Whatsapp ਵਰਗੀ ਸਰਵਿਸ ਲਿਆਉਣ ਦੀ ਤਿਆਰੀ 'ਚ ਐਲੋਨ ਮਸਕ, ਟਵਿੱਟਰ 'ਤੇ ਆਵੇਗਾ ਵੱਡਾ ਫੀਚਰ

ਐਲੋਨ ਮਸਕ ਦੀ ਐਂਟਰੀ ਤੋਂ ਬਾਅਦ ਟਵਿੱਟਰ 'ਚ ਕਈ ਵੱਡੇ ਬਦਲਾਅ ਹੋ ਰਹੇ ਹਨ...

ਵੈੱਬ ਸਟੋਰੀ - ਐਲੋਨ ਮਸਕ ਦੀ ਐਂਟਰੀ ਤੋਂ ਬਾਅਦ ਟਵਿੱਟਰ 'ਚ ਕਈ ਵੱਡੇ ਬਦਲਾਅ ਹੋ ਰਹੇ ਹਨ। ਲੋਕਾਂ ਨੂੰ ਕੰਪਨੀ ਤੋਂ ਕੱਢਿਆ ਜਾ ਰਿਹਾ ਹੈ, ਕੁਝ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਤੇ ਨਵੇਂ ਫੀਚਰ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਟਵਿੱਟਰ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਤੁਸੀਂ ਇਸ ਪਲੇਟਫਾਰਮ 'ਤੇ ਡਾਇਰੈਕਟ ਮੈਸੇਜ ਭਾਵ DM ਦਾ ਫੀਚਰ ਤਾਂ ਵਰਤਦੇ ਹੀ ਹੋਵੋਗੇ।

ਹੁਣ ਇਸ ਫੀਚਰ 'ਤੇ ਤੁਹਾਨੂੰ WhatsApp ਅਤੇ ਸਿਗਨਲ ਵਰਗੀ ਸਹੂਲਤ ਮਿਲੇਗੀ। ਕੰਪਨੀ ਡਾਇਰੈਕਟ ਮੈਸੇਜ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੇ ਫੀਚਰ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਹ ਫੀਚਰ ਐਂਡ੍ਰਾਇਡ ਯੂਜ਼ਰਸ ਲਈ ਟੈਸਟ ਕੀਤਾ ਜਾ ਰਿਹਾ ਹੈ।

ਮਸਕ ਨੇ ਦਿੱਤਾ ਹੈ ਸੰਕੇਤ
ਐਪ ਰਿਸਰਚਰ ਜੇਨ ਮਨਚੁਨ ਵੋਂਗ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟਵਿਟਰ ਐਂਡ-ਟੂ-ਐਂਡ ਐਨਕ੍ਰਿਪਟਡ DM ਫੀਚਰ ਨੂੰ ਵਾਪਸ ਲਿਆ ਰਿਹਾ ਹੈ। ਉਸਨੇ ਆਪਣੀ ਪੋਸਟ ਦੇ ਨਾਲ ਇੱਕ ਕੋਡ ਸਤਰ ਦੀ ਇੱਕ ਫੋਟੋ ਵੀ ਲਾਈ ਹੋਈ ਹੈ, ਜਿਸ ਵਿੱਚ ਐਨਕ੍ਰਿਪਸ਼ਨ Key ਨੂੰ ਹਾਈਲਾਈਟ ਕੀਤਾ ਗਿਆ ਹੈ। ਐਲੋਨ ਮਸਕ ਨੇ ਵੀ ਜੇਨ ਮਨਚੁਨ ਵੋਂਗ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਸਨੇ ਇੱਕ ਇਮੋਜੀ ਦੇ ਨਾਲ ਜਵਾਬ ਦਿੱਤਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਇਸ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਕਈ ਹੋਰ ਨਵੇਂ ਫੀਚਰਸ 'ਤੇ ਵੀ ਕੰਮ ਕਰ ਰਹੀ ਹੈ।

Get the latest update about hint, check out more about elon musk, Truescoop News, twitter & whatsapp

Like us on Facebook or follow us on Twitter for more updates.