ਕਿਉਂ 7 ਫੇਰਿਆ ਦੀ ਬਜਾਏ ਆਲੀਆ-ਰਣਬੀਰ ਨੇ ਲਏ 4 ਫੇਰੇ, ਭਰਾ ਰਾਹੁਲ ਭੱਟ ਨੇ ਖੋਲ੍ਹਿਆ ਰਾਜ਼

ਇਹ ਮਸ਼ਹੂਰ ਜੋੜੀ ਜਿਥੇ ਪਹਿਲਾ ਆਪਣੇ ਅਫੇਅਰ ਨੂੰ ਲੈ ਕੇ ਚਰਚਾ 'ਚ ਸੀ ਤੇ ਪੂਰੇ ਵਿਆਹ ਦੇ ਦੌਰਾਨ ਵਿਆਹ ਦੀ ਸਜਾਵਟ, ਮੇਨਿਓ, ਕੱਪੜੇ ਅਤੇ ਮਹਿਮਾਨਾਂ ਦੇ ਕਾਰਨ ਚਰਚਾ 'ਚ ਸੀ ਤੇ ਹੁਣ ਕਪੂਰ ਪਰਿਵਾਰ ਦੀ ਲਾਈਫਲਾਈਨ ਰਣਬੀਰ ਕਪੂਰ ਆਲੀਆ ਭੱਟ ਆਪਣੇ ਵਿਆਹ 'ਚ ਲਏ ਗਏ ਚਾਰ ਫੇਰਿਆਂ ਦੇ ਕਾਰਨ ਸੁਰਖੀਆਂ...

ਬਾਲੀਵੁੱਡ ਦਾ ਸਭ ਤੋਂ ਚਰਚਿਤ ਆਲੀਆ ਭੱਟ ਤੇ ਰਣਬੀਰ ਕਪੂਰ ਦਾ ਵਿਆਹ ਕੱਲ੍ਹ 14 ਅਪ੍ਰੈਲ ਨੂੰ ਹੋਇਆ ਹੈ।ਬਾਲੀਵੁਡ ਦਾ ਇਹ ਮਸ਼ਹੂਰ ਜੋੜੀ ਜਿਥੇ ਪਹਿਲਾ ਆਪਣੇ ਅਫੇਅਰ ਨੂੰ ਲੈ ਕੇ ਚਰਚਾ 'ਚ ਸੀ ਤੇ ਪੂਰੇ ਵਿਆਹ ਦੇ ਦੌਰਾਨ ਵਿਆਹ ਦੀ ਸਜਾਵਟ, ਮੇਨਿਓ, ਕੱਪੜੇ ਅਤੇ ਮਹਿਮਾਨਾਂ ਦੇ ਕਾਰਨ ਚਰਚਾ 'ਚ ਸੀ ਤੇ ਹੁਣ ਕਪੂਰ ਪਰਿਵਾਰ ਦੀ ਲਾਈਫਲਾਈਨ ਰਣਬੀਰ ਕਪੂਰ ਆਲੀਆ ਭੱਟ ਆਪਣੇ ਵਿਆਹ 'ਚ ਲਏ ਗਏ ਚਾਰ ਫੇਰਿਆਂ ਦੇ ਕਾਰਨ ਸੁਰਖੀਆਂ 'ਚ ਹਨ। 


