ਕੌਣ ਹੈ ਆਫਰੀਨ ਫਾਤਿਮਾ? ਪ੍ਰਯਾਗਰਾਜ ਹਿੰਸਾ ਪਿੱਛੇ 'ਮਾਸਟਰਮਾਈਂਡ' ਦਾ JNU ਨਾਲ ਕੀ ਹੈ ਸਬੰਧ?

ਐਤਵਾਰ ਨੂੰ ਜਾਵੇਦ ਮੁਹੰਮਦ ਦੇ ਘਰ 'ਤੇ ਬੁਲਡੋਜ਼ਰ ਚਲਾਏ ਗਏ ਜੋਕਿ ਪ੍ਰਯਾਗਰਾਜ ਵਿੱਚ ਭੜਕੀ ਹਿੰਸਾ ਦਾ ਕਾਰਨ ਦੱਸਿਆ ਜਾਂਦਾ ਹੈ। ਹੁਣ ਇਸ ਹਿੰਸਾ 'ਚ ਇਕ ਹੋਰ ਮੁੱਖ ਚਿਹਰਾ ਸਾਹਮਣੇ ਆਇਆ ਹੈ ਜੋਕਿ ਇਸ ਹਿੰਸਾ ਨੂੰ ਭੜਕਾਓਣ 'ਚ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ...

ਪ੍ਰਯਾਗਰਾਜ ਹਿੰਸਾ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਉਦੋਂ ਸ਼ੁਰੂ ਹੋਇਆ, ਜਦੋਂ ਐਤਵਾਰ ਨੂੰ ਜਾਵੇਦ ਮੁਹੰਮਦ ਦੇ ਘਰ 'ਤੇ ਬੁਲਡੋਜ਼ਰ ਚਲਾਏ ਗਏ ਜੋਕਿ ਪ੍ਰਯਾਗਰਾਜ ਵਿੱਚ ਭੜਕੀ ਹਿੰਸਾ ਦਾ ਕਾਰਨ ਦੱਸਿਆ ਜਾਂਦਾ ਹੈ। ਹੁਣ ਇਸ ਹਿੰਸਾ 'ਚ ਇਕ ਹੋਰ ਮੁੱਖ ਚਿਹਰਾ ਸਾਹਮਣੇ ਆਇਆ ਹੈ ਜੋਕਿ ਇਸ ਹਿੰਸਾ ਨੂੰ ਭੜਕਾਓਣ 'ਚ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਇਹ ਹੋਰ ਕੋਈ ਨਹੀਂ ਬਲਕਿ ਜਾਵੇਦ ਮੁਹੰਮਦ ਦੀ ਧੀ ਆਫ਼ਰੀਨ ਫਾਤਿਮਾ ਹੈ। ਆਫਰੀਨ ਫਾਤਿਮਾ ਜੇਐਨਯੂ ਵਿੱਚ ਪੜ੍ਹਦੀ ਹੈ ਜਿਸ ਦੀਆਂ ਤਾਰਾਂ ਨੂੰ ਵੀ ਪ੍ਰਯਾਗਰਾਜ ਦੰਗਿਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਜੇਐਨਯੂ ਵਿਦਿਆਰਥੀ ਸੰਘ ਨਾਲ ਸਬੰਧਤ ਵਿਦਿਆਰਥੀ ਆਫਰੀਨ ਫਾਤਿਮਾ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਆਫਰੀਨ ਫਾਤਿਮਾ ਦਿੱਲੀ ਦੇ ਰਹਿਣ ਵਾਲੇ ਜਾਵੇਦ ਮੁਹੰਮਦ ਦੀ ਵੱਡੀ ਬੇਟੀ ਹੈ। ਆਫਰੀਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) 'ਚ ਵਿਦਿਆਰਥੀ ਸੰਘ ਦੀ ਕੌਂਸਲਰ ਹੈ। ਇਸ ਤੋਂ ਪਹਿਲਾਂ ਆਫਰੀਨ ਨੇ ਸੀਏਏ ਦੇ ਵਿਰੋਧ ਪ੍ਰਦਰਸ਼ਨ, ਸ਼ਾਹੀਨ ਬਾਗ ਦੇ ਅੰਦੋਲਨ 'ਚ ਵੀ ਹਿੱਸਾ ਲਿਆ ਸੀ। ਆਫਰੀਨ ਫਾਤਿਮਾ ਜੇਐਨਯੂ ਤੋਂ ਇਲਾਹਾਬਾਦ ਤੱਕ ਸਰਗਰਮ ਸੀ। ਪ੍ਰਯਾਗਰਾਜ ਦੰਗਿਆਂ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਜਾਵੇਦ ਮੁਹੰਮਦ ਦੇ ਘਰੋਂ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ। ਆਫ਼ਰੀਨ ਨੇ ਹਿਜਾਬ ਪਾਬੰਦੀ ਦੌਰਾਨ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। 
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਟਵੀਟ ਕਰਕੇ ਆਫਰੀਨ ਦਾ ਸਮਰਥਨ ਕੀਤਾ ਹੈ। ਥਰੂਰ ਨੇ ਆਪਣੇ ਟਵੀਟ ਵਿੱਚ ਲਿਖਿਆ, "JNU ਤੋਂ ਇਹ ਜਾਣਕਾਰੀ ਪ੍ਰਾਪਤ ਕਰਕੇ ਹੈਰਾਨ ਹਾਂ ਕਿ ਪਰਿਵਾਰ ਦਾ ਘਰ ਢਾਹ ਦਿੱਤਾ ਗਿਆ ਹੈ। ਕਾਨੂੰਨ ਦੀ ਸਹੀ ਪ੍ਰਕਿਰਿਆ ਲੋਕਤੰਤਰ ਲਈ ਬੁਨਿਆਦੀ ਹੈ। ਇਹ ਕਿਸ ਕਾਨੂੰਨ ਦੇ ਤਹਿਤ ਅਤੇ ਕਿਸ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ ਹੈ? ਕੀ ਯੂਪੀ ਨੇ ਆਪਣੇ ਆਪ ਨੂੰ ਭਾਰਤ ਦੇ ਸੰਵਿਧਾਨ ਤੋਂ ਛੋਟ ਦਿੱਤੀ ਹੈ?


