ਜੂਹੀ ਦੇ ਝੁਮਕੇ ਨੂੰ ਲੱਭਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ, ਟਵੀਟ ਰਾਹੀਂ ਕੀਤਾ ਐਲਾਨ

ਅਦਾਕਾਰਾ ਜੂਹੀ ਚਾਵਲਾ ਦਾ ਡਾਇਮੰਡ ਇਅਰਿੰਗ ਮੁੰਬਈ ਏਅਰਪੋਰਟ ਉੱਤੇ ਕਿਤੇ ਗੁਆ...

ਅਦਾਕਾਰਾ ਜੂਹੀ ਚਾਵਲਾ ਦਾ ਡਾਇਮੰਡ ਇਅਰਿੰਗ ਮੁੰਬਈ ਏਅਰਪੋਰਟ ਉੱਤੇ ਕਿਤੇ ਗੁਆਚ ਗਿਆ ਹੈ। ਇਸ ਕਾਰਣ ਉਹ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਨੇ ਟਵੀਟ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ। ਨਾਲ ਹੀ ਕਿਹਾ ਕਿ ਜਿਹੜਾ ਵੀ ਮੇਰਾ ਇਅਰਿੰਗ ਲੱਭ ਕੇ ਦੇਵੇਗਾ, ਉਸ ਨੂੰ ਉੱਚਿਤ ਇਨਾਮ ਦਿੱਤਾ ਜਾਵੇਗਾ।


ਜੂਹੀ ਚਾਵਲਾ ਨੇ ਆਪਣੇ ਟਵੀਟ 'ਚ ਲਿਖਿਆ, 'ਸਵੇਰੇ ਮੈਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਟੀ2 ਗੇਟ ਨੰਬਰ 8 'ਤੇ ਜਾ ਰਹੀ ਸੀ। ਅਮੀਰਤ ਕਾਊਂਟਰ 'ਤੇ ਮੇਰੀ ਚੈੱਕਿੰਗ ਹੋਈ ਅਤੇ ਇਸੇ ਦੌਰਾਨ ਮੇਰਾ ਡਾਇਮੰਗ ਇਅਰਿੰਗ ਡਿੱਗ ਗਿਆ। ਜੇਕਰ ਕੋਈ ਮੇਰੀ ਮਦਦ ਕਰ ਸਕੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ। ਤੁਸੀਂ ਪੁਲਸ ਨੂੰ ਜਾਣਕਾਰੀ ਦਿਓ, ਮੈਂ ਤੁਹਾਨੂੰ ਇਨਾਮ ਦਵਾਂਗੀ। ਇਹ ਮੇਰਾ ਮੈਚਿੰਗ ਪੀਸ ਹੈ, ਜਿਸ ਨੂੰ ਮੈਂ 15 ਸਾਲ ਤੋਂ ਲਗਾਤਾਰ ਪਾ ਰਹੀ ਹਾਂ। ਪਲੀਜ਼ ਇਸ ਨੂੰ ਲੱਭਣ 'ਚ ਮਦਦ ਕਰੋ। ਧੰਨਵਾਦ।' 

ਆਪਣੇ ਇਸ ਪੋਸਟ ਨਾਲ ਜੂਹੀ ਚਾਵਲਾ ਨੇ ਡਾਇਮੰਡ ਇਅਰਿੰਗ ਦੇ ਦੂਜੇ ਪੀਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਹ ਟਵੀਟ ਬੀਤੇ ਐਤਵਾਰ ਨੂੰ ਕੀਤਾ ਸੀ। ਜੂਹੀ ਦੀ ਇਸ ਪੋਸਟ 'ਤੇ ਯੂਜ਼ਰਸ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਜਲਦ ਹੀ ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਗਿਆ।

ਇਹ ਵੀ ਪੜ੍ਹ: ਕਿਸਾਨ ਅੰਦੋਲਨ: ਅਮਿਤ ਸ਼ਾਹ ਨੇ ਖੇਤੀਬਾੜੀ ਮੰਤਰੀ ਸਣੇ ਹੋਰ ਮੰਤਰੀਆਂ ਨਾਲ ਸੱਦੀ ਅਹਿਮ ਬੈਠਕ

Get the latest update about Juhi chawla, check out more about earring, big reward & Actress

Like us on Facebook or follow us on Twitter for more updates.