ਕੀ ਇਹ ਹੋਣਗੇ ਮਾਨ ਮੰਤਰੀ-ਮੰਡਲ ਦੇ ਨਵੇਂ ਚਿਹਰੇ ?

ਮਾਨ ਮੰਤਰੀ-ਮੰਡਲ 'ਚ ਇੱਕ ਵੱਡਾ ਚਿਹਰਾ ਕੁੰਵਰ ਵਿਜੈ ਪ੍ਰਤਾਪ ਦਾ ਹੋ ਸਕਦਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਪੇਸ਼ੇ ਨੂੰ ਛੱਡ ਰਾਜਨੀਤੀ 'ਚ ਨਵੀ ਸ਼ੁਰੁਆਤ ...

ਪੰਜਾਬ 'ਚ ਆਮ ਆਦਮੀ ਪਾਰਟੀ ਨੇ 117 ਸੀਟਾਂ ਵਿੱਚੋ 92 ਸੀਟਾਂ ਤੇ ਜਿੱਤ ਹਾਸਿਲ ਕਰ ਨਵੇਂ ਰਿਕਾਰਡ ਕਾਇਮ ਕੀਤੇ ਹਨ। ਪੂਰਨ ਬਹੁਮਤ ਹਾਸਿਲ ਕਰਕੇ ਆਮ ਆਦਮੀ ਪਾਰਟੀ ਪੰਜਾਬ ਚ ਸਰਕਾਰ ਬਣਾਉਣ ਜਾ ਰਹੀ ਹੈ। ਆਪ ਪਾਰਟੀ ਦੀ ਕੈਬਨਿਟ 'ਚ ਕਈ ਖਾਸ ਚਿਹਰੇ ਸ਼ਾਮਿਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਈ ਵਡੇ ਅਤੇ ਅਨੁਭਵੀ ਉਮੀਦਵਾਰਾਂ ਨੂੰ ਇਸ ਵਾਰ ਕੈਬਨਿਟ 'ਚ ਜਗ੍ਹਾ ਮਿਲ ਸਕਦੀ ਹੈ। ਪਾਰਟੀ ਹਮੇਸ਼ਾ ਤੋਂ ਹੀ ਆਪਣੀ ਪਾਰਟੀ 'ਚ ਪੇਸ਼ੇਵਰ ਲੋਕਾਂ ਨੂੰ ਅਹਿਮ ਜਿੰਮੇਵਾਰੀਆਂ ਦੇਂਦੀ ਹੈ ਤੇ ਇਸ ਵਾਰ ਪੰਜਾਬ 'ਚ ਵੀ ਆਪ ਅਜਿਹੀ ਹੀ ਕੈਬਨਿਟ ਬਣਾਉਣ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਵਾਰ ਪਾਰਟੀ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਅਕਾਲੀ ਭਾਜਪਾ ਦੇ ਵਡੇ ਅਤੇ ਖਾਸ ਚਿਹਰਿਆਂ ਨੂੰ ਹਰਾਉਣ ਵਾਲੇ ਉਮੀਦਵਾਰ ਨੂੰ ਮੌਕਾ ਦੇਵੇਗੀ। ਇਸ ਲਿਸਟ 'ਚ ਹਰਪਾਲ ਸਿੰਘ ਚੀਮਾ, ਅਮਨ ਅਰੋੜਾ,  ਕੁਲਤਾਰ ਸਿੰਘ ਸੰਧਵਾਂ, ਪ੍ਰੋ ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ, ਮੀਤ ਹੇਅਰ ਅਤੇ ਹਰਜੋਤ ਬੈਂਸ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁੰਵਰ ਵਿਜੈ ਪ੍ਰਤਾਪ ਨੂੰ ਓਪਮੁੱਖਮੰਤਰੀ ਦੀ ਜਿੰਮੇਵਾਰੀ ਮਿਲ ਸਕਦੀ ਹੈ।  