ਪਹਿਲਾ ਕਿਹਾ ਜਾ ਰਿਹਾ ਸੀ ਕਿ ਰਣਬੀਰ ਅਤੇ ਆਲੀਆ ਨੇ ਸੱਤ ਫੇਰੇ ਲਏ ਹਨ । ਪਰ ਹੁਣ ਆਲੀਆ ਭੱਟ ਦੇ ਭਰਾ ਰਾਹੁਲ ਭੱਟ ਨੇ ਦੱਸਿਆ ਕਿ ਕਪਲ ਨੇ ਸਿਰਫ 4 ਫੇਰੇ ਲਏ ਹਨ । ਰਾਹੁਲ ਬਹੁਤ ਨੇ ਇਨ੍ਹਾਂ ਚਾਰ ਫੇਰਿਆਂ ਦਾ ਖਾਸ ਕਾਰਨ ਵੀ ਦੱਸਿਆ ਹੈ। ਉਸ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਰਣਬੀਰ ਅਤੇ ਆਲੀਆ ਦੇ ਵਿਆਹ ਦੌਰਾਨ 4 ਪੰਡਤਾਂ ਨੇ ਜਾਪ ਕੀਤਾ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਪਰ ਜੋੜੇ ਨੇ 7ਫੇਰੇ  ਦੀ ਬਜਾਏ 4 ਫੇਰੇ ਲੈ ਕੇ ਵਿਆਹ ਦੀ ਇਸ ਮਹੱਤਵਪੂਰਨ ਪਰੰਪਰਾ ਨੂੰ ਬਦਲ ਦਿੱਤਾ।

ਆਲੀਆ ਦੇ ਭਰਾ ਰਾਹੁਲ ਭੱਟ ਨੇ ਇਕ ਇੰਟਰਵਿਊ 'ਚ ਨੇ 4 ਫੇਰੇ ਲਗਾਉਣ ਦਾ ਕਾਰਨ ਦੱਸਦੇ ਹੋਏ ਕਿਹਾ, 'ਉਨ੍ਹਾਂ ਨੇ ਇਕ ਖਾਸ ਪੰਡਿਤ ਨੂੰ ਬੁਲਾਇਆ ਸੀ, ਜੋ ਉਸ ਸਮਾਰੋਹ ਦਾ ਇਕ ਅਹਿਮ ਹਿੱਸਾ ਸੀ। ਉਹ ਪੰਡਿਤ ਕਪੂਰ ਪਰਿਵਾਰ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਹਨ। ਉਨ੍ਹਾਂ ਹਰ ਫੇਰੇ ਦੀ ਮਹੱਤਤਾ ਬਾਰੇ ਦੱਸਿਆ। ਉਸਨੇ ਕਿਹਾ ਕਿ ਇੱਕ ਫੇਰਾ ਧਰਮ ਲਈ ਹੁੰਦਾ ਹੈ, ਇੱਕ ਬੱਚਿਆਂ ਲਈ ਹੁੰਦਾ ਹੈ… ਤਾਂ ਇਹ ਕਾਫ਼ੀ ਦਿਲਚਸਪ ਸੀ। ਸਾਨੂੰ ਇਸ ਤਰ੍ਹਾਂ ਕਦੇ ਨਹੀਂ ਕਿਹਾ ਗਿਆ ਸੀ। ਮੈਂ ਇੱਕ ਅਜਿਹੇ ਪਰਿਵਾਰ ਤੋਂ ਆਇਆ ਹਾਂ ਜਿੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਇਹ ਕਾਫ਼ੀ ਦਿਲਚਸਪ ਸੀ। ਇਸ ਲਈ ਇੱਥੇ ਸਿਰਫ਼ 4 ਫੇਰੇ ਸਨ, 7 ਨਹੀਂ ਅਤੇ ਮੈਂ ਉਨ੍ਹਾਂ ਚਾਰ ਫੇਰਿਆ ਦੌਰਾਨ ਉੱਥੇ ਸੀ।'

