ਡੇਟਾ ਚੁਣੋ ਜਿਸ ਨੂੰ ਤੁਸੀਂ ਆਪਣੇ ਐਂਡਰੌਇਡ ਡਿਵਾਈਸ ਤੋਂ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਅਤੇ ਫਿਰ 'continue' 'ਤੇ ਕਲਿੱਕ ਕਰੋ, ਜਦੋਂ ਤੱਕ ਡੇਟਾ ਟ੍ਰਾਂਸਫਰ ਨਹੀਂ ਹੋ ਜਾਂਦਾ ਉਦੋਂ ਤੱਕ ਦੋਵੇਂ ਡਿਵਾਈਸਾਂ ਨੂੰ ਚਾਲੂ ਰੱਖੋ। ਟ੍ਰਾਂਸਫਰ ਵਿੱਚ ਸਮਾਂ ਲੱਗ ਸਕਦਾ ਹੈ।
*ਜਦੋਂ ਟ੍ਰਾਂਸਫਰ ਪੂਰਾ ਹੋ ਜਾਂਦਾ ਹੈ, ਤਾਂ ਆਪਣੇ ਐਂਡਰੌਇਡ ਡਿਵਾਈਸ 'done 'ਤੇ ਕਲਿੱਕ ਕਰੋ, ਫਿਰ ਆਪਣੇ iOS ਡਿਵਾਈਸ 'continue 'ਤੇ ਕਲਿੱਕ ਕਰੋ, ਫਿਰ ਅਗਲੇ ਕਦਮਾਂ ਦੀ ਪਾਲਣਾ ਕਰੋ। ਫਿਰ ਤੁਹਾਡਾ ਡੇਟਾ ਟ੍ਰਾਂਸਫਰ ਕੀਤਾ ਜਾਵੇਗਾ।

Get the latest update about android to ios data transfer, check out more about Mark Zuckerberg, whats app new feature, whatsapp news & whatsapp data transfer

Like us on Facebook or follow us on Twitter for more updates.