8 ਫਰਵਰੀ ਨੂੰ ਨਹੀਂ ਹੋਵੇਗਾ ਕਿਸੇ ਦਾ ਵੀ WhatsApp ਅਕਾਊਂਟ ਡਿਲੀਟ, ਚੌਤਰਫਾ ਨਿੰਦਾ ਤੋਂ ਬਾਅਦ ਪਿੱਛੇ ਹਟੀ ਕੰਪਨੀ

WhatsApp ਨੇ ਬੀਤੇ ਦਿਨੀਂ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰ ਕੇ ਲੋਕਾਂ ਨੂੰ ਇਸ ਨੂੰ ਐਕਸੇਪਟ ਕਰਨ ਲਈ 8 ਫਰਵਰੀ ਦੀ ਡੈਡ...

WhatsApp ਨੇ ਬੀਤੇ ਦਿਨੀਂ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰ ਕੇ ਲੋਕਾਂ ਨੂੰ ਇਸ ਨੂੰ ਐਕਸੇਪਟ ਕਰਨ ਲਈ 8 ਫਰਵਰੀ ਦੀ ਡੈਡਲਾਈਨ ਦਿੱਤੀ ਸੀ।  ਨਾ ਐਕਸੇਪਟ ਕਰਨ ਦੀ ਹਾਲਤ ਵਿਚ ਯੂਜ਼ਰਸ ਨੂੰ ਆਪਣਾ ਅਕਾਊਂਟ ਹੀ ਡਿਲੀਟ ਕਰਨਾ ਹੋਵੇਗਾ। ਇਸ ਨਵੀਂ ਕੰਡੀਸ਼ਨ ਨੂੰ ਲੈ ਕੇ ਦੁਨਿਆ ਭਰ ਵਿਚ WhatsApp ਦੀ ਖੂਬ ਆਲੋਚਨਾ ਹੋਈ। ਇਸ ਵਿਚ WhatsApp ਨੇ ਇਸ ਕੰਡੀਸ਼ਨ ਨੂੰ ਅਗਲੇ ਤਿੰਨ ਮਹੀਨੇ ਲਈ ਟਾਲ ਦਿੱਤਾ ਹੈ। ਯਾਨੀ 8 ਫਰਵਰੀ ਨੂੰ ਕਿਸੇ ਦਾ ਵੀ ਅਕਾਊਂਟ ਡਿਲੀਟ ਨਹੀਂ ਹੋਵੇਗਾ।

WhtasApp ਨੇ ਕੁਝ ਟਵੀਟਸ ਦੇ ਜ਼ਰਿਏ ਕਿਹਾ ਹੈ ਕਿ ਨਵੀਂ ਪਾਲਿਸੀ ਨਾਲ ਜੁੜੇ ਕਿਸੇ ਵੀ ਭੁਲੇਖੇ ਨੂੰ ਦੂਰ ਕਰਨ ਲਈ ਸਿੱਧੇ WhatsApp ਯੂਜ਼ਰਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 8 ਫਰਵਰੀ ਨੂੰ ਕਿਸੇ ਦਾ ਵੀ ਅਕਾਊਂਟ ਸਸਪੈਂਡ ਜਾਂ ਡਿਲੀਟ ਨਹੀਂ ਕੀਤਾ ਜਾਵੇਗਾ। ਅਸੀਂ ਮਈ ਤੱਕ ਲਈ ਆਪਣਾ ਬਿਜ਼ਨੈੱਸ ਪਲਾਨ ਵਾਪਸ ਲੈਂਦੇ ਹਾਂ। ਅਸੀਂ ਇਹ ਪੁਖਤਾ ਕਰਾਂਗੇ ਕਿ ਯੂਜ਼ਰਸ ਦੇ ਕੋਲ ਨਵੀਂ ਪਾਲਿਸੀ ਨੂੰ ਸਮਝਣ ਅਤੇ ਰਿਵਿਊ ਕਰਨ ਲਈ ਸਮਰਥ ਸਮਾਂ ਹੋਵੇ। ਨਾਲ ਹੀ WhatsApp ਨੇ ਇਹ ਵੀ ਲਿਖਿਆ ਹੈ ਕਿ ਯੂਜ਼ਰਸ ਨਿਸ਼ਚਿੰਤ ਰਹਿਣ ਅਸੀਂ ਕਦੇ ਵੀ ਇਸ ਦੇ ਆਧਾਰ ਉੱਤੇ ਕਿਸੇ ਵੀ ਅਕਾਊਂਟ ਡਿਲੀਟ ਕਰਨ ਦੀ ਯੋਜਨਾ ਨਹੀਂ ਬਣਾਈ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਨਹੀਂ ਕਰਾਂਗੇ।