ਜਾਣਕਾਰੀ ਮੁਤਾਬਿਕ ਹਰਪਾਲ ਸਿੰਘ ਚੀਮਾ ਨੂੰ ਸਪੀਕਰ ਦੀ ਜਿੰਮੇਵਾਰੀ ਮਿਲ ਸਕਦੀ ਹੈ। ਅਮਨ ਅਰੋੜਾ ਜੋ ਕਿ ਯੋਜਨਾਵਾਂ ਦੀ ਸਹੀ ਸਮਝ ਰੱਖਦੇ ਹਨ ਦੇ ਚਲਦੇ ਵਿੱਤ ਮੰਤਰੀ ਦਾ ਪਦ ਮਿਲ ਸਕਦਾ ਹੈ। ਨੀਨਾ ਮਿੱਤਲ ਜੋ ਕਿ ਰਾਜਪੁਰਾ ਤੋਂ ਵਿਧਾਇਕ ਬਣੀ ਹੈ, ਇੰਡਸਟ੍ਰੀ ਦੀ ਜਾਣਕਾਰੀ ਦੇ ਨਾਲ ਨਾਲ ਮਹਿਲਾ ਵਿੰਗ ਦੀ ਪ੍ਰਧਾਨ ਵੀ ਹੈ। ਪੂਰਵ ਰਾਸ਼ਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਵੀ ਅਹਿੰਮ ਜਿੰਮੇਵਾਰ ਮਿਲ ਸਕਦੀ ਹੈ। ਤਲਵੰਡੀ ਸਾਬੋ ਤੋਂ ਜਿੱਤ ਹਾਸਿਲ ਕਰਨ ਵਾਲੀ ਪ੍ਰੋ ਬਲਜਿੰਦਰ ਕੌਰ ਨੂੰ ਸਿੱਖਿਆ ਮੰਤਰੀ ਦਾ ਪਦ ਮਿਲ ਸਕਦਾ ਹੈ। ਸਰਬਜੀਤ ਕੌਰ ਜਿਨ੍ਹਾਂ ਨੇ ਜਗਰਾਓਂ ਤੋਂ ਤੀਸਰੀ ਵਾਰ ਜਿੱਤ ਹਾਸਿਲ ਕੀਤੀ ਹੈ ਉਨ੍ਹਾਂ ਨੂੰ ਸਮਾਜ ਕਲਿਆਣ ਅਤੇ ਬਾਲ ਵਿਕਾਸ ਵਿਭਾਗ ਮਿਲ ਸਕਦਾ ਹੈ। ਹਰਜੋਤ ਬੈਂਸ ਦਾ ਨਾਮ ਵੀ ਇਸ ਸੂਚੀ 'ਚ ਖਾਸ ਹੈ ਕਿਉਂਕਿ ਪਾਰਟੀ ਨੂੰ ਪੰਜਾਬ 'ਚ ਖੜ੍ਹਾ ਕਰਨ 'ਚ ਅਹਿਮ ਰੋਲ ਅਦਾ ਕੀਤਾ ਹੈ। ਇਸੇ  ਦੇ ਚਲਦਿਆ ਪਾਰਟੀ ਦੀਆਂ ਕੁਝ ਹੋਰ ਜਿੰਮੇਵਾਰੀਆਂ ਵੀ ਉਨ੍ਹਾਂ ਦੇ ਹਥੀ ਦਿੱਤੀਆਂ ਜਾ ਸਕਦੀਆਂ ਹਨ। ਐੱਨ.ਆਰ.ਆਈ ਮੀਤ ਹੇਅਰ ਜੋ ਕਿ ਦੂਜੀ ਵਾਰ ਵਿਧਾਇਕ ਬਣੇ ਹਨ, ਉਨ੍ਹਾਂ ਯੂਕਰੇਨ 'ਚ ਫਸੇ ਵਿਦਿਆਰਥੀਆਂ ਦਾ ਮਸਲਾ ਲੋਕਾਂ ਸਾਹਮਣੇ ਲਿਆਉਂਦਾ ਸੀ। 

ਕੀ ਕੇਜਰੀਵਾਲ ਸਰਕਾਰ ਪੂਰੇ ਕਰੇਗੀ ਕੀਤੇ ਵਾਦੇ ?

