WhatsApp 'ਚ ਹੋਣ ਜਾ ਰਹੇ ਨੇ ਵੱਡੇ ਬਦਲਾਵ, Like/ Reaction ਵਰਗੇ ਫ਼ੀਚਰ ਹੋਣਗੇ ਐਡ

WhatsApp ਪਿੱਛਲੇ ਕਾਫੀ ਸਮੇ ਤੋਂ ਆਪਣੇ ਐੱਪ ਦੇ ਫ਼ੀਚਰ 'ਚ ਬਦਲਾਅ ਦੇ ਕਾਰਨ ਚਰਚਾ 'ਚ ਰਿਹਾ ਹੈ। WhatsApp ਨੂੰ ਇਨ੍ਹਾਂ ਬਦਲਾਵਾਂ ਦੇ ਕਾਰਨ ਹਮੇਸ਼ਾ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਹੁਣ WhatsApp ਨੇ ਆਪਣੇ ਉਪਭੋਗਤਾਵਾਂ ਦੇ ਅਨੁਭਵ...

WhatsApp  ਪਿੱਛਲੇ ਕਾਫੀ ਸਮੇ ਤੋਂ ਆਪਣੇ ਐੱਪ ਦੇ ਫ਼ੀਚਰ 'ਚ ਬਦਲਾਅ ਦੇ ਕਾਰਨ ਚਰਚਾ 'ਚ ਰਿਹਾ ਹੈ। WhatsApp ਨੂੰ ਇਨ੍ਹਾਂ ਬਦਲਾਵਾਂ ਦੇ ਕਾਰਨ ਹਮੇਸ਼ਾ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਹੁਣ WhatsApp ਨੇ ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਨਵੀਆਂ ਸੇਵਾਵਾਂ ਪੇਸ਼ ਕੀਤੀਆਂ ਹਨ। ਇਸ 'ਚ ਕਮਿਊਨਿਟੀਜ਼ ਹਾਲ ਹੀ  ਸ਼ੁਰੂ ਕੀਤੇ ਗਏ ਹਨ। ਇਸ ਦੇ ਜ਼ਰੀਏ ਯੂਜ਼ਰਸ ਦਾ ਇਕ-ਦੂਜੇ ਨਾਲ ਸੰਚਾਰ ਕਰਨ ਚ ਆਸਾਨੀ ਹੋਵੇਗੀ। ਇੱਕ ਬਲਾਗ ਪੋਸਟ ਵਿੱਚ, ਫੇਸਬੁੱਕ ਨੇ ਕਿਹਾ ਸੀ ਕਿ ਮੈਸੇਜਿੰਗ ਪਲੇਟਫਾਰਮ ਇਸ ਗੱਲ 'ਤੇ ਧਿਆਨ ਦੇ ਰਿਹਾ ਹੈ ਕਿ ਇਹ ਉਪਭੋਗਤਾਵਾਂ ਵਿਚਕਾਰ ਸੰਚਾਰ ਵਿੱਚ ਲੋਕਾਂ ਨੂੰ ਅੱਗੇ ਕੀ ਦੇ ਸਕਦਾ ਹੈ।
ਇਸੇ ਨੂੰ ਮੱਦੇਨਜ਼ਰ ਰੱਖਦਿਆਂ WhatsApp ਨੇ ਆਪਣੇ ਉਪਭੋਗਤਾਵਾਂ ਲਈ ਨਵੇਂ ਫ਼ੀਚਰ ਲੌਂਚ ਕੀਤੇ ਹਨ ਤਾਂ ਜੋ ਆਪਸੀ ਸੰਚਾਰ ਨ ਵਧਾਇਆ ਜਾ ਸਕੇ ਤੇ ਹੋਰ ਓਪਭੋਤਵਾ ਨੂੰ WhatsApp  ਨਾਲ ਜੋੜਿਆ ਜਾ ਸਕੇ।  