ਤੁਹਾਨੂੰ ਦੱਸ ਦਈਏ ਕਿ WhatsApp ਨੇ ਇਕ ਬਲਾਗ ਜਾਰੀ ਕਰ ਰੇ ਇਸ ਬਾਰੇ ਵਿਚ ਵਿਸਥਾਰ ਨਾਲ ਲਿਖਿਆ ਹੈ। ਕੰਪਨੀ ਨੇ ਬਲਾਗ ਵਿਚ ਲਿਖਿਆ ਹੈ ਕਿ ਸਾਨੂੰ ਕਈ ਲੋਕਾਂ ਤੋਂ ਫੀਡਬੈਕ ਮਿਲਿਆ ਹੈ ਕਿ ਸਾਡੀ ਪ੍ਰਾਈਵੇਸੀ ਪਾਲਿਸੀ ਦੇ ਅਪਡੇਟ ਪੂਰੀ ਤਰ੍ਹਾਂ ਨਾਲ ਸਪੱਸ਼ਟ ਅਤੇ ਸਮਝਣ ਵਿਚ ਆਸਾਨ ਨਹੀਂ ਹਨ। ਅਸਲ ਵਿਚ ਬਹੁਤ ਗਲਤ ਜਾਣਕਾਰੀ ਵੀ ਫੈਲ ਰਹੀ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਕੰਮ ਕਰਨ ਦਾ ਤਰੀਕਾ ਸਮਝੋ, ਨਾਲ ਹੀ ਨਿਯਮਾਂ ਅਤੇ ਫੈਕਟਸ ਨੂੰ ਵੀ ਜਾਣੋਂ।

WhatsApp ਨੇ ਆਪਣੇ ਬਲਾਗ ਵਿਚ ਇਸ ਤੋਂ ਅੱਗੇ ਲਿਖਿਆ ਹੈ, ਅਸੀਂ ਇਸ ਗੱਲ ਦਾ ਧਿਆਨ ਰੱਖਣਾ ਚਾਹੁੰਦੇ ਹਾਂ ਕਿ ਇਸ ਸ਼ਰਤਾਂ ਨੂੰ ਪੜਨ ਅਤੇ ਸਵਿਕਾਰ ਕਰਨ ਲਈ ਤੁਹਾਨੂੰ ਪੂਰਾ ਸਮਾਂ ਮਿਲੇ। ਇਸ ਲਈ ਅਸੀਂ ਤਾਰੀਖ ਅੱਗੇ ਵਧਾ ਦਿੱਤੀ ਹੈ। ਇਸ ਦਾ ਮਤਲੱਬ ਹੈ ਕਿ 8 ਫਰਵਰੀ ਨੂੰ ਕਿਸੇ ਵੀ ਖਾਤਾ ਸਸਪੇਂਡ ਜਾਂ ਡਿਲੀਟ ਨਹੀਂ ਕੀਤਾ ਜਾਵੇਗਾ। WhatsApp ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਲੈ ਕੇ ਜੋ ਗਲਤ ਜਾਣਕਾਰੀ ਫੈਲ ਰਹੀ ਹੈ, ਉਸ ਨੂੰ ਦੂਰ ਕਰਨ ਲਈ ਅਸੀਂ ਹੋਰ ਵੀ ਕਈ ਕਦਮ ਚੁੱਕਾਂਗੇ । ਇਸ ਦੇ ਬਾਅਦ ਅਸੀਂ ਲੋਕਾਂ ਤੋਂ ਪਾਲਿਸੀ ਰਿਵਿਊ ਕਰਨ ਲਈ ਕਹਾਂਗੇ ਤੇ ਉਨ੍ਹਾਂ ਨੂੰ ਇਸ ਦੇ ਲਈ ਭਰਪੂਰ ਸਮਾਂ ਵੀ ਦੇਵਾਂਗੇ। ਬਿਜ਼ਨੈੱਸ ਆਪਸ਼ੰਸ 15 ਮਈ ਤੋਂ ਉਪਲੱਬਧ ਹੋਣਗੇ।

Get the latest update about users, check out more about whats app & policy update

Like us on Facebook or follow us on Twitter for more updates.