ਵਿਜ਼ੀਲੈਂਸ ਬਿਊਰੋ ਦਾ ਅਗਲਾ ਨਿਸ਼ਾਨਾ ਕੌਣ?

ਪੰਜਾਬ 'ਚ ਪਿੱਛਲੇ ਦਿਨੀ ਹੋਈਆਂ ਘਟਨਾਵਾਂ ਤੋਂ ਬਾਅਦ ਵਿਜ਼ੀਲੈਂਸ ਵਿਭਾਗ ਪੂਰੀ ਤਰ੍ਹਾਂ ਐਕਸ਼ਨ ਮੌੜ 'ਚ ਆ ਚੁੱਕਿਆ ਹੈ। ਪੰਜਾਬ 'ਚ ਵਿਜ਼ੀਲੈਂਸ ਵਿਭਾਗ ਨੇ ਜਿਥੇ ਸਾਰੇ ਭ੍ਰਿਸ਼ਟਾਚਾਰ ਨਾਲ ਜੁੜੇ ਨਾਵਾਂ ਦਾ ਖੁਲਾਸਾ ਕਰਨ ਦਾ ਮੰਨ ਬਣਾ ਲਿਆ ਹੈ...

ਪੰਜਾਬ 'ਚ ਪਿੱਛਲੇ ਦਿਨੀ ਹੋਈਆਂ ਘਟਨਾਵਾਂ ਤੋਂ ਬਾਅਦ ਵਿਜ਼ੀਲੈਂਸ ਵਿਭਾਗ ਪੂਰੀ ਤਰ੍ਹਾਂ ਐਕਸ਼ਨ ਮੌੜ 'ਚ ਆ ਚੁੱਕਿਆ ਹੈ। ਪੰਜਾਬ 'ਚ ਵਿਜ਼ੀਲੈਂਸ ਵਿਭਾਗ ਨੇ ਜਿਥੇ ਸਾਰੇ ਭ੍ਰਿਸ਼ਟਾਚਾਰ ਨਾਲ ਜੁੜੇ ਨਾਵਾਂ ਦਾ ਖੁਲਾਸਾ ਕਰਨ ਦਾ ਮੰਨ ਬਣਾ ਲਿਆ ਹੈ ਓਥੇ ਹੀ ਇਹ ਵਿਭਾਗ ਇਨ੍ਹਾਂ ਲੋਕਾਂ ਤੇ ਕਾਰਵਾਈ ਕਰਨ ਦੇ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਵਿਜੀਲੈਂਸ ਵਿਭਾਗ ਦੇ ਚੀਫ ਵਰਿੰਦਰ ਕੁਮਾਰ 1993 ਬੈਚ ਦੇ IPS ਅਧਿਕਾਰੀ ਹਨ। ਜਿਨ੍ਹਾਂ ਨੂੰ ਉਨ੍ਹਾਂ ਸਾਫ ਸੁਥਰੀ ਸ਼ਵੀ ਦੇ ਲਈ ਪਹਿਚਾਣਿਆ ਜਾਂਦਾ ਹੈ। ਇਸ ਲਈ ਹੀ ਉਨ੍ਹਾਂ ਨੂੰ ਇੰਟੈਲੀਜੈਂਸ ਵਿਭਾਗ ਤੋਂ ਬਾਅਦ ਵਿਜ਼ੀਲੈਂਸ ਬਿਊਰੋ ਦੀ ਕਮਾਨ ਮਿਲੀ ਹੈ। ਵਰਿੰਦਰ ਕੁਮਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇੰਟੈਲੀਜੈਂਸ ਦੇ ਹੈੱਡ ਸਨ। ਇਹ ਚਰਚਾ ਹੈ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਵਿਵਾਦ 'ਚ ਰਹੀ ਡੋਜਲ ਨੂੰ ਤਿਆਰ ਕਰਨ 'ਚ ਵੀ ਮਦਦ ਕੀਤੀ ਜਿਸ 'ਚ ਨਜਾਇਜ ਮਾਈਨਿੰਗ, ਗੈਰਕਾਨੂੰਨੀ ਕੰਮਾਂ 'ਚ ਸ਼ਾਮਿਲ ਨੇਤਾਵਾਂ ਦੇ ਨਾਮ ਸਨ ਤੇ ਇਸ ਡੋਜ਼ਲ ਨੂੰ ਉਨ੍ਹਾਂ ਪਾਰਟੀ ਹਾਈ ਕਮਾਨ ਸੋਨੀਆ ਗਾਂਧੀ ਨੂੰ ਵੀ ਸੌਪਿਆ ਸੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਨੇਤਾਵਾਂ ਦਾ ਵਿਵਾਦ ਝੇਲਣਾ ਪਿਆ ਸੀ। ਜਿਸ ਦੇ ਚਲਦਿਆਂ ਪਾਰਟੀ ਦੇ ਆਪਸੀ ਵਿਵਾਦਾਂ ਦੇ ਕਾਰਨ ਉਨ੍ਹਾਂ ਨੂੰ ਪਾਰਟੀ 'ਚੋ ਬਾਹਰ ਕੱਢ ਦਿੱਤਾ ਗਿਆ ਸੀ। ਕਿਉਂਕਿ ਵਰਿੰਦਰ ਕੁਮਾਰ ਨੇ ਅਮਰਿੰਦਰ ਸਿੰਘ ਦੀ ਉਹ ਡੋਜਲ ਤਿਆਰ ਕਰਨ 'ਚ ਮਦਦ ਕੀਤੀ ਸੀ ਤਾਂ ਇਹ ਗੱਲ ਸਾਫ ਹੈ ਕਿ ਉਨ੍ਹਾਂ ਨੂੰ ਪਿੱਛਲੇ ਸਰਕਾਰ ਦੇ ਭ੍ਰਿਸ਼ਟ ਮੰਤਰੀ ਅਤੇ ਵਿਧਾਇਕਾਂ ਦੀ ਪੂਰੀ ਜਾਣਕਾਰੀ ਹੈ। ਇਸੇ ਲਈ ਉਨ੍ਹਾਂ ਨੂੰ ਵਿਜੀਲੈਂਸ ਦੀ ਜਿੰਮੇਵਾਰੀ ਸੌਪੀ ਗਈ ਹੈ। 

