ਕੀ ਯੋਗੀ ਵਾਂਗ ਮਾਨ ਵੀ ਡੀਜੀਪੀ ਨੂੰ ਹਟਾਉਣਗੇ?

ਚੰਡੀਗੜ੍ਹ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨੀ ਵਿਵਸ਼ਥਾ ਨੂੰ ਲੈ ਕੇ ਕਈ ਤਰ੍ਹਾਂ

ਚੰਡੀਗੜ੍ਹ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨੀ ਵਿਵਸ਼ਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਸਿਸਟਮ ਵਿਚ ਸੁਧਾਰ ਹੋਇਆ ਹੈ। ਉਥੇ ਹੀ ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਲਾਤ ਕਾਫੀ ਖਰਾਬ ਹੋ ਗਏ ਹਨ। ਚਾਰ ਵੱਡੀਆਂ ਘਟਨਾਵਾਂ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ।
ਕਬੱਡੀ ਖਿਡਾਰੀ ਦਾ ਕਤਲ 
14 ਮਾਰਚ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੋਹਾਲੀ ਹਮਲਾ
ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ਵਿੱਚ ਅੱਜ ਸ਼ਾਮ 7:45 ਵਜੇ ਇੱਕ ਧਮਾਕਾ ਹੋਇਆ। ਇਹ ਹਮਲਾ ਇੰਟੈਲੀਜੈਂਸ ਵਿੰਗ ਦੀ ਦੂਜੀ ਮੰਜ਼ਿਲ 'ਤੇ ਸਾਹਮਣੇ ਵਾਲੇ ਪਾਸੇ ਹੋਇਆ, ਜਿਸ ਕਾਰਨ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਹ ਹਮਲਾ ਰਾਕੇਟ ਲਾਂਚਰ ਨਾਲ ਕੀਤਾ ਗਿਆ ਸੀ। 
ਪਟਿਆਲਾ ਹਿੰਸਾ
ਪਿਛਲੇ ਦਿਨੀਂ ਪਟਿਆਲਾ ਵਿੱਚ ਹੋਈ ਝੜਪ ਕਾਲੀ ਮਾਤਾ ਮੰਦਿਰ ਦੇ ਬਾਹਰ ਉਦੋਂ ਹੋਈ ਸੀ ਜਦੋਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ 'ਖ਼ਾਲਿਸਤਾਨ ਮੁਰਦਾਬਾਦ ਮਾਰਚ' ਸ਼ੁਰੂ ਕੀਤਾ ਸੀ। ਕੁਝ ਸਿੱਖ ਕਾਰਕੁਨਾਂ ਨੇ ਇਸ ਮਾਰਚ ਦੇ ਖ਼ਿਲਾਫ਼ ਇੱਕ ਹੋਰ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ ਇੱਕ ਦੂਸਰੇ 'ਤੇ ਤਲਵਾਰਾਂ ਵਿਖਾਈਆਂ ਗਈਆਂ, ਪਥਰਾਅ ਕੀਤਾ ਗਿਆ ਤੇ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ। ਇਸ ਘਟਨਾ ਵਿੱਚ ਚਾਰ ਲੋਕ ਜ਼ਖਮੀ ਹੋਏ ਸੀ। ਚੰਗੀ ਗੱਲ ਇਹ ਹੈ ਕਿ ਇਹ ਸਥਿਤੀ ਛੇਤੀ ਹੀ ਕਾਬੂ ਆ ਗਈ ਹਾਲਾਂਕਿ ਪ੍ਰਸ਼ਾਸਨ ਨੂੰ ਕਰਫ਼ਿਊ ਲਾਉਣਾ ਪਿਆ ਅਤੇ ਇੰਟਰਨੈਟ ਬੰਦ ਕਰਨਾ ਪਿਆ। ਅਤੇ ਛੇਤੀ ਹੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ ਸੀ।
ਸਿੱਧੂ ਮੂਸੇਵਾਲਾ 'ਤੇ ਹੋਇਆ ਹਮਲਾ
ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸਿੱਧੂ ਮੂਸੇਵਾਲਾ 'ਤੇ ਫਾਈਰਿੰਗ ਕਰ ਦਿੱਤੀ ਗਈ, ਜਿਸ 'ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਹਮਲੇ 'ਚ ਸਿੱਧੂ ਦੇ 2 ਦੋਸਤ ਜ਼ਖਮੀ ਹੋ ਗਏ। ਸਿੱਧੂ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਜਿਸ ਦੌਰਾਨ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ 'ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਸਿੱਧੂ ਦੇ ਗੰਨਮੈਨ ਵੀ ਉਨ੍ਹਾਂ ਨਾਲ ਨਹੀਂ ਸਨ ਤੇ ਨਾ ਹੀ ਉਹ ਬੁਲੇਟ ਪਰੂਫ ਫਾਰਚੂਨਰ ਗੱਡੀ ਆਪਣੇ ਨਾਲ ਲੈ ਕੇ ਗਏ ਸਨ। ਥਾਰ ਜੀਪ ਵੀ ਸਿੱਧੂ ਖੁਦ ਚਲਾ ਰਹੇ ਸਨ।
