Whatsapp ਗਰੁੱਪ 'ਤੇ ਕਿਸੇ ਮੈਂਬਰ ਵਲੋਂ ਇਤਰਾਜ਼ਯੋਗ ਪੋਸਟ ਲਈ ਐਡਮਿਨ ਜ਼ਿੰਮੇਦਾਰ ਨਹੀਂ: ਹਾਈਕੋਰਟ

ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਕਿਹਾ ਹੈ ਕਿ Whatsapp ਗਰੁੱਪ ਵਿਚ ਜੇਕਰ ਕੋਈ ਮੈਂਬਰ ਇਤਰਾ...

ਮੁੰਬਈ: ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਕਿਹਾ ਹੈ ਕਿ Whatsapp ਗਰੁੱਪ ਵਿਚ ਜੇਕਰ ਕੋਈ ਮੈਂਬਰ ਇਤਰਾਜ਼ਯੋਗ ਪੋਸਟ ਕਰਦਾ ਹੈ ਤਾਂ ਉਸ ਦੇ ਲਈ ਗਰੁੱਪ ਦੇ ਐਡਮਿਨ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਮੈਂਬਰ ਵੱਲੋਂ ਪੋਸਟ ਕੀਤੇ ਮੈਸੇਜ ਵਿਚ ਐਡਮਿਨ ਦਾ ਕਾਮਨ ਇੰਟੈਂਸ਼ਨ ਨਹੀਂ ਹੈ ਜਾਂ ਪਹਿਲਾਂ ਤੋਂ ਤੈਅ ਕੀਤਾ ਗਿਆ ਮੇਸੇਜ ਨਹੀਂ ਹੈ ਤਾਂ ਇਸ ਦੇ ਲਈ ਐਡਮਿਨ ਨੂੰ ਜ਼ਿੰਮੇਦਾਰ ਨਹੀਂ ਮੰਨਿਆ ਜਾ ਸਕਦਾ ਹੈ।

ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਕੋਰਟ ਨੇ ਜੁਲਾਈ 2016 ਵਿਚ 33 ਸਾਲ ਦੇ ਇਕ ਵ੍ਹਟਸਐਪ ਐਡਮਿਨਿਸਟ੍ਰੇਟਰ ਦੇ ਖਿਲਾਫ ਦਰਜ ਕੇਸ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਗੋਂਦਿਆ ਜ਼ਿਲਾ ਮੈਜਿਸਟ੍ਰੇਟ ਦੇ ਕੋਲ ਦਰਜ ਪਟਿਸ਼ਨ ਵੀ ਕੋਰਟ ਨੇ ਖਾਰਿਜ ਕਰ ਦਿੱਤਾ ਹੈ। 

ਕੀ ਹੈ ਪੂਰਾ ਮਾਮਲਾ?
ਦਰਅਸਲ 33 ਸਾਲ ਦਾ ਇਹ ਸ਼ਖਸ ਜਿਸ ਗਰੁੱਪ ਦਾ ਐਡਮਿਨ ਸੀ, ਉਸ ਗਰੁੱਪ ਦੇ ਇਕ ਮੈਂਬਰ ਨੇ ਗਰੁੱਪ ਦੀ ਇਕ ਮਹਿਲਾ ਮੈਂਬਰ ਦੇ ਖਿਲਾਫ ਗਲਤ ਅਤੇ ਅਪਮਾਨਜਨਕ ਮੈਸੇਜ ਕੀਤਾ ਸੀ।

ਜਸਟੀਸ ਜ਼ੈੱਡ.ਏ. ਹੱਕ ਅਤੇ ਜਸਟੀਸ ਅਮਿਤ ਬੀ. ਬੋਰਕਾਰ ਨੇ 33 ਸਾਲ ਦੇ ਕਿਸ਼ੋਰ ਚਿੰਤਾਮਨ ਦੇ ਖਿਲਾਫ ਪਿਛਲੇ ਮਹੀਨੇ ਦਰਜ ਆਪਰਾਧਿਕ ਮਾਮਲੇ ਵਿਚ ਇਹ ਫੈਸਲਾ ਸੁਣਾਇਆ ਹੈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਵਾਂ ਜੱਜਾਂ ਨੇ ਪਾਇਆ ਕਿ ਇਕ ਵਾਰ ਜਦੋਂ ਕੋਈ ਵ੍ਹਟਸਐਪ ਗਰੁੱਪ ਬਣ ਜਾਂਦਾ ਹੈ ਤਾਂ ਸਾਰੇ ਮੈਬਰਾਂ ਨੂੰ ਸਮਾਨ ਅਧਿਕਾਰ ਹੁੰਦੇ ਹਨ। ਐਡਮਿਨ ਦੇ ਕੋਲ ਵਿਸ਼ੇਸ਼ਾਧਿਕਾਰ ਹੁੰਦਾ ਹੈ ਕਿਸੇ ਨਵੇਂ ਮੈਂਬਰ ਨੂੰ ਜੋੜਨ ਦਾ। ਐਡਮਿਨ ਦੇ ਕੋਲ ਗਰੁੱਪ ਦੇ ਕਿਸੇ ਮੈਂਬਰ ਦੇ ਵਲੋਂ ਪੋਸਟ ਕੰਟੈਂਟ ਨੂੰ ਰੇਗੂਲੇਟ, ਮਾਡਰੇਟ ਜਾਂ ਸੈਂਸਰ ਕਰਨ ਦਾ ਅਧਿਕਾਰ ਨਹੀਂ ਹੁੰਦਾ ਹੈ। 

ਜੱਜਾਂ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਜਦੋਂ ਕੋਈ ਸ਼ਖਸ ਵ੍ਹਟਸਐਪ ਗਰੁੱਪ ਬਣਾਉਂਦਾ ਹੈ ਤਾਂ ਉਸ ਨੂੰ ਪਹਿਲਾਂ ਤੋਂ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਕਿਹੜਾ ਮੈਂਬਰ ਕੀ ਮੈਸੇਜ ਪੋਸਟ ਕਰੇਗਾ। ਇਸ ਲਈ ਐਡਮਿਨ ਨੂੰ ਕਿਸੇ ਗਰੁੱਪ ਪੋਸਟ ਲਈ ਜ਼ਿੰਮੇਦਾਰ ਨਹੀਂ ਮੰਨਿਆ ਜਾ ਸਕਦਾ।

Get the latest update about other member, check out more about WhatsApp, HC, Truescoop & Truescoop News

Like us on Facebook or follow us on Twitter for more updates.