ਆਖਰ ਕਿਉਂ ਵਿਆਹ 'ਚੋਂ ਬਾਹਰ ਨਿਕਲਦਿਆਂ ਨਵ-ਵਿਆਹੁਤਾ ਜੋੜੇ ਨੇ ਖ਼ੁਦ ਨੂੰ ਲਗਾਈ ਅੱਗ, ਵੀਡੀਓ ਵਾਇਰਲ

ਦੁਨੀਆ 'ਚ ਲੋਕ ਹਮੇਸ਼ਾ ਹੀ ਕੁਝ ਵੱਖਰਾ ਕਰਨ ਦੀ ਸੋਚਦੇ ਹਨ। ਜਿਸ ਨਾਲ ਉਹ ਚਰਚਾ 'ਚ ਰਹਿ ਸਕਣ ਜਾਣ ਖੁਦ ਨੂੰ ਦੁਨੀਆ ਨਾਲੋਂ ਵੱਖ ਸਾਬਿਤ ਕਰ ਸਕਣ, ਪਰ ਕਈ ਵਾਰ ਕੁਝ ਲੋਕ ਅਜਿਹਾ ਕੁਝ ਕਰ ਜਾਂਦੇ ਹਨ ਕਿ ਲੋਕ ਉਨ੍ਹਾਂ ਨੂੰ ਦੇਖ ਹੈਰਾਨ ਵੀ ਹੋ ਜਾਂਦੇ ਹਨ ਤੇ ਪਰੇਸ਼ਾਨ ਵੀ। ਅਜਿਹਾ ਹੀ ਇਕ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ...

ਦੁਨੀਆ 'ਚ ਲੋਕ ਹਮੇਸ਼ਾ ਹੀ ਕੁਝ ਵੱਖਰਾ ਕਰਨ ਦੀ ਸੋਚਦੇ ਹਨ। ਜਿਸ ਨਾਲ ਉਹ ਚਰਚਾ 'ਚ ਰਹਿ ਸਕਣ ਜਾਣ ਖੁਦ ਨੂੰ ਦੁਨੀਆ ਨਾਲੋਂ ਵੱਖ ਸਾਬਿਤ ਕਰ ਸਕਣ, ਪਰ ਕਈ ਵਾਰ ਕੁਝ ਲੋਕ ਅਜਿਹਾ ਕੁਝ ਕਰ ਜਾਂਦੇ ਹਨ ਕਿ ਲੋਕ ਉਨ੍ਹਾਂ ਨੂੰ ਦੇਖ ਹੈਰਾਨ ਵੀ ਹੋ ਜਾਂਦੇ ਹਨ ਤੇ ਪਰੇਸ਼ਾਨ ਵੀ। ਅਜਿਹਾ ਹੀ ਇਕ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਇਹ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ਨੂੰ ਖਾਸ ਦਿਨ ਬਣਾਉਣ ਲਈ ਕੁਝ ਵੱਖਰਾ ਕਰਨ ਦੀ ਸੋਚੀ। ਇੱਕ ਵੀਡੀਓ ਕਾਫੀ ਵਾਇਰਲ ਹੋਇਆ ਹੈ ਜਿਸ 'ਚ ਇਕ ਨਵ-ਵਿਆਹਾਂ ਜੋੜਾ ਆਪਣੇ ਵਿਆਹ ਸਮਾਗਮ 'ਚੋਂ ਬਾਹਰ ਨਿਕਲਦੇ ਸਮੇਂ ਆਪਣੇ ਆਪ ਨੂੰ ਅੱਗ ਲਗਾ ਲੈਂਦਾ ਹੈ, ਹਾਲਾਕਿ ਇਹ ਇਕ ਸਟੰਟ ਸੀ ਜੋ ਕਿ ਪ੍ਰਫੈਸ਼ਲਜ਼ ਦੀ ਦੇਖ-ਰੇਖ 'ਚ ਕੀਤਾ ਗਿਆ ਸੀ। ਪਰ ਲੋਕ ਇਸ ਨੂੰ ਦੇਖ ਕੇ ਕਾਫੀ ਹੈਰਾਨ ਹੋ ਗਏ।  
ਨਵ-ਵਿਆਹੇ ਜੋੜੇ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੇ ਵਿਆਹ ਦੇ ਰਿਸੈਪਸ਼ਨ ਤੋਂ ਨਾਟਕੀ ਢੰਗ ਨਾਲ ਬਾਹਰ ਆਏ। ਦੱਸ ਦੇਈਏ ਕਿ ਨਵੇਂ ਵਿਆਹੇ ਜੋੜੇ ਇਸ ਤਰ੍ਹਾਂ ਦੇ ਸਟੰਟ ਕਰਨ ਵਿੱਚ ਪੇਸ਼ੇਵਰ ਹੁੰਦੇ ਹਨ। ਪ੍ਰੋਫੈਸ਼ਨਲ ਸਟੰਟ ਜੋੜੀ ਗੇਬੇ ਜੈਸੋਪ ਅਤੇ ਐਂਬਰ ਬੈਂਬਰ ਸਟੰਟਵਰਕ ਵਜੋਂ ਕੰਮ ਕਰਦੇ ਹੋਏ ਹਾਲੀਵੁੱਡ ਫਿਲਮਾਂ ਦੇ ਸੈੱਟ 'ਤੇ ਇੱਕ ਦੂਜੇ ਨੂੰ ਮਿਲੇ ਸਨ। ਡੀਜੇ ਅਤੇ ਵਿਆਹ ਦੇ ਫੋਟੋਗ੍ਰਾਫਰ ਰਸ ਪਾਵੇਲ ਦੁਆਰਾ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਿਨਾਉਣੇ ਸਟੰਟ ਦਾ ਇੱਕ ਵੀਡੀਓ ਵਾਇਰਲ ਹੋ ਗਿਆ।

ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਅੰਬੀਰ ਨੇ ਫੁੱਲਾਂ ਦਾ ਇੱਕ ਬਲਦਾ ਗੁਲਦਸਤਾ ਫੜਿਆ ਹੋਇਆ ਹੈ ਜੋ ਕਿ ਜਲਦੀ ਹੀ ਅੱਗ ਫੜ੍ਹ ਲੈਂਦਾ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਮਹਿਮਾਨਾਂ ਨੂੰ ਬਾਏ ਕਰਦੇ ਹੋਏ ਓਥੋਂ ਤੁਰ ਪੈਂਦੇ ਹਨ। ਮਹਿਮਾਨਾਂ ਨੂੰ ਵੀਡੀਓ 'ਚ ਤਾੜੀਆਂ ਮਾਰਦੇ ਸੁਣਿਆ ਜਾ ਸਕਦਾ ਹੈ।
Get the latest update about TRUESCOOPPUNJABI, check out more about WEDDING STUNT VIDEO, VIRAL, FIRE & WEDDING VIDEO

Like us on Facebook or follow us on Twitter for more updates.