ਗੋਇੰਦਵਾਲ ਸਾਹਿਬ 'ਚ ਡਿਊਟੀ ਦੌਰਾਨ ਅਚਾਨਕ ਚੱਲੀ ਗੋਲੀ, ASI ਦੀ ਮੌਤ

ਮਾਮਲਾ ਪੰਜਾਬ ਦੇ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦਾ ਹੈ। ਜਿਥੇ ਅੱਜ ਕਪੂਰਥਲਾ ਚੋਂਕ ਦੇ ਨੇੜੇ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਇਕ ਏ ਐਸ ਆਈ ਦੀ ਮੌਤ ਹੋ ਗਈ। ਮ੍ਰਿਤਕ ASI ਦਾ ਨਾਮ ਬਖਸ਼ੀਸ਼ ਸਿੰਘ ਹੈ...

ਮਾਮਲਾ ਪੰਜਾਬ ਦੇ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦਾ ਹੈ। ਜਿਥੇ ਅੱਜ ਕਪੂਰਥਲਾ ਚੋਂਕ ਦੇ ਨੇੜੇ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਇਕ ਏ ਐਸ ਆਈ ਦੀ ਮੌਤ ਹੋ ਗਈ। ਮ੍ਰਿਤਕ ASI ਦਾ ਨਾਮ ਬਖਸ਼ੀਸ਼ ਸਿੰਘ ਹੈ। ਉਸ ਦੀ ਉਮਰ ਲਗਭਗ 45 ਸਾਲ ਹੈ।    


ਪੁਲਿਸ ਮੁਤਾਬਕ ਏ ਐੱਸ ਆਈ ਬਖ਼ਸ਼ੀਸ਼ ਸਿੰਘ ਜਦੋਂ ਅੱਜ ਸਵੇਰੇ ਕਪੂਰਥਲਾ ਚੌਂਕ ਤੇ 8 ਵਜੇ ਦੇ ਨੇੜੇ ਡਿਊਟੀ ਦੌਰਾਨ ਰਾਈਫ਼ਲ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚਲ ਗਈ, ਜੋ ਏ ਐਸ ਆਈ ਨੂੰ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ASI ਬਖਸ਼ੀਸ਼ ਸਿੰਘ ਦੀ ਲਾਸ਼ ਨੂੰ ਕਬਜੇ 'ਚ ਲੈ ਲਿਆ ਗਿਆ ਹੈ। ਉਹ ਆਪਣੇ ਪਿੱਛੇ ਆਪਣੇ ਪਰਿਵਾਰ 'ਚ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।


Get the latest update about ASI BAKHSHISH SINGH, check out more about tarantaran, Punjab Police, ON DUTY DEATH OF ASI & Punjab

Like us on Facebook or follow us on Twitter for more updates.