* ਕਮਿਊਨਿਟੀਜ਼:- WhatsApp ਚ ਹੁਣ ਉਪਭੋਗਤਾ ਕਮਿਊਨਿਟੀਜ਼ ਬਣਾ ਸਕੇਗਾ ਜਿਸ ਦੇ ਤਹਿਤ, ਕਮਿਊਨਿਟੀਜ਼ ਦੇ ਸਮੂਹ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਸਮੂਹ ਜਿਵੇਂ ਕਿ ਸਕੂਲ, ਰਿਹਾਇਸ਼ੀ ਸੁਸਾਇਟੀਆਂ ਅਤੇ ਦੋਸਤਾਂ ਨੂੰ ਵੱਖ-ਵੱਖ ਸਥਾਨਾਂ 'ਤੇ ਆਯੋਜਿਤ ਕੀਤਾ ਜਾ ਸਕਦਾ ਹੈ।

* ਵਟਸਐਪ ਗਰੁੱਪ ਐਡਮਿਨ ਦੀ ਪਾਵਰ 'ਚ ਵਾਧਾ :-  ਗਰੁੱਪ ਐਡਮਿਨ ਹੁਣ ਕਿਸੇ ਵੀ ਪ੍ਰਤੀਭਾਗੀ ਦੁਆਰਾ ਪੋਸਟ ਕੀਤੇ ਗਏ ਸੰਦੇਸ਼ਾਂ ਨੂੰ ਕਿਸੇ ਵੀ ਸਮੇਂ ਮਿਟਾ ਸਕਦੇ ਹਨ। ਇੱਕ ਵਾਰ ਹਟਾਏ ਜਾਣ ਤੋਂ ਬਾਅਦ, ਗੱਲਬਾਤ ਕਿਸੇ ਵੀ ਸਮੂਹ ਮੈਂਬਰ ਨੂੰ ਦਿਖਾਈ ਨਹੀਂ ਦੇਵੇਗੀ।

* ਵੌਇਸ ਕਾਲ:- WhatsApp ਤੇ ਹੁਣ 32 ਲੋਕਾਂ ਨੂੰ ਗਰੁੱਪ ਵੌਇਸ ਕਾਲ ਦੀ ਇਜਾਜ਼ਤ ਦੇਵੇਗਾ। ਮੌਜੂਦਾ ਸਮੇ, ਸਿਰਫ ਪੰਜ ਲੋਕ ਇੱਕ ਵੀਡੀਓ ਕਾਲ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਜਲਦੀ ਹੀ ਇਹ ਗਿਣਤੀ 32  ਹੋ ਜਾਵੇਗੀ ।

 
* ਫਾਈਲ ਸ਼ੇਅਰਿੰਗ:- WhatsApp ਯੂਜ਼ਰ ਹੁਣ ਮੈਸੇਜਿੰਗ ਪਲੇਟਫਾਰਮ 'ਤੇ 2 ਗੀਗਾਬਾਈਟ ਸਾਈਜ਼ ਤੱਕ ਦੀਆਂ ਫਾਈਲਾਂ ਭੇਜ ਸਕਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਜ਼ਰ ਨੂੰ ਆਪਣੇ ਦਫਤਰ ਕੰਮ ਚ ਹੋਰ ਸਹੂਲਤ ਮਿਲ ਜਾਵੇਗੀ ।

* ਫੇਸਬੁੱਕ ਲਾਇਕ ਰੀਐਕਸ਼ਨ :- WhatsApp ਲੰਬੇ ਸਮੇਂ ਤੋਂ ਨਵੇਂ ਰੀਐਕਸ਼ਨ ਫ਼ੀਚਰ ਨੂੰ ਐਡ ਕਰਨ ਦੀ ਸ਼ੋਚ ਰਿਹਾ ਸੀ। ਮੈਸੇਜਿੰਗ ਪਲੇਟਫਾਰਮ ਨੇ ਹੁਣ ਇਸ ਫੀਚਰ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੇਟਾ ਨੇ ਇਕ ਬਲਾਗ 'ਚ ਕਿਹਾ, ''ਲੋਕਾਂ ਨੂੰ ਮੈਸੇਜ 'ਤੇ ਰੀਐਕਸ਼ਨ ਦੇਣ ਲਈ ਵਟਸਐਪ 'ਤੇ ਇਮੋਜੀ ਰਿਐਕਸ਼ਨ ਲਿਆਂਦਾ ਜਾ ਰਿਹਾ ਹੈ।

Get the latest update about WHATSAPP FEATURES, check out more about NEW UPDATION IN WHATSAPP, TRUESCOOPPUNJABI & WhatsApp

Like us on Facebook or follow us on Twitter for more updates.