ਵ੍ਹਟਸਐਪ 15 ਮਈ ਤੋਂ ਕਰੇਗਾ ਨਵੀਂ ਨੀਤੀ ਦੀ ਸ਼ੁਰੂਆਤ, ਯੂਜ਼ਰਾਂ ਲਈ ਜਾਨਣਾ ਹੈ ਬੇਹੱਦ ਜ਼ਰੂਰੀ

ਵ੍ਹਟਸਐਪ 15 ਮਈ ਤੋਂ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਲਾਗੂ ਕਰਨ ਜਾ ਰਿਹਾ ਹੈ। ਉਸ ਨੂੰ ਸਵੀਕਾਰ ਨਾ ਕੀ...

ਵ੍ਹਟਸਐਪ 15 ਮਈ ਤੋਂ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਲਾਗੂ ਕਰਨ ਜਾ ਰਿਹਾ ਹੈ। ਉਸ ਨੂੰ ਸਵੀਕਾਰ ਨਾ ਕੀਤਾ ਤਾਂ ਹੌਲੀ-ਹੌਲੀ ਅਕਾਊਂਟ ਸੀਮਤ ਹੁੰਦਾ ਜਾਵੇਗਾ ਤੇ ਅਖੀਰ 'ਚ ਬੰਦ ਹੋ ਜਾਵੇਗਾ। ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਲਈ ਵ੍ਹਟਸਐਪ ਅਗਲੇ ਕੁਝ ਹਫਤਿਆਂ ਵਿਚ ਸਕਰੀਨ ਉੱਤੇ ਛੋਟੇ ਬੈਨਰ ਲਾਉਣੇ ਵੀ ਸ਼ੁਰੂ ਕਰੇਗਾ ਤਾਂ ਕਿ ਯੂਜ਼ਰ ਨੂੰ ਨਵੀਂ ਪਾਲਿਸੀ ਬਾਰੇ ਜਾਣਕਾਰੀ ਮਿਲ ਸਕੇ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗਾਹਕਾਂ ਦੀ ਨਿੱਜਤਾ ਬੇਸ਼ਕੀਮਤੀ ਹੈ।

ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੇ ਆਪਣੇ ਭਰੋਸੇ ਤੋਂ ਬਾਅਦ ਵੀ ਅਪਡੇਟ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਵ੍ਹਟਸਐਪ ਆਪਣੇ ਰੁਖ਼ 'ਤੇ ਅੜਿਆ ਹੈ। ਵ੍ਹਟਸਐਪ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਉਸ ਦੀ ਪ੍ਰਾਈਵੇਸੀ ਪਾਲਿਸੀ ਆਪਸ਼ਨਲ ਹੈ, ਪਰ ਅਜਿਹਾ ਨਹੀਂ ਹੈ। ਅਗਲੇ ਕੁਝ ਹਫ਼ਤਿਆਂ 'ਚ ਯੂਜ਼ਰਜ਼ ਨੂੰ ਵ੍ਹਟਸਐਪ ਦੀ ਸਕ੍ਰੀਨ 'ਤੇ ਛੋਟਾ ਜਿਹਾ ਬੈਨਰ ਨਜ਼ਰ ਆਵੇਗਾ, ਜਿਸ ਨੂੰ ਕਲਿੱਕ ਕਰਨ 'ਤੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪੜ੍ਹ ਸਕੋਗੇ। ਉੱਥੇ ਹੀ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਦਾ ਵੀ ਬਟਨ ਦਿੱਤਾ ਹੋਵੇਗਾ। ਅੱਜ ਵ੍ਹਟਸਐਪ ਆਪਣੀ ਪ੍ਰਾਈਵੇਸੀ ਪਾਲਿਸੀ ਸਬੰਧੀ ਬਲੌਗ ਵੀ ਜਾਰੀ ਕਰਨ ਜਾ ਰਿਹਾ ਹੈ।

