ਭਾਰਤ 'ਚ ਕੋਰੋਨਾ ਸਥਿਤੀ 'ਤੇ WHO ਮੁਖੀ ਦਾ ਬਿਆਨ, ਕਿਹਾ- 'ਹਾਲਾਤ ਤਬਾਹਕੁੰਨ'

ਦੇਸ਼ ਵਿਚ ਹਾਹਾਕਾਰ ਮਚਾ ਰਹੀ ਕੋਰੋਨਾ ਇਨਫੈਕਸ਼ਨ ਦੀ ਦੂਸਰੀ ਲਹਿਰ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡ੍ਰੋਸ ਅਧ...

ਜਨੇਵਾ: ਦੇਸ਼ ਵਿਚ ਹਾਹਾਕਾਰ ਮਚਾ ਰਹੀ ਕੋਰੋਨਾ ਇਨਫੈਕਸ਼ਨ ਦੀ ਦੂਸਰੀ ਲਹਿਰ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਅਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਤੇਜ਼ੀ ਨਾਲ ਵਧਦੇ ਮਾਮਲਿਆਂ ਤੋਂ ਕਾਫੀ ਚਿੰਤਤ ਹਨ। ਜਨੇਵਾ 'ਚ ਵਰਚੁਅਲ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ, 'ਭਾਰਤ 'ਚ ਹਾਲਾਤ ਤਬਾਹਕੁੰਨ ਹਨ ਜੋ ਯਾਦ ਦਿਵਾਉਂਦੇ ਹਨ ਕਿ ਵਾਇਰਸ ਕੀ ਕਰ ਸਕਦਾ ਹੈ।' ਘੇਬ੍ਰੇਅਸਸ ਨੇ ਕਿਹਾ, 'ਆਕਸੀਜਨ, ਬੈੱਡਾਂ ਤੇ ਰੇਮਡੇਸਿਵਰ ਵਰਗੀਆਂ ਪ੍ਰਮੁੱਖ ਐਮਰਜੈਂਸੀ ਦਵਾਈ ਦੀ ਜ਼ਬਰਦਸਤ ਘਾਟ ਦੌਰਾਨ ਇੰਝ ਜਾਪਦਾ ਹੈ ਕਿ ਦੇਸ਼ ਵਿਚ ਹਰ ਗੁਜ਼ਰਦੇ ਦਿਨ ਦੇ ਨਾਲ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ।'

ਉਨ੍ਹਾਂ ਕਿਹਾ ਕਿ 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਖ਼ਤਰੇ ਦੀ ਘੰਟੀ ਹੈ। ਇਹ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਜ਼ਿਆਦਾ ਪ੍ਰਭਾਵੀ ਹੋਣ ਦਾ ਨਤੀਜਾ ਹੋ ਸਕਦਾ ਹੈ। ਦੁਨੀਆ ਭਰ ਵਿਚ ਟੀਕਾਕਰਨ 'ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਡਾਕਟਰ ਟੇਡ੍ਰੋਸ ਨੇ ਹਾਲਾਤ ਦੇ ਮੱਦੇਨਜ਼ਰ ਦੱਖਣੀ-ਪੂਰਬੀ ਏਸ਼ੀਆ 'ਚ ਸਾਰੇ ਸਿਹਤ ਸਬੰਧੀ ਉਪਰਾਲਿਆਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ ਜਿਸ ਨਾਲ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘਟਾਇਆ ਜਾ ਸਕੇ।

ਭਾਰਤੀ ਮਿਸ਼ਨ ਕਈ ਕੰਪਨੀਆਂ ਦੇ ਸੰਪਰਕ 'ਚ
ਓਧਰ, ਕਈ ਦੇਸ਼ਾਂ ਵਿਚ ਸਥਿਤ ਭਾਰਤੀ ਮਿਸ਼ਨ ਉੱਥੇ ਆਕਸੀਜਨ, ਰੇਮਡੇਸਿਵਰ ਇੰਜੈਕਸ਼ਨ ਤੇ ਹੋਰ ਦਵਾਈਆਂ ਲਈ ਸਰਕਾਰਾਂ ਤੇ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਹਨ। ਆਕਸੀਜਨ ਦੀ ਸਪਲਾਈ ਸਬੰਧੀ ਯੂਏਈ, ਸਿੰਗਾਪੁਰ ਤੇ ਕੁਝ ਦੂਸਰੇ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਰੂਸ ਨੇ ਵੀ ਆਕਸੀਜਨ ਸਪਲਾਈ 'ਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਦੀ ਮਦਦ ਕਾਫੀ ਮਹੱਤਵਪੂਰਨ ਹੋ ਸਕਦੀ ਹੈ। ਰੂਸ ਨੇ ਰੇਮਡੇਸਿਵਰ ਇੰਜੈਕਸ਼ਨ ਦੇਣ ਦਾ ਵੀ ਪ੍ਰਸਤਾਵ ਦਿੱਤਾ ਹੈ ਜਿਸ ਨੂੰ ਭਾਰਤ ਦੋ ਹਫ਼ਤਿਆਂ 'ਚ ਪਹੁੰਚਾਈ ਜਾ ਸਕਦੀ ਹੈ।

ਕੱਚੇ ਮਾਲ 'ਤੇ ਅਮਰੀਕਾ ਦੀ ਚੁੱਪ
ਈਯੂ, ਬ੍ਰਿਟੇਨ ਤੇ ਅਮਰੀਕਾ ਤਿੰਨ ਅਜਿਹੇ ਦੇਸ਼ ਹਨ ਜਿਹੜੇ ਭਾਰਤ ਨੂੰ ਵੈਕਸੀਨ ਨਿਰਮਾਣ 'ਚ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਨਹੀਂ ਕਰ ਰਹੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਵੀ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਰਵੱਈਆ ਟਾਲਣ ਵਾਲਾ ਸੀ। ਬੁਲਾਰੇ ਨੇ ਸਾਫ਼ ਤੌਰ 'ਤੇ ਕਿਹਾ ਕਿ ਅਮਰੀਕਾ ਲਈ ਆਪਣੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ।

Get the latest update about Truescoop, check out more about WHO chief, Coronavirus, Destructive & Situation

Like us on Facebook or follow us on Twitter for more updates.