ਵੈੱਬ ਸੈਕਸ਼ਨ : ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿੱਚ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਾਂ-ਪੁੱਤ ਨੇ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ। ਦੋਵਾਂ ਨੇ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਫਰਿੱਜ਼ ਵਿਚ ਰੱਖ ਦਿੱਤੇ। ਖਬਰਾਂ ਮੁਤਾਬਕ ਦੋਵਾਂ ਨੇ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦਾ ਨਾਮ ਅੰਜਨ ਦਾਸ ਹੈ। ਸੂਤਰਾਂ ਮੁਤਾਬਕ ਵਿਅਕਤੀ ਦਾ ਕਤਲ ਉਸ ਦੀ ਪਤਨੀ ਪੂਨਮ ਅਤੇ ਬੇਟੇ ਦੀਪਕ ਨੇ ਕੀਤਾ ਹੈ। ਸੂਤਰਾਂ ਮੁਤਾਬਕ ਮ੍ਰਿਤਕ ਵਿਅਕਤੀ ਅੰਜਨ ਦਾਸ ਦਾ ਜੂਨ ਮਹੀਨੇ ਕਤਲ ਕੀਤਾ ਗਿਆ ਸੀ। ਪੁਲਿਸ ਨੇ ਹੁਣ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਲਾਸ਼ ਦੇ ਕੀਤੇ ਟੁਕੜੇ
ਸੂਤਰਾਂ ਮੁਤਾਬਕ ਕਾਤਲ ਨੇ ਲਾਸ਼ ਦੇ ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਸਨ। ਲਾਸ਼ ਨੂੰ ਫਰਿੱਜ ਵਿਚ ਰੱਖਿਆ ਗਿਆ ਸੀ ਤਾਂ ਜੋ ਇਹ ਖਰਾਬ ਨਾ ਹੋਵੇ। ਕੁਝ ਦਿਨ ਪਹਿਲਾਂ ਸ਼ਰਧਾ ਕਤਲ ਕਾਂਡ ਦੀਆਂ ਖਬਰਾਂ ਨਾਲ ਦਿੱਲੀ ਹਿੱਲ ਗਈ ਸੀ। ਹੁਣ ਇਹ ਨਵੀਂ ਘਟਨਾ ਵੀ ਹੈਰਾਨ ਕਰਨ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀਆਂ ਹਰਕਤਾਂ ਤੋਂ ਮਾਂ-ਪੁੱਤ ਪ੍ਰੇਸ਼ਾਨ ਸਨ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅੰਜਨ ਦੇ ਹੋਰ ਔਰਤਾਂ ਨਾਲ ਸਬੰਧ ਸਨ, ਜਿਸ ਕਾਰਨ ਪਰਿਵਾਰ ਚਿੰਤਤ ਸੀ। ਮ੍ਰਿਤਕ ਦੇ ਸ਼ਰਾਬ ਦੀ ਲਤ ਤੋਂ ਮਾਂ-ਪੁੱਤ ਵੀ ਪ੍ਰੇਸ਼ਾਨ ਸਨ।
ਬਦਬੂ ਕਾਰਨ ਹੋਇਆ ਘਟਨਾ ਦਾ ਖੁਲਾਸਾ
ਦਰਅਸਲ ਮਾਂ-ਪੁੱਤ ਰਾਤ ਨੂੰ ਰਾਮਲੀਲਾ ਮੈਦਾਨ ਨੇੜੇ ਫਰਿੱਜ ਵਿਚ ਰੱਖੇ ਲਾਸ਼ ਦੇ ਟੁਕੜੇ ਸੁੱਟ ਦਿੰਦੇ ਸਨ। ਪਰ ਜਦੋਂ ਉਥੇ ਬਦਬੂ ਫੈਲਣ ਲੱਗੀ ਤਾਂ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਬਾਅਦ ਵਿੱਚ ਉੱਥੇ ਲਾਸ਼ ਦੇ ਅੰਗ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਨੇੜਲੇ ਥਾਣੇ 'ਚ ਲਾਪਤਾ ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਅੱਗੇ ਵਧਣ 'ਤੇ ਇਹ ਖੁਲਾਸਾ ਹੋਇਆ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ’ਤੇ ਲਾਸ਼ ਦੇ ਅੰਗ ਸੁੱਟੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਅੰਜਨ ਦੇ ਹੋਰ ਔਰਤਾਂ ਨਾਲ ਵੀ ਸਬੰਧਾਂ ਦਾ ਸ਼ੱਕ ਸੀ। ਇਸ ਕਤਲ ਬਾਰੇ ਪੁਲਿਸ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਸੁੱਟੇ ਜਾ ਰਹੇ ਸਨ।