ਪ੍ਰਯਾਗਰਾਜ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਵਿੱਚ ਭੜਕੀ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 255 ਨਾਮੀ ਅਤੇ 5000 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਜਾਵੇਦ ਮੁਹੰਮਦ ਦੀ ਬੇਟੀ ਫਾਤਿਮਾ ਜੇਐਨਯੂ ਵਿੱਚ ਪੜ੍ਹਦੀ ਹੈ ਅਤੇ ਜਾਵੇਦ ਮੁਹੰਮਦ ਨੂੰ ਰਾਏ ਦੇਣ ਦਾ ਕੰਮ ਕਰਦੀ ਹੈ। ਜੇਕਰ ਫਾਤਿਮਾ ਵੀ ਹਿੰਸਾ ਦੇ ਮਾਮਲੇ 'ਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਵੀ ਹਿਰਾਸਤ 'ਚ ਲਿਆ ਜਾਵੇਗਾ।

ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਈ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 255 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ, "ਰਾਜ ਵਿੱਚ ਇਸ ਸਬੰਧ ਵਿੱਚ 255 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿੱਚ ਫ਼ਿਰੋਜ਼ਾਬਾਦ 13, ਅੰਬੇਡਕਰ ਨਗਰ 28, ਮੁਰਾਦਾਬਾਦ 27, ਸਹਾਰਨਪੁਰ 64, ਪ੍ਰਯਾਗਰਾਜ 68, ਹਾਥਰਸ 50, ਅਲੀਗੜ੍ਹ 3, ਜਾਲੌਨ 2, ਸ਼ਾਮਲ ਹਨ।"

Get the latest update about UP VIOLENCE, check out more about AFREEN FATIMA JNU, JAVED MOHAMMAD PRAYAGRAJ MASTERMIND, AFREEN FATIMA VIOLENCE CONNECTION & JAVED MOHAMMAD PRAYAGRAJ VIOLENCE

Like us on Facebook or follow us on Twitter for more updates.