WHO ਦੀ ਵੱਡੀ ਚਿਤਾਵਨੀ, ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਦੁਨੀਆ 'ਚ ਮੌਤਾਂ ਦਾ ਆਂਕੜਾ...

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਪ੍ਰਭਾਵੀ ਵੈਕਸੀਨ ਵਿਆਪਕ ਰੂਪ ਨਾਲ ਇਸਤੇਮਾਲ 'ਚ ਲਿਆਂਦੇ ਜਾਣ ਤੋਂ ਪਹਿਲਾਂ ਦੁਨੀਆਭਰ...

ਜੇਨੇਵਾ— ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਪ੍ਰਭਾਵੀ ਵੈਕਸੀਨ ਵਿਆਪਕ ਰੂਪ ਨਾਲ ਇਸਤੇਮਾਲ 'ਚ ਲਿਆਂਦੇ ਜਾਣ ਤੋਂ ਪਹਿਲਾਂ ਦੁਨੀਆਭਰ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 20 ਲੱਖ ਤੱਕ ਪਹੁੰਚ ਸਕਦੀ ਹੈ। ਡਬਲਿਊ.ਐੱਸ.ਓ ਦੇ ਐਮਰਜੈਂਸੀ ਮੁੱਖੀ ਮਾਈਕ ਰਾਇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਠੋਸ ਕਦਮ ਨਾ ਚੁੱਕਣ ਦੀ ਸਥਿਤੀ 'ਚ ਇਹ ਆਂਕੜਾ ਵੱਧ ਵੀ ਸਕਦਾ ਹੈ।

ਕੋਰੋਨਾਵਾਇਰਸ ਨੂੰ ਲੈ ਕੇ ਵੱਡੀ ਖ਼ਬਰ, 1 ਅਰਬ ਭਾਰਤੀ ਹੋਣਗੇ ਇਸ ਮਹਾਂਮਾਰੀ ਨਾਲ ਸੰਕ੍ਰਮਿਤ!!

ਚੀਨ 'ਚ ਪ੍ਰਕੋਪ ਸ਼ੁਰੂ ਹੋਣ ਦੇ 9 ਮਹੀਨਿਆਂ ਬਾਅਦ ਦੁਨੀਆਭਰ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਸੰਖਿਆ ਤੇਜ਼ੀ ਨਾਲ 10 ਲੱਖ ਹੋਣ ਵੱਲ੍ਹ ਵੱਧ ਰਹੀ ਹੈ। ਰਾਇਨ ਨੇ ਯੂਰਪੀ ਲੋਕਾਂ ਤੋਂ ਖੁਦ ਕੋਲ੍ਹੋਂ ਇਹ ਪੁੱਛਣ ਦੀ ਅਪੀਲ ਕੀਤੀ ਕਿ ਕੀ ਉਨ੍ਹਾਂ ਨੇ ਲੌਕਡਾਊਨ ਦੀ ਜ਼ਰੂਰਤ ਤੋਂ ਬਚਾਅ ਲਈ ਲੋੜੀਂਦੇ ਕਦਮ ਉਠਾਏ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਸਾਰੇ ਵਿਕਲਪ ਲਾਗੂ ਕੀਤੇ ਗਏ ਸਨ, ਜਿਵੇਂ ਸਿਖਲਾਈ ਅਤੇ ਟ੍ਰੇਸਿੰਗ, ਕੁਆਰੰਟਾਈਨ, ਆਈਸੋਲੇਸ਼ਨ, ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣਾ ਅਤੇ ਹੱਥ ਧੋਣਾ।

ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਇਸ ਤੋਂ ਪਹਿਲਾਂ ਸਪੇਨ ਦੀ ਰਾਜਧਾਨੀ ਮੈਡ੍ਰਿਡ ਨੇ ਕੋਰੋਨਾ ਦੇ ਮੱਦੇਨਜ਼ਰ 8 ਹੋਰ ਜ਼ਿਲ੍ਹਿਆਂ 'ਚ ਸਖਤ ਪ੍ਰਤੀਬੰਧ ਲਗਾ ਦਿੱਤੇ ਜੋ ਹੁਣ ਸ਼ਹਿਰ ਦੇ 10 ਲੱਖ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਫ੍ਰਾਂਸ 'ਚ, ਦੱਖਣੀ ਸ਼ਹਿਰ ਮਾਰਸਿਲੇ 'ਚ ਬਾਰ ਅਤੇ ਹੋਟਲਾਂ ਦੇ ਕਰਮਚਾਰੀਆਂ ਨੇ ਆਪਣੇ ਵਰਕਸਪੇਸ ਨੂੰ ਬੰਦ ਕਰਨ ਦਾ ਵਿਰੋਧ ਕੀਤਾ। ਉੱਥੇ ਬ੍ਰਿਟੇਨ 'ਚ ਦੈਨਿਕ ਸੰਕ੍ਰਮਣ ਮਾਮਲੇ ਵਧਣ ਨਾਲ ਕਈ ਖੇਤਰਾਂ 'ਚ ਸਖਤ ਪ੍ਰਤੀਬੰਧਾਂ ਦਾ ਐਲਾਨ ਕੀਤਾ ਗਿਆ ਹੈ।

Get the latest update about True Scoop News, check out more about Corona Vaccine, Health News, News In Punjabi & World News

Like us on Facebook or follow us on Twitter for more updates.