ਡੀਜੀਪੀ ਭਾਵਰਾ ਦੀ ਛੁੱਟੀ ਮੁੱਕਣ ’ਤੇ ਆਈ, ਕੀ ਆਈਪੀਐਸ ਗੌਰਵ ਯਾਦਵ ਨੂੰ ਮਿਲੀ ਰਹੇਗੀ ਕੁਰਸੀ?

ਹੁਣ ਤੱਕ ਉਨ੍ਹਾਂ ਦੇ ਕੇਂਦਰ 'ਚ ਨਿਯੁਕਤੀ ਵੀ ਨਹੀਂ ਹੋਈ ਹੈ, ਅਜਿਹੇ 'ਚ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ 4 ਸਤੰਬਰ ਤੋਂ ਬਾਅਦ ਵੀਕੇ ਭਾਵਰਾ ਮੁੜ ਪੰਜਾਬ ਦੇ ਡੀਜੀਪੀ ਦਾ ਪਦ ਸੰਭਾਲਣਗੇ ਜਾਂ ਆਪਣੀ ਛੁੱਟੀ ਵਧਾਉਣ ਲਈ ਸਰਕਾਰ ਨੂੰ ਬੇਨਤੀ ਕਰਨਗੇ

ਚੰਡੀਗੜ੍ਹ: 5 ਜੁਲਾਈ ਨੂੰ ਦੋ ਮਹੀਨਿਆਂ ਦੀ ਛੁੱਟੀ ’ਤੇ ਗਏ ਪੰਜਾਬ ਪੁਲਿਸ ਦੇ ਡੀਜੀਪੀ ਵੀ ਕੇ ਭਾਵਰਾ ਦੀ ਛੁੱਟੀ 4 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਹੁਣ ਤੱਕ ਉਨ੍ਹਾਂ ਦੇ ਕੇਂਦਰ 'ਚ ਨਿਯੁਕਤੀ ਵੀ ਨਹੀਂ ਹੋਈ ਹੈ, ਅਜਿਹੇ 'ਚ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ 4 ਸਤੰਬਰ ਤੋਂ ਬਾਅਦ ਵੀਕੇ ਭਾਵਰਾ ਮੁੜ ਪੰਜਾਬ ਦੇ ਡੀਜੀਪੀ ਦਾ ਪਦ ਸੰਭਾਲਣਗੇ ਜਾਂ ਆਪਣੀ ਛੁੱਟੀ ਵਧਾਉਣ ਲਈ ਸਰਕਾਰ ਨੂੰ ਬੇਨਤੀ ਕਰਨਗੇ। ਅਜਿਹੇ 'ਚ ਆਈਪੀਐਸ ਗੌਰਵ ਯਾਦਵ ਦੇ ਡੀਜੀਪੀ ਬਣੇ ਰਹਿਨ ਤੇ ਵੀ ਕਈ ਅਟਕਲਾਂ ਸਾਹਮਣੇ ਆ ਰਹੀਆਂ ਹਨ। 

ਦਸ ਦਈਏ ਕਿ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਯੂਪੀਐਸਸੀ ਵੱਲੋਂ ਪ੍ਰਵਾਨਤ ਪੈਨਲ ਵਿਚੋਂ ਡੀਜੀਪੀ ਨਿਯੁਕਤ ਕਰਨ ਮਗਰੋਂ ਸਰਕਾਰ ਦੋ ਸਾਲਾਂ ਤੱਕ ਉਸ ਨੂੰ ਨਹੀਂ ਹਟਾ ਸਕਦੀ। ਅਜਿਹੇ ਵਿਚ ਜੇਕਰ ਭਾਵਰਾ ਨੇ ਆਪਣੀ ਛੁੱਟੀ ਨਾ ਵਧਾਈ ਤਾਂ ਸਰਕਾਰ ਲਈ ਨਵੀਂ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਪਰ ਸੂਤਰਾਂ ਦਾ ਦੱਸਣਾ ਹੈ ਕਿ ਭਾਵਰਾ ਕੇਂਦਰੀ ਡੈਪੂਟੇਸ਼ਨ ਦੀ ਉਡੀਕ ਵਿਚ ਆਪਣੀ ਛੁੱਟੀ ਵਧਾ ਸਕਦੇ ਹਨ। 5 ਜੁਲਾਈ ਨੂੰ ਛੁੱਟੀ ਤੇ ਜਾਣ ਸਮੇਂ ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਿਆ ਸੀ ਕਿ ਉਹ ਕੇਂਦਰ ਵਿਚ ਡੈਪੂਟੇਸ਼ਨ ’ਤੇ ਕੰਮ ਕਰਨ ਦੇ ਇੱਛੁਕ ਹਨ। ਉਹਨਾਂ ਦੇ ਛੁੱਟੀ ’ਤੇ ਜਾਣ ਮਗਰੋਂ ਭਗਵੰਤ ਮਾਨ ਸਰਕਾਰ ਨੇ ਆਈ ਪੀ ਐਸ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ।

ਜਿਕਰਯੋਗ ਹੈ ਕਿ ਵੀਕੇ ਭਾਵਰਾ ਦੇ ਡੀਜੀਪੀ ਵਜੋਂ ਕਾਰਜਕਾਲ ਵੇਲੇ ਪੰਜਾਬ 'ਚ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਤ ਹੋਰ ਵੱਡੀਆਂ ਘਟਨਾਵਾਂ ਵਾਪਰੀਆਂ ਸਨ। ਉਥੇ ਹੀ ਗੌਰਵ ਯਾਦਵ ਦੇ ਕਾਰਜਕਾਰੀ ਡੀਜੀਪੀ ਵਜੋਂ ਕਾਰਜਕਾਲ ਵਿਚ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਗੈਂਗਸਟਰਾਂ ਨੂੰ ਮੁਕਾਬਲੇ ਵਿਚ ਮਾਰਨ, ਸਚਿਨ ਬਿਸ਼ਨੋਈ ਨੂੰ ਅਜ਼ਰਬਾਇਜਾਨ ਵਿਚ ਕਾਬੂ ਕਰਨ ਸਮੇਤ ਹੋਰ ਅਹਿਮ ਪ੍ਰਾਪਤੀਆਂ ਹੋਈਆਂ ਹਨ।

Get the latest update about DGP VK BHAWARA, check out more about PUNJABI NEWS, PUNJAB LATEST NEWS, PUNJAB NEWS & DGP GAURAV YADAV

Like us on Facebook or follow us on Twitter for more updates.