ਹਿੰਦੂ ਧਰਮ ਵਿੱਚ ਕੋਈ ਵੀ ਵਿਆਹ ਸੱਤ ਫੇਰਿਆ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਹਰ ਫੇਰਾ ਇੱਕ ਵਾਅਦੇ ਨਾਲ ਜੁੜਿਆ ਹੋਇਆ ਹੈ ਜੋ ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਪੂਰਾ ਕਰਨ ਦਾ ਵਾਅਦਾ ਕਰਦੇ ਹਨ। ਪਰ ਬਹੁਤ ਸਮਾਂ ਪਹਿਲਾਂ 4 ਫੇਰੇ ਦਾ ਵੀ ਰੁਝਾਨ ਸੀ। ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਵਿਆਹ ਵਿੱਚ ਸਿਰਫ਼ 4 ਫੇਰੇ  ਹੀ ਲਏ ਜਾਂਦੇ ਹਨ, ਜਿਸ ਨੂੰ ਲਾਵਾਂ ਫੇਰਾ ਕਿਹਾ ਜਾਂਦਾ ਹੈ। ਇਨ੍ਹਾਂ 4 ਦੌਰਾਂ 'ਚੋਂ 3 'ਚ ਮੁੰਡਾ ਅੱਗੇ ਅਤੇ 1 'ਚ ਕੁੜੀ ਅੱਗੇ ਰਹਿੰਦੀ ਹੈ। ਆਲੀਆ ਰਣਬੀਰ ਦਾ ਵਿਆਹ ਵੀ ਪੂਰੀ ਤਰ੍ਹਾਂ ਪੰਜਾਬੀ ਰੀਤੀ ਰਿਵਾਜ਼ ਨਾਲ ਹੋਇਆ ਹੈ ਤੇ ਪੰਜਾਬੀ ਲਾਵਾ ਫੇਰੇ ਦੇ ਹਿਸਾਬ ਨਾਲ ਹੀ ਉਨ੍ਹਾਂ ਦੇ ਚਾਰ ਹੀ ਫੇਰੇ ਹੋਏ ਹਨ।   

ਰਣਬੀਰ ਅਤੇ ਆਲੀਆ ਦਾ ਵਿਆਹ 14 ਅਪ੍ਰੈਲ ਨੂੰ ਆਰਕੇ ਬੰਗਲੇ ਵਿੱਚ ਹੋਇਆ ਸੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਫਿਲਮ ਇੰਡਸਟਰੀ ਤੋਂ ਸਿਰਫ ਕਰਨ ਜੌਹਰ ਅਤੇ ਅਯਾਨ ਮੁਖਰਜੀ ਨੇ ਸ਼ਿਰਕਤ ਕੀਤੀ। ਵਿਆਹ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ ਅਤੇ ਭੱਟ ਪਰਿਵਾਰ ਤੋਂ ਇਲਾਵਾ ਅੰਬਾਨੀ ਪਰਿਵਾਰ ਤੋਂ ਅਭਿਨੇਤਾ ਦੇ ਦੋਸਤ ਆਕਾਸ਼ ਅੰਬਾਨੀ ਆਪਣੀ ਪਤਨੀ ਸ਼ਲੋਕਾ ਮਹਿਤਾ ਨਾਲ ਪਹੁੰਚੇ ਸਨ।
ਇਸ ਦੇ ਨਾਲ ਹੀ ਆਲੀਆ ਨੂੰ ਵਿਆਹ ਦੇ ਜੋੜੇ 'ਚ ਦੇਖ ਕੇ ਕਰਨ ਜੌਹਰ ਭਾਵੁਕ ਹੋ ਗਏ। ਰਣਬੀਰ ਦੀ ਮਾਂ ਨੀਤੂ ਕਪੂਰ ਦੀਆਂ ਵੀ ਅੱਖਾਂ 'ਚ ਹੰਝੂ ਸਨ। ਕਰਨ ਜੌਹਰ ਆਲੀਆ ਨੂੰ ਆਪਣੀ ਬੇਟੀ ਮੰਨਦੇ ਹਨ ਅਤੇ ਉਨ੍ਹਾਂ ਨੇ ਹੀ ਅਭਿਨੇਤਰੀ ਨੂੰ ਫਿਲਮਾਂ 'ਚ ਲਾਂਚ ਕੀਤਾ ਅਤੇ ਉਸ ਨੂੰ ਸਲਾਹ ਦਿੱਤੀ। 

Get the latest update about ALIA WEDDING, check out more about RANBIR ALIA 4 PHREAS, RANBIR ALIA RAHUL BHATT, ENTERTAINMENT NEWS & RAHUL BHATT 4 PHREAS

Like us on Facebook or follow us on Twitter for more updates.