Covid-19 ਪਾਜ਼ੇਟਿਵ ਆਉਣ ਤੋਂ ਬਾਅਦ ਮਰੀਜ਼ ਨੂੰ ਕਦੋਂ ਹੋਣਾ ਚਾਹੀਦਾ ਹੈ ਹਸਪਤਾਲ ਦਾਖਲ? ਜਾਣੋਂ ਡਾਕਟਰਾਂ ਦੀ ਸਲਾਹ

ਭਾਰਤ ਵਿਚ ਕੋਰੋਨਾ ਵਾਇਰਸ (Coronavirus in India) ਦੀ ਵਜ੍ਹਾ ਨਾਲ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ...

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ (Coronavirus in India) ਦੀ ਵਜ੍ਹਾ ਨਾਲ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਲਗਾਤਾਰ ਵਧ ਰਹੇ ਮਰੀਜ਼ਾਂ ਦੀ ਵਜ੍ਹਾ ਨਾਲ ਹਸਪਤਾਲ ਵਿਚ ਬੈੱਡਾਂ ਦੀ ਭਾਰੀ ਕਮੀ ਹੈ। ਡਾਕਟਰ ਆਰ.ਟੀ.-ਪੀ.ਸੀ.ਆਰ. ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਜ਼ਰੂਰੀ ਨਾ ਹੋਣ ਉੱਤੇ ਹਸਪਤਾਲ ਵਿਚ ਭਰਤੀ ਨਾ ਹੋਣ ਦੀ ਸਲਾਹ ਦੇ ਰਹੇ ਹਨ, ਕਿਉਂਕਿ ਜ਼ਿਆਦਾਤਰ ਲੋਕ ਘਰੇ ਹੀ ਠੀਕ ਹੋ ਰਹੇ ਹਨ।

ਕਦੋਂ ਹੋਣਾ ਚਾਹੀਦਾ ਹੈ ਮਰੀਜ਼ ਨੂੰ ਹਸਪਤਾਲ 'ਚ ਦਾਖਲ?
ਇਸ ਵਿਚਾਲੇ ਕੇਂਦਰ ਸਰਕਾਰ (Government of India) ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾ. ਸੀ.ਐੱਸ. ਪ੍ਰਮੇਸ਼ ਦੇ ਸੁਝਾਵਾਂ ਉੱਤੇ ਆਧਾਰਿਤ ਕੁਝ ਸੁਝਾਅ ਦਿੱਤੇ ਗਏ ਹਨ। ਇਸ ਦੌਰਾਨ ਚੰਗੇ ਪੋਸ਼ਣ ਦੇ ਇਲਾਵਾ, ਤਰਲ ਪਦਾਰਥ ਲੈਣ, ਯੋਗ-ਪ੍ਰਾਣਾਯਾਮ ਕਰਨ, ਕੋਵਿਡ-ਪਾਜ਼ੇਟਿਵ ਰੋਗੀਆਂ ਨੂੰ ਆਪਣੇ ਬੁਖਾਰ ਅਤੇ ਆਕਸੀਜਨ ਦੇ ਲੇਵਲ ਨੂੰ ਟ੍ਰੈਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਕਿੰਨਾ ਹੋਣਾ ਚਾਹੀਦਾ ਹੈ ਬਾਡੀ 'ਚ ਆਕਸੀਜਨ ਲੈਵਲ?
ਇਸ ਦੌਰਾਨ ਕਿਹਾ ਗਿਆ ਹੈ, ਜੇਕਰ ਤੁਹਾਡੇ ਬਾਡੀ ਵਿਚ ਆਕਸੀਜਨ ਲੈਵਲ 94 ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਇਲਾਵਾ ਆਕਸੀਜਨ ਲੈਵਲ ਦੀ ਸਟੀਕ ਜਾਂਚ ਲਈ ਮਰੀਜ਼ ਨੂੰ ਆਪਣੇ ਕਮਰੇ ਵਿਚ ਛੇ ਮਿੰਟ ਵਾਕ ਕਰਨ  ਦੇ ਬਾਅਦ ਟੈਸਟ ਦਾ ਸੁਝਾਅ ਦਿੱਤਾ ਗਿਆ ਹੈ। ਛੇ ਮਿੰਟ ਤੱਕ ਤੁਰਨ ਦੇ ਬਾਅਦ ਅਤੇ ਪਹਿਲਾਂ ਦੇ ਆਕਸੀਜਨ ਲੈਵਲ ਵਿਚ 4 ਫ਼ੀਸਦੀ ਜਾਂ ਜ਼ਿਆਦਾ ਉਤਾਰ-ਚੜਾਅ ਹੁੰਦਾ ਹੈ ਤਾਂ ਹਸਪਤਾਲ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। 

Get the latest update about 6minute walk, check out more about admission, Truescoop, doctor & test

Like us on Facebook or follow us on Twitter for more updates.