ਮਾਨ ਮੰਤਰੀ-ਮੰਡਲ 'ਚ ਇੱਕ ਵੱਡਾ ਚਿਹਰਾ ਕੁੰਵਰ ਵਿਜੈ ਪ੍ਰਤਾਪ ਦਾ ਹੋ ਸਕਦਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਪੇਸ਼ੇ ਨੂੰ ਛੱਡ ਰਾਜਨੀਤੀ 'ਚ ਨਵੀ ਸ਼ੁਰੁਆਤ ਕੀਤੀ ਹੈ। ਜਿਸ 'ਚ ਲੋਕਾਂ ਨੇ ਵੀ ਉਨ੍ਹਾਂ ਦਾ ਸਾਥ ਵੀ ਦਿੱਤਾ ਹੈ। ਸਾਬਕਾ ਆਈ.ਜੀ ਕੁੰਵਰ ਵਿਜੈ ਪ੍ਰਤਾਪ ਨੇ ਅੰਮ੍ਰਿਤਸਰ ਉੱਤਰ ਤੋਂ ਅਕਾਲੀਦਲ ਦੇ ਅਨਿਲ ਜੋਸ਼ੀ ਨੂੰ ਹਰਾ ਕੇ 28318 ਵੋਟਾਂ ਤੋਂ ਜਿੱਤ ਹਾਸਿਲ ਕੀਤੀ ਹੈ। ਕੁੰਵਰ ਵਿਜੈ ਪ੍ਰਤਾਪ ਗੈਰ ਰਾਜਨੀਤਿਕ ਪਰਿਵਾਰ ਤੋਂ ਹਨ ਪਰ ਪੰਜਾਬ 'ਚ ਰਹਿੰਦੀਆਂ ਕਈ ਵੱਡੇ ਮਸਲੇ ਜਿਵੇ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ, ਪੰਜਾਬ 'ਚ ਡਰੱਗ ਮਾਫੀਆ ਨੂੰ ਖ਼ਤਮ ਕਰਨ ਵਰਗੇ ਮਸਲਿਆਂ ਨੂੰ ਲੈ ਕੇ ਚਰਚਾ 'ਚ ਰਹੇ ਹਨ। ਇਸੇ ਨੂੰ ਦੇਖਦਿਆਂ ਹੋਏ ਕੁੰਵਰ ਵਿਜੈ ਪ੍ਰਤਾਪ ਨੂੰ ਪਾਰਟੀ ਦੇ ਡਿਪਟੀ ਸੀਐੱਮ ਦੀ ਜਿੰਮੇਵਾਰੀ ਮਿਲ ਸਕਦੀ ਹੈ। ਤਾਂਕਿ ਪਾਰਟੀ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਨੂੰ ਪੂਰਾ ਕਰ ਸਕੇ ਤੇ ਪੰਜਾਬ 'ਚ ਡਰੱਗ ਮਾਫੀਆ ਨੂੰ ਖਤਮ ਕਰਨ 'ਚ ਕੁੰਵਰ ਵਿਜੈ ਪ੍ਰਤਾਪ ਦੇ ਪੇਸ਼ੇਵਰ ਤਜ਼ਰਬੇ ਤੋਂ ਮਦਦ ਲਈ ਜਾ ਸਕੇ।     

Get the latest update about PUNJAB NEW CABINET, check out more about PUNJAB NEWS, Saravjit Kaur Manuke, kunwar vijay pratap singh & LATEST NEWS

Like us on Facebook or follow us on Twitter for more updates.