ਵਿਜੀਲੈਂਸ ਵਿਭਾਗ ਦੇ ਵਲੋਂ ਬੀਤੇ ਮੰਗਲਵਾਰ ਨੂੰ ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਅਤੇ ਸਾਬਕਾ ਮੰਤਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਕਾਰਵਾਈ ਕੀਤੀ ਗਈ। ਜਿਸ 'ਚ ਪੰਜਾਬ ਦੇ ਸਾਬਕਾ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਗਲਵਾਰ ਸਵੇਰੇ ਜੰਗਲਾਤ ਵਿਭਾਗ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲੀਸ ਰਿਮਾਂਡ ’ਤੇ ਲਿਆ ਗਿਆ। ਇਸ ਜੰਗਲਾਤ ਮੰਤਰੀ ਦੇ ਪੂਰੇ ਕਾਰਜਕਾਲ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਹਰਮੋਹਿੰਦਰ ਕੋਲੋਂ ਮਿਲੀ ਹੱਥ ਲਿਖਤ ਡਾਇਰੀ ਨੇ ਵੀ ਕਈ ਅਹਿਮ ਖੁਲਾਸੇ ਕੀਤੇ ਹਨ।


ਹੁਣ ਜਿਥੇ ਵਿਜ਼ੀਲੈਂਸ ਵਿਭਾਗ ਦੇ ਚੀਫ ਵਜੋਂ ਵਰਿੰਦਰ ਕੁਮਾਰ ਨੇ ਕਾਰਜਕਾਲ ਸੰਭਾਲਿਆ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਇਹ ਵਿਭਾਗ ਪੁਖਤਾ ਜਾਣਕਾਰੀ ਇਕੱਠਾ ਕਰੇਗਾ ਤੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਵੀ ਕਰੇਗਾ। ਇਸ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜਿਥੇ ਵੱਡੇ ਨੇਤਾਵਾਂ, ਸਾਬਕਾ ਮੰਤਰੀ ਅਤੇ ਆਗੂਆਂ ਦੇ ਨਾਮ ਸ਼ਾਮਿਲ ਹਨ ਉਨ੍ਹਾਂ ਤੇ ਕਾਰਵਾਈ ਹੋਣ ਵੀ ਸੁਭਾਵਿਕ ਹੈ। ਪੰਜਾਬ ਦੇ ਦੁਆਬਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ 3 ਵੱਡੇ ਨੇਤਾਵਾਂ ਦੇ ਨਾਮ ਸਾਹਮਣੇ ਆ ਰਹੇ ਹਨ ਜਿਨ੍ਹਾਂ 'ਚ ਇੱਕ ਦਾ ਨਾਮ ਮਾਈਨਿੰਗ, ਇੱਕ ਦਾ ਨਾਮ ਅਵੇਧ ਕੋਲੋਨੀ ਦੇ ਨਿਰਮਾਣ ਅਤੇ ਇੱਕ ਦਾ ਨਾਮ ਸਰਕਾਰੀ ਖਰੀਦ 'ਚ ਆ ਰਿਹਾ ਹੈ। ਇਸੇ ਤਰ੍ਹਾਂ ਮਾਝਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕੁਝ ਨੇਤਾਵਾਂ ਦਾ ਨਾਮ ਮਾਈਨਿੰਗ, ਅਵੇਧ ਖਰੀਦ, ਡਰੱਗਸ 'ਚ ਸਾਹਮਣੇ ਆ ਰਿਹਾ ਹੈ। ਲੁਧਿਆਣਾ ਦਾ ਇੱਕ ਵੱਡਾ ਚਿਹਰਾ ਜੋਕਿ ਪਹਿਲਾ ਹੀ ਭ੍ਰਿਸ਼ਟਾਚਾਰ ਦੇ ਕਾਰਨ ਚਰਚਾ 'ਚ ਰਿਹਾ ਹੈ ਤੇ ਵੀ ਕਾਰਵਾਈ ਹੋਣ ਦੀ ਗੱਲ ਸਾਹਮਣੇ ਆਈ ਹੈ। ਹੁਣ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜੋ ਅਫਸਰ ਜਾਂ ਵੱਡੇ ਨੇਤਾ ਇਸ ਵਿਜ਼ੀਲੈਂਸ ਵਿਭਾਗ ਦੇ ਘੇਰੇ 'ਚ ਹਨ, ਉਨ੍ਹਾਂ ਤੇ ਜਲਦ ਹੀ ਕਾਰਵਾਈ ਹੋ ਸਕਦੀ ਹੈ।  

ਪੰਜਾਬ ਸਰਕਾਰ ਜੋ ਕਿ ਪਿੱਛਲੇ ਕਈ ਸਮੇਂ ਤੋਂ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਮੁਦੇ ਤੇ ਘਿਰਦੀ ਰਹੀ ਹੈ ਤੇ ਨਾਲ ਹੀ ਹਾਲ੍ਹੀ ਦੀਆਂ ਘਟਨਾਵਾਂ ਦੇ ਕਾਰਨ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁਕੇ ਗਏ, ਉਨ੍ਹਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਸਭ ਮੁਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਨ੍ਹਾਂ ਮਸਲਿਆਂ ਨੂੰ ਖਤਮ ਕਰਨਗੇ।  

Get the latest update about capt amrinder sing, check out more about bhagwant mann, Sh Varinder Kumar, corruption in Punjab & vigilance bureau punjab

Like us on Facebook or follow us on Twitter for more updates.