ਵ੍ਹਟਸਐਪ ਨੇ ਦਾਅਵਾ ਕੀਤਾ ਹੈ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਨਾਲ ਯੂਜ਼ਰਜ਼ ਦੀ ਨਿੱਜਤਾ ਪਹਿਲਾਂ ਵਾਂਗ ਹੀ ਸੁਰੱਖਿਅਤ ਰਹੇਗੀ ਤੇ ਉਨ੍ਹਾਂ ਦੀ ਗੱਲਬਾਤ ਵੀ ਨਿੱਜੀ ਰਹੇਗੀ। ਉਸ ਨੂੰ ਕਿਸੇ ਦੇ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ। ਪ੍ਰਾਈਵੇਸੀ ਪਾਲਿਸੀ ਨੂੰ ਪੜ੍ਹਨ ਦੌਰਾਨ ਬਿਜ਼ਨੈੱਸ ਨਾਲ ਜੁੜੇ ਮੈਸੇਜ ਸਬੰਧੀ ਯੂਜ਼ਰਜ਼ ਤੋਂ ਇਜਾਜ਼ਤ ਮੰਗੀ ਜਾਵੇਗੀ। ਸਵੀਕਾਰ ਕਰਨਾ ਜਾਂ ਨਾ ਕਰਨਾ ਯੂਜ਼ਰਜ਼ ਦੀ ਇੱਛਾ 'ਤੇ ਹੋਵੇਗਾ। ਵ੍ਹਟਸਐਪ ਦਾ ਕਹਿਣਾ ਹੈ ਕਿ ਛੋਟੇ ਤੇ ਵੱਡੇ ਬਿਜ਼ਨੈੱਸ ਲਈ ਅਲੱਗ ਤੋਂ ਐਪ ਬਣਾਇਆ ਗਿਆ ਹੈ। ਆਉਣ ਵਾਲੇ ਸਮੇਂ 'ਚ ਛੋਟੇ ਰਿਟੇਲ ਵਪਾਰੀ ਵ੍ਹਟਸਐਪ 'ਤੇ ਹੋਣਗੇ। ਅਜਿਹੇ ਵਿਚ ਯੂਜ਼ਰਜ਼ ਵ੍ਹਟਸਐਪ 'ਤੇ ਹੀ ਕਾਰੋਬਾਰੀਆਂ ਦੇ ਸੰਪਰਕ 'ਚ ਰਹਿ ਸਕਣਗੇ। ਇਹ ਵੀ ਪੂਰੀ ਤਰ੍ਹਾਂ ਆਪਸ਼ਨਲ ਹੋਵੇਗਾ। ਵ੍ਹਟਸਐਪ ਮੁਤਾਬਿਕ, ਇਹ ਪੂਰੀ ਤਰ੍ਹਾਂ ਨਾਲ ਯੂਜ਼ਰ 'ਤੇ ਨਿਰਭਰ ਕਰੇਗਾ ਕਿ ਉਹ ਬਿਜ਼ਨੈੱਸ ਮੈਸੇਜ ਲੈਣਾ ਚਾਹੁੰਦਾ ਹੈ ਜਾਂ ਨਹੀਂ। ਪਰ ਪ੍ਰਾਈਵੇਸੀ ਪਾਲਿਸੀ ਸਵੀਕਾਰ ਨਾ ਕਰਨ 'ਤੇ ਹੋਰ ਸਾਫਟਵੇਅਰ ਦੀ ਤਰ੍ਹਾਂ ਵ੍ਹਟਸਐਪ ਵੀ ਸੀਮਤ ਹੋ ਜਾਵੇਗਾ ਤੇ ਇਕ ਸਮੇਂ ਬਾਅਦ ਬੰਦ ਹੋ ਜਾਵੇਗਾ।

ਦੱਸ ਦਈਏ ਕਿ ਵ੍ਹਟਸਐਪ ਦੀ ਨਵੀਂ ਨਿੱਜਤਾ ਨੀਤੀ ਵਿਚ ਸ਼ੁਰੂਆਤ ਵਿਚ 8 ਫਰਵਰੀ 2021 ਦੀ ਸਮਾਂ ਸੀਮਾ ਸੀ। ਹਾਲਾਂਕਿ ਦੇਸ਼ ਦੇ ਬੈਕਲੈਸ਼ ਤੋਂ ਬਾਅਦ ਮੈਸੇਜਿੰਗ ਐਪ ਨੇ ਇਸ ਨੂੰ ਲਾਗੂ ਕਰਨ ਲਈ 15 ਮਈ ਦੀ ਦੇਰੀ ਨਾਲ ਕਰਨ ਦਾ ਫੈਸਲਾ ਕੀਤਾ। ਇਸ ਦਾ ਮਤਲਬ ਹੈ ਕਿ ਨਵੀਂ ਵ੍ਹਟਸਐਪ ਦੀਆਂ ਸ਼ਰਤਾਂ ਤੇ ਨਿੱਜਤਾ ਨੀਤੀ 15 ਮਈ 2021 ਨੂੰ ਲਾਗੂ ਹੋਵੇਗਾ ਤੇ ਜੋ ਲੋਕ ਇਨ੍ਹਾਂ ਅਪਡੇਟ ਨੂੰ ਸਵਿਕਾਰ ਨਹੀਂ ਕਰਨਗੇ ਉਹ ਇਸ ਤਰੀਕ ਤੋਂ ਬਾਅਦ ਵ੍ਹਟਸਐਪ ਦੀ ਵਰਤੋਂ ਜਾਰੀ ਨਹੀਂ ਰੱਖ ਸਕਣਗੇ।

Get the latest update about small banner, check out more about privacy policy, May 15, WhatsApp & offer

Like us on Facebook or follow us on Twitter for more updates.