ਇਨ੍ਹਾਂ ਘਟਨਾਵਾਂ ਵਿਚ ਵਰਤੇ ਹਥਿਆਰ
ਇਨ੍ਹਾਂ ਘਟਨਾਵਾਂ 'ਚ ਵਰਤੇ ਗਏ ਹਥਿਆਰ ਅਜਿਹੇ ਹਨ ਜੋ ਕਿ ਅੱਤਵਾਦੀਆਂ ਵਲੋਂ ਵਰਤੇ ਜਾਂਦੇ ਹਨ। ਰਾਕੇਟ ਲਾਂਚਰ ਅਜਿਹਾ ਹਥਿਆਰ ਹੈ ਜੋ ਕਿ ਸਿਰਫ ਅੱਤਵਾਦੀਆਂ ਵਲੋਂ ਅਫਗਾਨਿਸਤਾਨ ਵਿਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਏ.ਐੱਨ.94 ਹਥਿਆਰ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤਿਆ ਗਿਆ। ਸਵਾਲ ਇਹ ਵੀ ਉਠ ਰਹੇ ਨੇ ਕਿ ਗੈਂਗਸਟਰਾਂ ਕੋਲ ਅਜਿਹੇ ਹਥਿਆਰ ਕਿੱਥੋਂ ਆਏ ਹਨ।  
ਮਾਨ ਸਰਕਾਰ ਬਦਲ ਸਕਦੀ ਹੈ ਪੰਜਾਬ ਦਾ ਡੀ.ਜੀ.ਪੀ. 
ਪੰਜਾਬ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਦਾ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਡੀ.ਜੀ.ਪੀ. ਨੂੰ ਬਦਲ ਸਕਦੀ ਹੈ। ਭਾਵੇਂ ਡੀ.ਜੀ.ਪੀ. ਨੂੰ ਬਦਲਣਾ ਸੌਖਾ ਨਹੀਂ ਹੈ। ਪਰ ਆਪ ਸਰਕਾਰ ਵੱਡੇ ਫੈਸਲੇ ਲੈਣ ਵਿਚ ਐਕਸਪਰਟ ਹੈ। ਜੇਕਰ ਮਾਨ ਸਰਕਾਰ ਆਪਣੇ ਮੰਤਰੀ ਨੂੰ ਬਰਖਾਸਤ ਕਰ ਸਕਦੀ ਹੈ ਤਾਂ ਡੀ.ਜੀ.ਪੀ. ਬਾਰੇ ਫੈਸਲਾ ਲੈਣਾ ਵੀ ਕੋਈ ਵੱਡੀ ਗੱਲ ਨਹੀਂ ਹੈ।
ਇਸ ਵੇਲੇ ਮੌਜੂਦਾ ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਹਨ। ਜਿਨ੍ਹਾਂ ਤੋਂ ਬਾਅਦ ਇਹ ਕੁਝ ਨਾਂ ਟੌਪ 'ਤੇ ਹਨ।
ਜਿਕਰਯੋਗ ਹੈ ਕਿ ਜਿਸ ਸਮੇਂ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਸਮੇਂ ਪੰਜਾਬ ਦੇ DGP ਦੇ ਅਹੁਦੇ ਤੋਂ ਦਿਨਕਰ ਗੁਪਤਾ ਨੂੰ ਹਟਾ ਕੇ IPS ਸਹੋਤਾ ਨੂੰ ਕਮਾਨ ਸੌਪੀ ਗਈ ਸੀ। ਇਸ ਤੋਂ ਬਾਅਦ ਚਟੋਪਾਧਿਆਏ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਸੀ ਤੇ ਬਾਅਦ 'ਚ UPSC ਦੇ ਪੈਨਲ ਦੇ ਮੁਤਾਬਿਕ ਵੀਕੇ ਭਵਰਾ ਨੂੰ DGP ਦੇ ਅਹੁੱਦੇ ਤੇ ਲਗਾਇਆ ਗਿਆ। ਹੁਣ ਜਦੋਂ DGP ਦੇ ਤਬਾਦਲੇ ਦੀ ਖਬਰ ਸਾਹਮਣੇ ਆ ਰਹੀ ਤੇ ਇਸ 'ਚ ਦਿਨਕਰ ਗੁਪਤਾ ਨੂੰ ਪ੍ਰਾਥਮਿਕਤਾ ਮਿਲਦੀ ਨਜ਼ਰ ਨਹੀਂ ਆ ਰਹੀ। ਦੂਜਾ ਨਾਮ ਪ੍ਰਬੋਧ ਗੁਪਤਾ ਜੋ ਕਿ ਵਰਤਮਾਨ ਇੰਟੈਲੀਜੈਂਸ ਹੈੱਡ ਨੇ ਉਨ੍ਹਾਂ ਦੇ ਕਾਰਜ ਪ੍ਰਣਾਲੀ ਤੇ ਵੀ ਕਈ ਸਵਾਲ ਚੁਕੇ ਗਏ ਨੇ। IPS ਸਹੋਤਾ (1998 ਬੈਚ) ਜੋਕਿ ਮੌਜੂਦਾ ਸਪੈਸ਼ਲ ਡੀਜੀਪੀ ਪੀਏਪੀ ਹਨ ਵੀ ਅਗਸਤ ਮਹੀਨੇ ਰਿਟਾਇਰ ਹੋਣ ਜਾ ਰਹੇ ਹਨ। ਸੰਜੀਵ ਕਾਲੜਾ ਸਪੈਸ਼ਲ ਡੀਜੀਪੀ ਰੇਲਵੇ ਹਨ। ਪ੍ਰਿਯਾਗ ਜੈਨ 1998 ਬੈਚ ਸੈਂਟਰ 'ਚ ਡੈਪੂਟੇਸ਼ਨ ਤੇ ਹਨ। ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਜੇਕਰ 1992 ਬੈਚ ਦੇ ਅਫਸਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਕਈ ਮੁੱਖ ਨਾਮ ਸਾਹਮਣੇ ਆ ਸਕਦੇ ਹਨ।  

Get the latest update about PUNJAB NEWS, check out more about LATEST NEWS & TRUESCOOP NEWS

Like us on Facebook or follow us on Twitter for more updates.