ਜਦੋਂ ਅਮਰੀਕਾ ਜਾਣ ਲਈ ਇਕ ਨੌਜਵਾਨ ਬਣਿਆ 81 ਸਾਲ ਦਾ ਬੁੱਢਾ, ਜਾਣੋ ਫਿਰ ਕੀ ਹੋਇਆ....

ਇਕ 32 ਸਾਲਾ ਵਿਅਕਤੀ ਨੂੰ ਅਮਰੀਕਾ ਜਾਣਾ ਮਹਿੰਗਾ ਪੈ ਗਿਆ। ਦਰਅਸਲ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ 32 ਸਾਲਾ ਵਿਅਕਤੀ ਨੌਜਵਾਨ ਉਸ ਸਮੇਂ ਪੁਲਸ ਦੇ ਹੱਥੇ ਚੜ੍ਹ ਗਿਆ, ਜਦੋਂ ਉਸ ਨੇ 81 ਸਾਲਾ ਵਿਅਕਤੀ...

ਨਵੀਂ ਦਿੱਲੀ— ਇਕ 32 ਸਾਲਾ ਵਿਅਕਤੀ ਨੂੰ ਅਮਰੀਕਾ ਜਾਣਾ ਮਹਿੰਗਾ ਪੈ ਗਿਆ। ਦਰਅਸਲ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ 32 ਸਾਲਾ ਵਿਅਕਤੀ ਨੌਜਵਾਨ ਉਸ ਸਮੇਂ ਪੁਲਸ ਦੇ ਹੱਥੇ ਚੜ੍ਹ ਗਿਆ, ਜਦੋਂ ਉਸ ਨੇ 81 ਸਾਲਾ ਵਿਅਕਤੀ ਦੇ ਪਾਸਪੋਰਟ 'ਤੇ ਅਮਰੀਕਾ ਜਾਣਾ ਚਾਹਿਆ। ਉਸ ਨੇ ਬਜ਼ੁਰਗਾਂ ਵਾਂਗ ਹੁਲੀਆ ਬਣਾਇਆ ਹੋਇਆ ਸੀ। ਉਸ ਨੇ ਡਾਈ ਨਾਲ ਦਾੜੀ ਤੇ ਵਾਲਾਂ ਦਾ ਰੰਗ ਚਿੱਟਾ ਕੀਤਾ ਹੋਇਆ ਸੀ। ਉਸ ਨੇ ਚਸ਼ਮਾ ਲਾਇਆ ਸੀ ਤੇ ਬਜ਼ੁਰਗਾਂ ਵਾਲੇ ਕੱਪੜੇ ਪਾਏ ਹੋਏ ਸਨ। ਕਿਸੇ ਨੂੰ ਕੋਈ ਸ਼ੱਕ ਨਾ ਹੋਵੇ, ਇਸ ਲਈ ਉਹ ਵ੍ਹੀਲਚੇਅਰ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚਿਆ ਪਰ ਉਸ ਦੀ ਇਹ ਤਰਕੀਬ ਕੰਮ ਨਾ ਆਈ। ਉਹ ਆਪਣੇ ਚਿਹਰੇ 'ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਉਹ ਜਵਾਨ ਚਮੜੀ ਦੀ ਵਜ੍ਹਾ ਕਰਕੇ ਫੜਿਆ ਗਿਆ। ਮੁਲਜ਼ਮ ਨੌਜਵਾਨ ਐਤਵਾਰ ਰਾਤ 8 ਵਜੇ ਦੇ ਕਰੀਬ ਵ੍ਹੀਲਚੇਅਰ ਨਾਲ ਏਅਰਪੋਰਟ ਦੇ ਟਰਮੀਨਲ-3 ਪਹੁੰਚਿਆ।

ਜੇਕਰ ਤੁਸੀਂ ਵੀ ਬਚਣਾ ਚਾਹੁੰਦੇ ਹੋ ਮੋਟੇ ਚਾਲਾਨ ਤੋਂ ਤਾਂ ਅਪਣਾਓ ਇਹ ਨਾਯਾਬ ਤਰੀਕਾ

ਉਹ ਰਾਤ 10:45 ਵਜੇ ਨਿਊਯਾਰਕ ਲਈ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣਾ ਚਾਹੁੰਦਾ ਸੀ। ਸੁਰੱਖਿਆ ਇੰਸਪੈਕਟਰ ਨੇ ਉਸ ਨੂੰ ਮੈਟਲ ਡਿਟੈਕਟਰ ਦੇ ਦਰਵਾਜ਼ੇ ਨੂੰ ਪਾਰ ਕਰਨ ਲਈ ਕਿਹਾ ਪਰ ਬਜ਼ੁਰਗ ਦੇ ਭੇਸ ਵਿੱਚ ਨੌਜਵਾਨ ਨੇ ਕਿਹਾ ਕਿ ਉਹ ਤੁਰਨਾ ਤਾਂ ਦੂਰ, ਸਿੱਧਾ ਖੜ੍ਹਾ ਤੱਕ ਨਹੀਂ ਹੋ ਸਕਦਾ। ਗੱਲਬਾਤ ਦੌਰਾਨ ਉਹ ਆਵਾਜ਼ ਭਾਰੀ ਕਰਨ ਦੀ ਕੋਸ਼ਿਸ਼ ਕਰਦਿਆਂ ਅੱਖਾਂ ਚੁਰਾਉਣ ਲੱਗਾ। ਉਸ ਦੀ ਚਮੜੀ ਤੋਂ ਸੁਰੱਖਿਆ ਅਮਲੇ ਨੂੰ ਉਸ ਦੀ ਉਮਰ 'ਤੇ ਸ਼ੱਕ ਹੋਇਆ, ਕਿਉਂਕਿ, ਉਸ ਦੇ ਚਿਹਰੇ 'ਤੇ ਝੁਰੜੀਆਂ ਨਹੀਂ ਸਨ। ਫਿਰ ਉਸ ਦਾ ਪਾਸਪੋਰਟ ਚੈੱਕ ਕੀਤਾ ਗਿਆ, ਜੋ ਬਿਲਕੁੱਲ ਸਹੀ ਨਿਕਲਿਆ। ਇਸ ਵਿੱਚ ਉਸ ਦਾ ਨਾਂ ਅਮਰੀਕ ਸਿੰਘ ਸੀ ਤੇ ਜਨਮ ਤਾਰੀਖ਼ ਇੱਕ ਫਰਵਰੀ, 1938 ਦਰਜ ਹੋਈ ਸੀ। ਪੁੱਛਗਿੱਛ ਦੌਰਾਨ, ਜਦੋਂ ਸੁਰੱਖਿਆ ਕਰਮਚਾਰੀ ਸਮਝ ਗਏ ਕਿ ਉਹ ਜਵਾਨ ਸੀ, ਬੁੱਢਾ ਨਹੀਂ, ਤਾਂ ਉਸ ਨੂੰ ਸੱਚ ਦੱਸਣਾ ਪਿਆ। ਉਸ ਨੇ ਦੱਸਿਆ ਕਿ ਉਸ ਦਾ ਅਸਲ ਨਾਂ ਜੈਸ਼ ਪਟੇਲ ਹੈ ਅਤੇ ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਫਿਰ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

Get the latest update about Trending News, check out more about News In Punjabi, True Scoop News & Indira Gandhi Airport

Like us on Facebook or follow us on Twitter for more updates.