ਕਿਸਨੂੰ ਮਿਲੇਗੀ ਪੰਜਾਬ ਕਾਂਗਰਸ ਦੀ ਕਮਾਨ, ਲੋਕਸਭਾ ਚੋਣਾਂ ਕਾਰਨ ਜਲਦ ਹੋਵੇਗਾ ਫੈਸਲਾ

। 2 ਸਾਲ ਬਾਅਦ 2024 ਵਿੱਚ ਲੋਕ ਸਭਾ ਚੋਣਾਂ ਹਨ। ਅਜਿਹੇ 'ਚ ਪੰਜਾਬ 'ਚ 13 ਸੀਟਾਂ ਜਿੱਤਣ...

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਕਾਂਗਰਸ ਪਾਰਟੀ 'ਚ ਲਗਾਤਾਰ ਵਾਦ ਵਿਵਾਦਾਂ ਦੀ ਸਿਲਸਿਲਾ ਚਲ ਰਿਹਾ ਹੈ। ਕਾਂਗਰਸ ਹਾਈ ਕਮਾਨ ਨੂੰ ਲਗਾਤਾਰ ਪਾਰਟੀ 'ਚ ਹੀ ਉੱਠ ਰਹੇ ਸਵਾਲਾਂ ਦਾ ਜਵਾਬ ਲੱਭਣਾ ਪੈ ਰਿਹਾ ਹੈ। ਪਾਰਟੀ 'ਚ ਲਗਾਤਾਰ ਉੱਠ ਰਹੇ ਮਸਲੇ ਜਿਵੇ ਰੁਸੇ ਵਿਧਾਇਕਾਂ ਨੂੰ ਮਨਾਉਣ, ਪੰਜਾਬ ਹਾਰ ਦੀ ਜਿੰਮੇਵਾਰੀ ਨੂੰ ਲੈ ਕੇ ਲਗਾਤਾਰ ਵਿਵਾਦ ਚਲ ਰਿਹਾ ਹੈ। ਇਸੇ ਦੇ ਚਲਦਿਆਂ ਹੁਣ ਆਉਣ ਵਾਲੇ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਨਾ ਲਾਜਮੀ ਹੋ ਗਿਆ ਹੈ। ਪੰਜਾਬ 'ਚ ਕਾਂਗਰਸ ਪਾਰਟੀ ਦੀ ਕਮਾਨ ਕਿਸੇ ਸੰਸਦ ਮੈਂਬਰ ਨੂੰ ਸੌਂਪ ਸਕਦੀ ਹੈ। 2 ਸਾਲ ਬਾਅਦ 2024 ਵਿੱਚ ਲੋਕ ਸਭਾ ਚੋਣਾਂ ਹਨ। ਅਜਿਹੇ 'ਚ ਪੰਜਾਬ 'ਚ 13 ਸੀਟਾਂ ਜਿੱਤਣ ਲਈ ਕਾਂਗਰਸ 'ਚ ਮੰਥਨ ਚੱਲ ਰਿਹਾ ਹੈ। 

ਨਵੇਂ ਮੁਖੀ ਦੇ ਅਹੁਦੇ ਲਈ ਭੇਜੇ ਗਏ ਨਾਮਾਂ ਵਿੱਚ ਰਵਨੀਤ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ ਦੋ ਸੰਸਦ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਨਵਜੋਤ ਸਿੱਧੂ ਦੂਜੀ ਵਾਰ ਪ੍ਰਧਾਨ ਅਹੁਦੇ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦੌੜ ਵਿੱਚ ਹਨ। ਉਸ ਨੂੰ ਰਾਹੁਲ ਗਾਂਧੀ ਨਾਲ ਨੇੜਤਾ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ 'ਚ ਵਾਪਸੀ ਕਰ ਚੁੱਕੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ਼ਾਰਿਆਂ 'ਚ ਦਾਅਵੇਦਾਰੀ ਜਤਾਈ ਹੈ। 


ਦਸ ਦਈਏ ਕਿ ਪੰਜਾਬ 'ਚ ਕਾਂਗਰਸ ਲਈ ਸਭ ਤੋਂ ਵੱਡਾ ਤਣਾਅ ਧੜੇਬੰਦੀ ਨੂੰ ਰੋਕਣਾ ਹੈ । ਨਵਜੋਤ ਸਿੱਧੂ, ਸੁਨੀਲ ਜਾਖੜ ਤੋਂ ਇਲਾਵਾ ਮਾਝੇ ਦੇ ਦਿੱਗਜ ਤਿਕੜੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਕਾਂਗਰਸ ਵਿਚ ਵੱਖਰੇ ਤੌਰ 'ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਸੰਸਦ ਮੈਂਬਰ ਵੱਖਰੇ ਰਸਤੇ 'ਤੇ ਹਨ। ਅਜਿਹੇ 'ਚ ਕਾਂਗਰਸ ਦੀ ਕੋਸ਼ਿਸ਼ ਹੈ ਕਿ ਉਹ 2 ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਨਾ ਹਾਰੇ, ਇਸ ਲਈ ਕਾਂਗਰਸ ਸੰਸਦ ਮੈਂਬਰਾਂ 'ਤੇ ਫੋਕਸ ਕਰ ਰਹੀ ਹੈ।

ਜਿਕਰਯੋਗ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ 2022 'ਚ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ ਤੇ ਕਾਂਗਰਸ ਪਾਰਟੀ ਨੂੰ ਸਿਰਫ 18 ਸੀਟਾਂ ਤੇ ਹੀ ਜਿੱਤ ਹਾਸਿਲ ਹੋਈ, ਇਸ ਹਾਰ ਦਾ ਮੁਖ ਕਾਰਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਆਦਿ ਵੱਡੇ ਚਿਹਰਿਆਂ ਦਾ ਪਾਰਟੀ ਤੋਂ ਅਲਗ ਧੜੇਬੰਦੀ ਨਾਲ ਚਲਣਾ ਮਨਿਆ ਗਿਆ। 

Get the latest update about Ravneet Singh, check out more about sonia gandhi, congress party, sunil jarkhar & punjab congress

Like us on Facebook or follow us on Twitter for more updates.