ਆਖਿਰ ਕਿਉਂ ਪੰਜਾਬ ਕੈਬਨਿਟ ਮੀਟਿੰਗ 'ਚ ਨਹੀਂ ਪਹੁੰਚੇ 'ਸਿੱਧੂ'

ਹਾਲ ਹੀ 'ਚ ਖ਼ਬਰ ਆਈ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਬੈਠਕ 'ਚ ਕੈਪਟਨ-ਸਿੱਧੂ ਦੋਵੇਂ ਆਹਮੋ-ਸਾਹਮਣੇ ਹੋਣਗੇ। ਅਜਿਹੇ 'ਚ ਸਾਰਿਆਂ...

ਚੰਡੀਗੜ੍ਹ— ਹਾਲ ਹੀ 'ਚ ਖ਼ਬਰ ਆਈ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਬੈਠਕ 'ਚ ਕੈਪਟਨ-ਸਿੱਧੂ ਦੋਵੇਂ ਆਹਮੋ-ਸਾਹਮਣੇ ਹੋਣਗੇ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਇਸ ਬੈਠਕ 'ਤੇ ਲੱਗੀਆਂ ਹੋਈਆਂ ਸਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਨਾਰਾਜ਼ਗੀ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਇਸੇ ਕਰਕੇ ਅੱਜ ਮੁੱਖ ਮੰਤਰੀ ਵੱਲੋਂ ਬੁਲਾਈ ਗਈ ਕੈਬਨਿਟ ਦੀ ਬੈਠਕ 'ਚ ਸਿੱਧੂ ਸ਼ਾਮਲ ਨਹੀਂ ਹੋਏ। ਸਿੱਧੂ ਚੰਡੀਗੜ੍ਹ 'ਚ ਹੀ ਹਨ। ਇਸ ਦੇ ਬਾਵਜੂਦ ਉਹ ਮੀਟਿੰਗ 'ਚ ਨਹੀਂ ਪਹੁੰਚੇ। ਕੈਪਟਨ ਵੱਲੋਂ ਦਿੱਤੇ ਨੌਨ-ਪ੍ਰਫਾਰਮਿੰਗ ਵਾਲੇ ਬਿਆਨ ਕਰਕੇ ਸਿੱਧੂ ਨੇ ਅੱਜ ਦੀ ਬੈਠਕ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ।

ਕੀ ਪੰਜਾਬ ਕੈਬਨਿਟ 'ਚ ਸ਼ਾਮਲ ਹੋਣਗੇ ਸਿੱਧੂ?

ਸੀ. ਐੱਮ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਸਿੱਧੂ ਦਾ ਮੰਤਰਾਲਾ ਬਦਲਣ ਦਾ ਸੰਕੇਤ ਦਿੱਤਾ ਗਿਆ ਸੀ, ਜਦਕਿ ਸਿੱਧੂ ਇਸ 'ਤੇ ਝੁਕਣ ਨੂੰ ਤਿਆਰ ਨਹੀਂ। ਦੋਵਾਂ ਦੀ ਇਸ ਲੜਾਈ ਤੋਂ ਹਾਈਕਮਾਨ ਵੀ ਵਾਕਫ਼ ਹੈ ਪਰ ਲੱਗਦਾ ਹੈ ਅਜੇ ਹਾਈਕਮਾਨ ਦੋਵਾਂ ਦਾ ਪੈਚਅੱਪ ਕਰਵਾਉਣ ਦਾ ਕੋਈ ਰਾਹ ਨਹੀਂ ਲੱਭ ਸਕੀ। ਸਿੱਧੂ ਵੀ ਇਸ਼ਾਰਾ ਕਰ ਚੁੱਕੇ ਹਨ ਕਿ ਜੇਕਰ ਸੀ.ਐੱਮ ਨੇ ਉਨ੍ਹਾਂ ਦਾ ਮੰਤਰਾਲਾ ਬਦਲਿਆ ਤਾਂ ਅਗਲਾ ਕਦਮ ਉਹ ਚੁੱਕਣਗੇ। ਇਸ ਦਾ ਮਤਲਬ ਸਿੱਧੂ ਕੈਬਿਨਟ ਅਹੁਦਾ ਵੀ ਛੱਡ ਸਕਦੇ ਹਨ।

Get the latest update about Punjab News, check out more about Punjabi Government News, True Scoop News, Navjot Singh Sidhu & Online Punjabi News

Like us on Facebook or follow us on Twitter for more updates.